ਕੋਰੋਨਾ ਦੀ ਰਫ਼ਤਾਰ ਪਈ ਮੱਠੀ, ਪਿਛਲੇ 24 ਘੰਟਿਆਂ ’ਚ ਦੇਸ਼ ’ਚ 10,488 ਨਵੇਂ ਮਾਮਲੇ ਆਏ ਸਾਹਮਣੇ

Sunday, Nov 21, 2021 - 11:24 AM (IST)

ਕੋਰੋਨਾ ਦੀ ਰਫ਼ਤਾਰ ਪਈ ਮੱਠੀ, ਪਿਛਲੇ 24 ਘੰਟਿਆਂ ’ਚ ਦੇਸ਼ ’ਚ 10,488 ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ (ਵਾਰਤਾ)- ਕੋਰੋਨਾ ਵਾਇਰਸ ਦੀ ਮੱਠੀ ਪੈਂਦੀ ਰਫ਼ਤਾਰ ਦਰਮਿਆਨ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 12 ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਤੋਂ ਠੀਕ ਹੋਏ ਹਨ। ਦੇਸ਼ ’ਚ ਸ਼ਨੀਵਾਰ ਨੂੰ 67 ਲੱਖ 25 ਹਜ਼ਾਰ 970 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਅਤੇ ਹੁਣ ਤੱਕ ਇਕ ਅਰਬ 16 ਕਰੋੜ 50 ਲੱਖ 55 ਹਜ਼ਾਰ 210 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ।  ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 10,488 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 3 ਕਰੋੜ 45 ਲੱਖ 10 ਹਜ਼ਾਰ 413 ਹੋ ਗਈ ਹੈ। ਇਸੇ ਦੌਰਾਨ 12,329 ਮਰੀਜ਼ ਸਿਹਤਮੰਦ ਹੋਏ ਹਨ ਅਤੇ ਇਸ ਦੇ ਨਾਲ ਹੀ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਕਰੋੜ 39 ਲੱਖ 22 ਹਜ਼ਾਰ 037 ਹੋ ਗਈ ਹੈ।

PunjabKesari

ਦੇਸ਼ ’ਚ ਸਰਗਰਮ ਮਾਮਲੇ 2,154 ਘੱਟ ਕੇ 122714 ਰਹਿ ਗਏ ਹਨ। ਇਸੇ ਮਿਆਦ ’ਚ 313 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4 ਲੱਖ 65 ਹਜ਼ਾਰ 662 ਹੋ ਗਿਆ ਹੈ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ 0.36, ਰਿਕਵਰੀ ਦਰ 98.30 ਫੀਸਦੀ ਅਤੇ ਮੌਤ ਦਰ 1.35 ਫੀਸਦੀ ਹੈ। ਸਰਗਰਮ ਮਾਮਲਿਆਂ ’ਚ ਕੇਰਲ ਦੇਸ਼ ’ਚ ਪਹਿਲੇ ਸਥਾਨ ’ਤੇ ਹੈ, ਜਿੱਥੇ ਸਰਗਰਮ ਮਾਮਲੇ 334 ਘੱਟ ਕੇ 61,647 ਰਹਿ ਗਏ ਹਨ। ਸੂਬੇ ’ਚ 6,161 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 49,96,978 ਹੋ ਗਈ ਹੈ। ਇਸੇ ਮਿਆਦ ’ਚ 248 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 37,299 ਹੋ ਗਈ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਨਰੇਂਦਰ ਤੋਮਰ ਦਾ ਬਿਆਨ ਆਇਆ ਸਾਹਮਣੇ ਬੋਲੇ- ਇਸ ਗੱਲ ਦਾ ਹੈ ਦੁਖ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News