ਕਾਸ਼ੀ ਵਿਸ਼ਵਨਾਥ ਕਾਰੀਡੋਰ ਉਦਘਾਟਨ ਤੋਂ ਪਹਿਲਾਂ ਮਸਜਿਦ ਦਾ ਰੰਗ ਹੋਇਆ ਗੇਰੂਆ

Wednesday, Dec 08, 2021 - 12:16 AM (IST)

ਕਾਸ਼ੀ ਵਿਸ਼ਵਨਾਥ ਕਾਰੀਡੋਰ ਉਦਘਾਟਨ ਤੋਂ ਪਹਿਲਾਂ ਮਸਜਿਦ ਦਾ ਰੰਗ ਹੋਇਆ ਗੇਰੂਆ

ਵਾਰਾਣਸੀ - ਕਾਸ਼ੀ ਵਿਸ਼ਵਨਾਥ ਕਾਰੀਡੋਰ ਦਾ ਉਦਘਾਟਨ ਪੀ. ਐੱਮ. ਨਰਿੰਦਰ ਮੋਦੀ 13 ਦਸੰਬਰ ਨੂੰ ਕਰਨਗੇ। ਇਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ, ਪ੍ਰਸ਼ਾਸਨ ਵੀ ਅਲਰਟ ਮੋਡ ’ਤੇ ਹੈ। ਸ਼ਹਿਰ ’ਚ ਬਣੀਆਂ ਇਮਾਰਤਾਂ ਨੂੰ ਗੇਰੂਆ ਰੰਗ ਨਾਲ ਰੰਗਿਆ ਜਾ ਰਿਹਾ ਹੈ। ਉੱਥੇ ਹੀ ਬੁਲਾਨਾਲਾ ਮਸਜਿਦ ਨੂੰ ਵੀ ਗੇਰੂਆ ਰੰਗ ਦਿੱਤਾ ਗਿਆ ਹੈ।ਇਸ ਨੂੰ ਲੈ ਕੇ ਮੁਸਲਮਾਨ ਸਮੁਦਾਇ ਨੇ ਨਾਰਾਜ਼ਗੀ ਜਤਾਈ ਹੈ।

ਉੱਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਪੀ. ਐੱਮ. ਮੋਦੀ ਦੇ ਦੌਰੇ ਨੂੰ ਲੈ ਕੇ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਸ ’ਚ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ’ਤੇ ਕਿਸੇ ਨੇ ਨਾਰਾਜ਼ਗੀ ਨਹੀਂ ਜਤਾਈ ਹੈ। ਉਨ੍ਹਾਂ ਕਿਹਾ ਕਿ ਮਸਜਿਦ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਆਈ ਹੈ, ਜੇਕਰ ਇਤਰਾਜ਼ ਆਉਂਦਾ ਹੈ ਤਾਂ ਮਸਜਿਦ ਦੇ ਰੰਗ ਨੂੰ ਸਫੈਦ ਕਰ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News