ਰਾਜਸਥਾਨ ’ਚ ਮਾਂ ਨੇ 5 ਧੀਆਂ ਨਾਲ ਖੂਹ ’ਚ ਮਾਰੀ ਛਾਲ, ਸਾਰਿਆਂ ਦੀ ਹੋਈ ਮੌਤ

Monday, Dec 06, 2021 - 11:13 AM (IST)

ਜੈਪੁਰ– ਰਾਜਸਥਾਨ ਦੇ ਕੋਟਾ ਵਿਚ ਪਤੀ ਤੋਂ ਪ੍ਰੇਸ਼ਾਨ ਮਹਿਲਾ ਨੇ ਆਪਣੀਆਂ 5 ਧੀਆਂ ਨੂੰ ਲੈ ਕੇ ਖੂਹ ਵਿਚ ਛਾਲ ਮਾਰ ਦਿੱਤੀ। ਜਿਸ ਕਾਰਨ ਸਾਰਿਆਂ ਦੀ ਮੌਤ ਹੋ ਗਈ। ਪੇਂਡੂਆਂ ਨੇ ਐਤਵਾਰ ਸਵੇਰੇ ਖੂਹ ਵਿਚੋਂ 6 ਲਾਸ਼ਾਂ ਕੱਢੀਆਂ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪਤੀ ਨਾਲ ਰੋਜ਼ ਝਗੜਾ ਹੁੰਦਾ ਸੀ। ਇਸੇ ਕਾਰਨ ਉਸ ਨੇ ਜਾਨ ਦੇ ਦਿੱਤੀ। ਮਾਮਲਾ ਕੋਟਾ ਦੇ ਰਾਮਗੰਜ ਮੰਡੀ ਖੇਤਰ ਦੇ ਚੇਚਟ ਥਾਣੇ ਦੇ ਕਾਲੀਆਖੇੜੀ (ਮਦਨਪੁਰਾ ਗ੍ਰਾਮ ਪੰਚਾਇਤ) ਪਿੰਡਾ ਦਾ ਹੈ। ਸੂਚਨਾ ਤੋਂ ਬਾਅਦ ਰਾਮਗੰਜ ਮੰਡੀ ਦੇ ਡਿਪਟੀ ਐੱਸ. ਪੀ. ਪ੍ਰਵੀਨ ਨਾਇਕ, ਸੀ. ਆਈ. ਰਾਜਿੰਦਰ ਪ੍ਰਸਾਦ ਮੀਣਾ ਜ਼ਾਬਤੇ ਦੇ ਨਾਲ ਮੌਕੇ ’ਤੇ ਪੁੱਜੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। 

ਇਹ ਵੀ ਪੜ੍ਹੋ : ਕੁੜੀ ਨੂੰ ਕਾਮਉਤੇਜਕ ਕੈਪਸੂਲ ਖੁਆ ਕੀਤਾ ਰੇਪ, ਜ਼ਿਆਦਾ ਖ਼ੂਨ ਵਗਣ ਕਾਰਨ ਹੋਈ ਮੌਤ

ਸੀ. ਆਈ. ਰਾਜਿੰਦਰ ਪ੍ਰਸਾਦ ਮੀਣਾ ਨੇ ਦੱਸਿਆ ਕਿ ਸ਼ਿਵਲਾਲ ਦੀ ਪਤਨੀ ਬਾਦਾਮ ਦੇਵੀ (40) ਨੇ ਧੀਆਂ ਦੇ ਨਾਲ ਖੂਹ ਵਿਚ ਛਾਲ ਮਾਰ ਦਿੱਤੀ। ਉਸ ਦੇ ਨਾਲ 14 ਸਾਲ ਦੀ ਸਾਵਿਤਰੀ, 8 ਸਾਲ ਦੀ ਅੰਜਲੀ, 6 ਸਾਲ ਦੀ ਕਾਜਲ, 4 ਸਾਲ ਦੀ ਗੂੰਜਨ ਅਤੇ 1 ਸਾਲ ਦੀ ਮਾਸੂਮ ਅਰਚਨਾ ਦੀ ਡੁੱਬਣ ਨਾਲ ਮੌਤ ਹੋ ਗਈ। ਪਰਿਵਾਰ ਵਿਚ 14 ਸਾਲਾ ਗਾਇਤਰੀ ਅਤੇ 7 ਸਾਲਾ ਪੂਨਮ ਜ਼ਿਊਂਦੀਆਂ ਬਚੀਆਂ ਹਨ। ਜਿਸ ਸਮੇਂ ਮਾਂ ਨੇ ਧੀਆਂ ਨੂੰ ਲੈ ਕੇ ਖੂਹ ਵਿਚ ਛਾਲ ਮਾਰੀ, ਗਾਇਤਰੀ ਅਤੇ ਪੂਨਮ ਘਰੋਂ ਬਾਹਰ ਸੀ ਇਸ ਲਈ ਉਨ੍ਹਾਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : ਗਰੀਬੀ ਅੱਗੇ ਬੇਵੱਸ ਪਿਤਾ; ਬਲਦ ਨਹੀਂ ਤਾਂ ਧੀਆਂ ਵਾਹੁੰਦੀਆਂ ਨੇ ਖੇਤ, CM ਨੇ ਮਦਦ ਲਈ ਵਧਾਏ ਹੱਥ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News