ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ਬਦਲ ਕੇ ਰੱਖਿਆ ਗਿਆ ‘ਨਰਿੰਦਰ ਮੋਦੀ ਸਟੇਡੀਅਮ’

Wednesday, Feb 24, 2021 - 04:41 PM (IST)

ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ਬਦਲ ਕੇ ਰੱਖਿਆ ਗਿਆ ‘ਨਰਿੰਦਰ ਮੋਦੀ ਸਟੇਡੀਅਮ’

ਅਹਿਮਦਾਬਾਦ (ਭਾਸ਼ਾ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਨਰਿੰਦਰ ਮੋਦੀ ਸਟੇਡੀਅਮ’ ਦਾ ਇੱਥੇ ਮੋਟੇਰਾ ਵਿਚ ਰਸਮੀ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਬਣਨ ਵਾਲੇ ਸਰਦਾਰ ਵੱਲਭ ਭਾਈ ਪਟੇਲ ਸਪੋਰਟ ਐਲਕਲੇਵ ਦਾ ਭੂਮੀ ਪੂਜਨਾ ਵੀ ਕੀਤਾ। ਦੁਨੀਆ ਦੇ ਇਸ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਕਿਰਨ ਰੀਜੀਜੂ ਵੀ ਮੌਜੂਦ ਸਨ। ਅੱਜ ਤੋਂ ਹੀ ਇਸ ਸਟੇਡੀਅਮ ’ਤੇ ਭਾਰਤ ਅਤੇ ਇੰਗਲੈਂਡ ਵਿਚਾਲੇ ਮੌਜੂਦਾ ਸੀਰੀਜ਼ ਦਾ ਤੀਜਾ ਟੈਸਟ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ

ਜਦੋਂ 2016 ਵਿਚ ਇਸ ਨੂੰ ਮੁੜ ਨਿਰਮਾਣ ਲਈ ਢਾਹਿਆ ਗਿਆ ਸੀ ਤਾਂ ਇਸ ਦੀ 54,000 ਦਰਸ਼ਕਾਂ ਦੀ ਸਮਰਥਾ ਸੀ ਅਤੇ ਉਦੋਂ ਇਸ ਦਾ ਨਾਮ ਸਰਦਾਰ ਵੱਲਭ ਭਾਈ ਪਟੇਲ ਸਟੇਡੀਅਮ ਸੀ। ਹੁਣ ਇਸ ਦਾ ਨਵਾਂ ਨਾਮਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਕੀਤਾ ਗਿਆ ਹੈ, ਜੋ ਪਹਿਲਾਂ ਗੁਜਰਾਤ ਕ੍ਰਿਕਟ ਸੰਘ ਦੇ ਪ੍ਰਧਾਨ ਵੀ ਰਹੇ ਸਨ। ਨਵੇਂ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਜਨਵਰੀ 2018 ਵਿਚ ਰੱਖਿਆ ਗਿਆ ਸੀ। 

ਇਹ ਵੀ ਪੜ੍ਹੋ: ਕਿਸਾਨੀ ਘੋਲ 'ਤੇ ਮੁੜ ਬੋਲੇ ਧਰਮਿੰਦਰ, ਟਵੀਟ ਕਰ ਜਤਾਈ ਆਪਣੀ ਬੇਵਸੀ

ਕਰੀਬ 63 ਏਕੜ ਤੋਂ ਜ਼ਿਆਦਾ ਖੇਤਰ ਵਿਚ ਫੇਲੇ ਇਸ ਸਟੇਡੀਅਮ ਦੀ ਦਰਸ਼ਕ ਸਮਰਥਾ 1 ਲੱਖ 32 ਹਜ਼ਾਰ ਹੈ ਅਤੇ ਇਸ ’ਤੇ 800 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੈਲਬੌਰਨ ਕ੍ਰਿਕਟ ਗਰਾਊਂਡ ਸਭ ਤੋਂ ਵੱਡਾ ਸਟੇਡੀਅਮ ਸੀ, ਜਿਸ ਦੀ ਦਰਸ਼ਕ ਸਮਰਥਾ 90000 ਹੈ। ਪ੍ਰੈਸ ਸੂਚਨਾ ਬਿਊਰੋ ਵੱਲੋਂ ਜਾਰੀ ਸੂਚਨਾ ਵਿਚ ਕਿਹਾ ਗਿਆ, ‘ਇਹ ਓਲੰਪਿਕ ਆਕਾਰ ਦੇ 32 ਫੁੱਟਬਾਲ ਸਟੇਡੀਅਮਾਂ ਦੇ ਬਰਾਬਰ ਦਾ ਹੈ।’ ਇਸ ਮੈਦਾਨ ਨੂੰ 2015 ਵਿਚ ਨਵੀਨੀਕਰਣ ਲਈ ਬੰਦ ਕਰ ਦਿੱਤਾ ਗਿਆ ਸੀ। ਇਹ ਕ੍ਰਿਕਟ ਦੇ ਇਤਿਹਾਸ ਦੇ ਕਈ ਗੌਰਵਸ਼ਾਲੀ ਪਲਾਂ ਦਾ ਗਵਾਹ ਰਿਹਾ ਹੈ। ਇਸ ਵਿਚ ਸੁਨੀਲ ਗਾਵਸਕਰ ਦਾ 1987 ਵਿਚ 10,000 ਟੈਸਟ ਦੌੜਾਂ ਪੂਰੀਆਂ ਕਰਨਾ ਅਤੇ ਕਪਿਲ ਦੇਵ ਦਾ 432 ਟੈਸਟ ਵਿਕਟਾਂ ਲੈ ਕੇ 1994 ਵਿਚ ਸਰ ਰਿਚਰਡ ਹੈਡਲੀ ਦਾ ਰਿਕਾਰਡ ਤੋੜਦੇ ਹੋਏ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਨਣਾ ਸ਼ਾਮਲ ਹੈ। ਐਮ.ਸੀ.ਜੀ. ਦਾ ਡਿਜ਼ਾਇਨ ਬਣਾਉਣ ਵਾਲੇ ਆਸਟ੍ਰੇਲੀਆਈ ਆਰਕੀਟੈਕਟ ਫਰਮ ਪੋਪੁਲਸ ਸਮੇਤ ਕਈ ਮਾਹਰ ਇਸ ਦੇ ਨਿਰਮਾਣ ਵਿਚ ਸ਼ਾਮਲ ਸਨ। ਇਸ ਵਿਚ ਲਾਲ ਅਤੇ ਕਾਲੀ ਮਿੱਟੀ ਦੀਆਂ 11 ਪਿੱਚਾਂ ਬਣਾਈਆਂ ਗਈਆਂ ਹਨ। ਇਹ ਦੁਨੀਆ ਦਾ ਇਕੱਲਾ ਸਟੇਡੀਅਮ ਹੈ, ਜਿਸ ਵਿਚ ਮੁੱਖ ਅਤੇ ਅਭਿਆਸ ਪਿੱਚਾਂ ’ਤੇ ਇਕੋ ਜਿਹੀ ਮਿੱਟੀ ਹੈ।

ਇਹ ਵੀ ਪੜ੍ਹੋ: ਪਰਿਵਾਰ ਦੇ 7 ਮੈਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਦੀ ਦਇਆ ਪਟੀਸ਼ਨ ਰਾਜਪਾਲ ਕੋਲ ਪਹੁੰਚੀ, ਫਾਂਸੀ ਟਲੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News