ਸਹਾਰਨਪੁਰ ’ਚ ਢਾਹੀ ਗਈ ਮਸਜਿਦ ਦੇ ਮਲਬੇ ਹੇਠੋਂ ਖੂਹ ਮਿਲਿਆ, ASI ਨੂੰ ਦਿੱਤੀ ਗਈ ਸੂਚਨਾ

Monday, Sep 07, 2026 - 05:11 PM (IST)

ਸਹਾਰਨਪੁਰ ’ਚ ਢਾਹੀ ਗਈ ਮਸਜਿਦ ਦੇ ਮਲਬੇ ਹੇਠੋਂ ਖੂਹ ਮਿਲਿਆ, ASI ਨੂੰ ਦਿੱਤੀ ਗਈ ਸੂਚਨਾ

ਸਹਾਰਨਪੁਰ (ਏਜੰਸੀ)- ਸਹਾਰਨਪੁਰ ਕੁਲੈਕਟ੍ਰੇਟ ਕੰਪਲੈਕਸ ’ਚ ਮਸਜਿਦ ਢਾਹੁਣ ਤੋਂ ਬਾਅਦ ਮਲਬੇ ਹੇਠੋਂ ਲੱਗਭਗ 20-25 ਫੁੱਟ ਡੂੰਘਾ ਅਤੇ 1.5 ਮੀਟਰ ਚੌੜਾ ਖੂਹ ਮਿਲਿਆ ਹੈ। ਅਧਿਕਾਰੀਆਂ ਅਨੁਸਾਰ, ਐਤਵਾਰ ਸਵੇਰੇ ਮਲਬਾ ਹਟਾਉਂਦੇ ਸਮੇਂ ਸਲੈਬ ਵਿਖਾਈ ਦਿੱਤਾ। ਉਸ ਨੂੰ ਕੱਟਣ ’ਤੇ ਹੇਠਾਂ ਖੂਹ ਮਿਲਿਆ। ਮੌਕੇ ’ਤੇ ਪਹੁੰਚੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਸੁਬੋਧ ਕੁਮਾਰ ਨੇ ਏ.ਐੱਸ.ਆਈ. (ਭਾਰਤੀ ਪੁਰਾਤੱਤਵ ਸਰਵੇਖਣ) ਨੂੰ ਇਸ ਦੀ ਸੂਚਨਾ ਦਿੱਤੀ। ਖੂਹ ਲੱਗਭਗ ਇਕ ਸਦੀ ਪੁਰਾਣਾ ਹੋਣ ਦਾ ਅੰਦਾਜ਼ਾ ਹੈ, ਹਾਲਾਂਕਿ ਇਸ ਦੀ ਅਸਲ ਪ੍ਰਾਚੀਨਤਾ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

PunjabKesari

ਫਿਲਹਾਲ ਖੂਹ ਨੂੰ ਲੋਹੇ ਦੀ ਚਾਦਰ ਨਾਲ ਢੱਕ ਦਿੱਤਾ ਗਿਆ ਹੈ, ਤਾਂ ਜੋ ਉਸ ’ਚ ਮਿੱਟੀ ਅਤੇ ਮਲਬਾ ਨਾ ਡਿੱਗੇ। ਕੁਲੈਕਟ੍ਰੇਟ ਕੰਪਲੈਕਸ ’ਚ ਸੁਰੱਖਿਆ ਲਈ ਪੁਲਸ ਫੋਰਸ ਤਾਇਨਾਤ ਹੈ ਅਤੇ ਲੋਕਾਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਬੁਲਡੋਜ਼ਰ ਦੀ ਮਦਦ ਨਾਲ ਮਸਜਿਦ ਨੂੰ ਲੱਗਭਗ 16 ਘੰਟੇ ਦੀ ਕਾਰਵਾਈ ਤੋਂ ਬਾਅਦ ਢਹਿ-ਢੇਰੀ ਕੀਤਾ ਗਿਆ ਸੀ। ਮਸਜਿਦ ਨੂੰ ਗੈਰ-ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਜ਼ਿਲਾ ਅਦਾਲਤ ਨੇ ਪ੍ਰਬੰਧਕ ਕਮੇਟੀ ਦੀ ਅਪੀਲ ਵੀ 2 ਸਤੰਬਰ ਨੂੰ ਖਾਰਿਜ ਕਰ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News