ਕਲਯੁੱਗੀ ਮਾਂ ਨੇ 9 ਮਹੀਨਆਂ ਦੀਆਂ ਜੁੜਵਾਂ ਧੀਆਂ ਦਾ ਕੀਤਾ ਬੇਰਹਿਮੀ ਨਾਲ ਕਤਲ

Tuesday, Jul 25, 2023 - 02:25 PM (IST)

ਕਲਯੁੱਗੀ ਮਾਂ ਨੇ 9 ਮਹੀਨਆਂ ਦੀਆਂ ਜੁੜਵਾਂ ਧੀਆਂ ਦਾ ਕੀਤਾ ਬੇਰਹਿਮੀ ਨਾਲ ਕਤਲ

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਦਨੋਦਾ ਪਿੰਡ 'ਚ ਇਕ ਔਰਤ 'ਤੇ ਆਪਣੀ 9 ਮਹੀਨੇ ਦੀਆਂ ਜੁੜਵਾਂ ਧੀਆਂ ਦਾ ਸਿਰਹਾਣੇ ਨਾਲ ਮੂੰਹ ਦਬਾ ਕੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਸਦਰ ਥਾਣਾ ਨਰਵਾਨਾ ਦੇ ਜਾਂਚ ਅਧਿਕਾਰੀ ਆਤਮਾ ਨੇ ਦੱਸਿਆ ਕਿ ਦੋਸ਼ੀ ਔਰਤ ਸ਼ੀਤਲ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੋਸ਼ੀ ਮਾਂ ਨੇ ਘਟਨਾ ਦੇ 13 ਦਿਨਾਂ ਬਾਅਦ ਆਪਣਾ ਜੁਰਮ ਕਬੂਲ ਕੀਤਾ ਹੈ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। 

ਜੀਂਦ ਜ਼ਿਲ੍ਹੇ ਦੇ ਪਿੰਡ ਦਨੌਦਾ ਖੁਰਦ ਵਾਸੀ ਜਗਦੀਪ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ ਸੋਨੀਪਤ ਜ਼ਿਲ੍ਹੇ ਦੇ ਵਾਸੀ ਸ਼ੀਤਲ ਨਾਲ ਹੋਇਆ ਸੀ। ਸ਼ੀਤਲ ਨੇ 2 ਜੁੜਵਾਂ ਧੀਆਂ ਜਾਨਕੀ ਅਤੇ ਜਾਨਵੀ ਨੂੰ ਜਨਮ ਦਿੱਤਾ ਸੀ। ਉਸ ਨੇ ਸ਼ਿਕਾਇਤ 'ਚ ਕਿਹਾ ਕਿ ਉਹ 12 ਜੁਲਾਈ ਖੇਤਾਂ 'ਚ ਮਜ਼ਦੂਰੀ ਕਰਨ ਲਈ ਚਲਾ ਗਿਆ ਸੀ ਅਤੇ ਜਦੋਂ ਦੁਪਹਿਰ ਨੂੰ ਘਰ ਆਇਆ ਤਾਂ ਉਸ ਦੇ ਘਰ ਦੇ ਬਾਹਰ ਭੀੜ ਲੱਗੀ ਹੋਈ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸ਼ੀਤਲ ਨੇ ਦੱਸਿਆ ਕਿ ਜਾਨਕੀ ਅਤੇ ਜਾਨਵੀ ਦੀ ਅਚਾਨਕ ਮੌਤ ਹੋ ਗਈ ਹੈ। ਪਰਿਵਾਰ ਨੇ ਸ਼ੀਤਲ ਦੀਆਂ ਗੱਲਾਂ 'ਤੇ ਭਰੋਸਾ ਕਰ ਕੇ ਬਿਨਾਂ ਪੋਸਟਮਾਰਟਮ ਕਰਵਾਏ ਹੀ ਦੋਹਾਂ ਬੱਚੀਆਂ ਨੂੰ ਦਫ਼ਨਾ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹੁਣ ਪੁਲਸ ਦਫ਼ਨਾਈਆਂ ਗਈਆਂ ਲਾਸ਼ਾਂ ਬਾਹਰ ਕੱਢ ਕੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News