'ਐਕਸੀਡੈਂਟ 'ਚ ਮਰ ਜਾਓ, ਮੁਆਵਜ਼ਾ ਮਿਲੇਗਾ' ਪੁੱਤ ਦੀ ਕਾਲਜ ਫੀਸ ਲਈ ਮਾਂ ਨੇ ਚੁੱਕਿਆ ਖ਼ੌਫਨਾਕ ਕਦਮ

Tuesday, Jul 18, 2023 - 01:55 PM (IST)

'ਐਕਸੀਡੈਂਟ 'ਚ ਮਰ ਜਾਓ, ਮੁਆਵਜ਼ਾ ਮਿਲੇਗਾ' ਪੁੱਤ ਦੀ ਕਾਲਜ ਫੀਸ ਲਈ ਮਾਂ ਨੇ ਚੁੱਕਿਆ ਖ਼ੌਫਨਾਕ ਕਦਮ

ਨੈਸ਼ਨਲ ਡੈਸਕ- ਮਾਪਿਆਂ ਦਾ ਕਰਜ਼ ਕੋਈ ਵੀ ਨਹੀਂ ਚੁੱਕਾ ਸਕਦਾ। ਮਾਤਾ-ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਕਿਸ ਹੱਦ ਤੱਕ ਜਾ ਸਕਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਸ਼ਾਇਦ ਔਖਾ ਹੈ। ਦੱਸ ਦੇਈਏ ਕਿ ਇਕ ਮਾਂ ਨੇ ਆਪਣੇ ਪੁੱਤਰ ਦੀ ਕਾਲਜ ਫੀਸ ਦੇਣ ਲਈ ਖ਼ੁਦ ਦੀ ਜਾਨ ਦੇ ਦਿੱਤੀ, ਤਾਂ ਕਿ ਉਸ ਦੇ ਪੁੱਤਰ ਨੂੰ ਸੜਕ ਹਾਦਸੇ ਵਿਚ ਮੁਆਵਜ਼ਾ ਮਿਲ ਸਕੇ। ਮਾਮਲਾ ਤਾਮਿਲਨਾਡੂ ਦੇ ਸੇਲਮ ਦਾ ਹੈ, ਜਿੱਥੇ ਪੁੱਤਰ ਦੇ ਕਾਲਜ ਫ਼ੀਸ ਲਈ ਇਕ ਮਾਂ ਨੇ ਚੱਲਦੀ ਬੱਸ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ, ਤਾਂ ਕਿ ਮਰਨ ਮਗਰੋਂ ਉਸ ਦੇ ਪੁੱਤਰ ਨੂੰ ਮੁਆਵਜ਼ਾ ਮਿਲ ਜਾਵੇ ਅਤੇ ਉਹ ਆਪਣੀ ਕਾਲਜ ਦੀ ਫੀਸ ਭਰ ਦੇਵੇ। ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋ ਗਈ। 

ਬੱਸ ਟਕਰਾਉਣ ਮਗਰੋਂ ਔਰਤ ਦੀ ਮੌਤ ਹੋ ਗਈ। ਔਰਤ ਦੀ ਪਛਾਣ ਪਪਾਥੀ ਦੇ ਤੌਰ 'ਤੇ ਹੋਈ ਹੈ। ਉਹ ਇਕ ਕਲੈਕਟਰ ਦਫ਼ਤਰ ਵਿਚ ਸਫਾਈ ਕਰਮਚਾਰੀ ਸੀ। ਔਰਤ ਆਪਣੇ ਪੁੱਤਰ ਨੂੰ ਉੱਚ ਸਿੱਖਿਆ ਦੇਣਾ ਚਾਹੁੰਦੀ ਸੀ। ਅਜਿਹੇ ਵਿਚ ਤਾਮਿਲਨਾਡੂ ਸਰਕਾਰ ਤੋਂ ਵਿੱਤੀ ਮਦਦ ਪਾਉਣ ਲਈ 28 ਜੂਨ ਨੂੰ ਚੱਲਦੀ ਬੱਸ ਦੇ ਸਾਹਮਣੇ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਸ ਸੂਤਰਾਂ ਮੁਤਾਬਕ ਔਰਤ ਨੂੰ ਕਿਸੇ ਨੇ ਸਰਕਾਰੀ ਮੁਆਵਜ਼ਾ ਪਾਉਣ ਦਾ ਤਰੀਕਾ ਦੱਸਿਆ ਸੀ ਕਿ ਜੇਕਰ ਉਹ ਸੜਕ ਹਾਦਸੇ ਵਿਚ ਮਰ ਜਾਂਦੀ ਹੈ ਤਾਂ ਸਰਕਾਰ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇਗੀ। 

ਔਰਤ 15 ਸਾਲ ਤੋਂ ਪਤੀ ਤੋਂ ਵੱਖ ਹੋਣ ਮਗਰੋਂ ਆਪਣੇ ਪੁੱਤਰ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਕਿਸੇ ਸ਼ਖਸ ਦੀ ਸਲਾਹ 'ਤੇ ਔਰਤ ਇਸ ਕਦਮ ਨੂੰ ਚੁੱਕਣ ਲਈ ਮਜਬੂਰ ਹੋ ਗਈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਔਰਤ ਨੇ ਬੱਸ ਦੇ ਸਾਹਮਣੇ ਛਾਲ ਮਾਰਨ ਤੋਂ ਪਹਿਲਾਂ  ਦੋ ਪਹੀਆ ਵਾਹਨ ਅੱਗੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਈ ਅਤੇ ਫਿਰ ਤੋਂ ਸੜਕ ਪਾਰ ਕਰ ਕੇ ਬੱਸ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News