10ਵੀਂ ਦੇ ਪੇਪਰ ਦੌਰਾਨ ਚੱਲੀਆਂ ਗੋਲੀਆਂ, ਧੀ ਨੂੰ ਪੇਪਰ ਦਿਵਾਉਣ ਆਈ ਮਾਂ ਦੀ ਮੌਤ
Monday, Feb 24, 2025 - 05:51 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਲਾਜ ਦੌਰਾਨ ਪਤਨੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪ੍ਰੇਮੀ ਗੰਭੀਰ ਜ਼ਖਮੀ ਹੈ। ਦੋਵਾਂ ਨੂੰ ਪ੍ਰੀਖਿਆ ਕੇਂਦਰ ਦੇ ਬਾਹਰ ਗੋਲੀਆਂ ਮਾਰੀਆਂ ਗਈਆਂ। ਮਹਿਲਾ ਆਪਣੇ ਬੁਆਏਫ੍ਰੈਂਡ ਨਾਲ ਆਪਣੀ ਧੀ ਨੂੰ ਪੇਪਰ ਕਰਵਾਉਣ ਆਈ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਅਤੇ ਉਸਦੇ ਭਰਾ ਨੇ ਗੋਲੀਆਂ ਚਲਾਈਆਂ ਸਨ। ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜ਼ਖਮੀ ਪ੍ਰੇਮੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਸ ਅਨੁਸਾਰ ਪਤੀ ਨੇ ਪ੍ਰੀਖਿਆ ਕੇਂਦਰ ਦੇ ਬਾਹਰ ਆਪਣੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ, ਜਿੱਥੇ ਇਲਾਜ ਦੌਰਾਨ ਪਤਨੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਐੱਸਪੀ ਸਿਟੀ ਸ਼ੰਕਰ ਪ੍ਰਸਾਦ ਅਤੇ ਸੀਓ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।
ਪਤਨੀ ਅਤੇ ਪ੍ਰੇਮੀ 'ਤੇ ਤਾਬੜਤੋੜ ਫਾਇਰਿੰਗ
ਇਹ ਘਟਨਾ ਬੁਲੰਦਸ਼ਹਿਰ ਦੇ ਖਾਨਪੁਰ ਥਾਣੇ ਦੇ ਪਿੰਡ ਖਿਦਰਪੁਰ ਇੰਟਰ ਕਾਲਜ ਦੇ ਬਾਹਰ ਵਾਪਰੀ। ਸਾਵਿਤਰੀ ਇੱਥੇ ਆਪਣੇ ਪ੍ਰੇਮੀ ਸਤੀਸ਼ ਨਾਲ ਆਪਣੀ ਬੇਟੀ ਦੇ ਹਾਈ ਸਕੂਲ ਦੇ ਪੇਪਰ ਕਰਵਾਉਣ ਲਈ ਆਈ ਸੀ। ਜਦੋਂ ਬੇਟੀ ਸਕੂਲ ਦੇ ਅੰਦਰ ਗਈ ਤਾਂ ਸਾਵਿਤਰੀ ਦਾ ਪਤੀ ਅਤੇ ਜੀਜਾ ਸਕੂਲ ਦੇ ਬਾਹਰ ਆ ਗਏ। ਉਨ੍ਹਾਂ ਨੇ ਸਾਵਿਤਰੀ ਅਤੇ ਉਸ ਦੇ ਪ੍ਰੇਮੀ 'ਤੇ ਗੋਲੀਆਂ ਚਲਾ ਦਿੱਤੀਆਂ। ਜਿੱਥੇ ਫਾਇਰਿੰਗ ਦੌਰਾਨ ਸਾਵਿਤਰੀ ਦੀ ਮੌਤ ਹੋ ਗਈ, ਜਦਕਿ ਪ੍ਰੇਮੀ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਵਿਤਰੀ ਇਕ ਸਾਲ ਪਹਿਲਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਸਿਟੀ, ਸੀਓ ਸਮੇਤ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜ਼ਖਮੀ ਪ੍ਰੇਮੀ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ ਪਤਨੀ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਪ੍ਰੇਮੀ ਸਤੀਸ਼ ਨੇ ਦੱਸਿਆ ਕਿ ਉਹ ਸਾਵਿਤਰੀ ਦੀ ਬੇਟੀ ਦੇ ਪੇਪਰ ਦਿਵਾਉਣ ਆਇਆ ਸੀ। ਇਸ ਦੌਰਾਨ ਸਾਵਿਤਰੀ ਦਾ ਜੀਜਾ ਅਤੇ ਪਤੀ ਨਰੇਸ਼ ਪਾਲ ਉਥੇ ਆ ਗਏ ਅਤੇ ਅਚਾਨਕ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।