ਕੇਂਦਰੀ ਬਲਾਂ ’ਚ 84 ਹਜ਼ਾਰ ਤੋਂ ਵਧੇਰੇ ਅਹੁਦੇ ਖਾਲੀ, ਕੇਂਦਰ ਨੇ ਦੱਸਿਆ ਇਸ ਮਹੀਨੇ ਤੱਕ ਭਰੇ ਜਾਣਗੇ

Thursday, Jul 28, 2022 - 05:09 PM (IST)

ਕੇਂਦਰੀ ਬਲਾਂ ’ਚ 84 ਹਜ਼ਾਰ ਤੋਂ ਵਧੇਰੇ ਅਹੁਦੇ ਖਾਲੀ, ਕੇਂਦਰ ਨੇ ਦੱਸਿਆ ਇਸ ਮਹੀਨੇ ਤੱਕ ਭਰੇ ਜਾਣਗੇ

ਨਵੀਂ ਦਿੱਲੀ– ਕੇਂਦਰੀ ਹਥਿਆਰਬੰਦ ਪੁਲਸ ਫੋਰਸ (CAPF) ’ਚ 84 ਹਜ਼ਾਰ ਤੋਂ ਵਧੇਰੇ ਅਹੁਦੇ ਖਾਲੀ ਪਏ ਹਨ। ਇਨ੍ਹਾਂ ਨੂੰ ਅਗਲੇ ਸਾਲ ਦਸੰਬਰ ਤੱਕ ਭਰਿਆ ਜਾਵੇਗਾ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ’ਚ ਇਕ ਲਿਖਤੀ ਉੱਤਰ ’ਚ ਦੱਸਿਆ ਕਿ ਇਨ੍ਹਾਂ ਫੋਰਸ ’ਚ ਮਨਜ਼ੂਰ ਕੀਤੇ ਗਏ ਅਹੁਦਿਆਂ ਦੀ ਗਿਣਤੀ 10,05,779 ਹੈ, ਜਿਨ੍ਹਾਂ ’ਚੋਂ 84,405 ਖਾਲੀ ਹਨ। ਭਾਜਪਾ ਸੰਸਦ ਮੈਂਬਰ ਅਨਿਲ ਅਗਰਵਾਲ ਦੇ ਸਵਾਲ ’ਤੇ ਮੰਤਰੀ ਰਾਏ ਨੇ ਕਿਹਾ ਕਿ ਸਰਕਾਰ ਨੇ (CAPF) ’ਚ ਤੇਜ਼ੀ ਨਾਲ ਭਰਤੀਆਂ ਕਰਨ ਦੀ ਦਿਸ਼ਾ ’ਚ ਕਈ ਕਦਮ ਚੁੱਕੇ ਹਨ। 

8 ਸਾਲਾਂ ਵਿਚ 7.22 ਲੱਖ ਨੂੰ ਸਰਕਾਰੀ ਨੌਕਰੀਆਂ ਮਿਲੀਆਂ, 22.05 ਕਰੋੜ ਤੋਂ ਵੱਧ ਅਰਜ਼ੀਆਂ ਮਿਲੀਆਂ

8 ਸਾਲਾਂ ਵਿਚ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਚ 7.22 ਲੱਖ ਨੌਕਰੀਆਂ ਦਿੱਤੀਆਂ ਗਈਆਂ।ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਦੱਸਿਆ ਕਿ ਇਸ ਸਮੇਂ ਦੌਰਾਨ 22.05 ਕਰੋੜ ਤੋਂ ਵੱਧ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ।
ਕੇਂਦਰੀ ਮੰਤਰੀ ਨੇ ਕਿਹਾ ਕਿ 2015-2016 ਵਿਚ 1,11,807, 2016-2017 ’ਚ 1,01,333 ਅਤੇ 2017-2018 ’ਚ 76,147 ਲੋਕਾਂ ਨੂੰ ਨਿਯੁਕਤ ਕੀਤੇ ਗਏ ਸਨ। ਇਸੇ ਤਰ੍ਹਾਂ ਸਾਲ 2018-2019 ’ਚ 38,100, 2019-2020 ’ਚ 1,47,096, 2020-2021 ਵਿਚ 78,555 ਅਤੇ 2021-2022 ’ਚ 38,850 ਨਿਯੁਕਤੀਆਂ ਕੀਤੀਆਂ ਗਈਆਂ। ਇਸ ਸਮੇਂ ਦੌਰਾਨ ਕੁੱਲ 22,05,99,238 ਅਰਜ਼ੀਆਂ ਪ੍ਰਾਪਤ ਹੋਈਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਿਭਾਗਾਂ ਵਿਚ ਖਾਲੀ ਅਸਾਮੀਆਂ ਦੀ ਨਿਯੁਕਤੀ ਲਈ ਮਿਸ਼ਨ ਮੋਡ ਵਿਚ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
 


author

Tanu

Content Editor

Related News