ਬਜ਼ੁਰਗ ਦੇ ਢਿੱਡ ''ਚੋਂ ਨਿਕਲੀਆਂ 8,000 ਤੋਂ ਵੱਧ ਪੱਥਰੀਆਂ, ਡਾਕਟਰ ਵੀ ਰਹੇ ਗਏ ਹੈਰਾਨ

Thursday, May 22, 2025 - 09:29 PM (IST)

ਬਜ਼ੁਰਗ ਦੇ ਢਿੱਡ ''ਚੋਂ ਨਿਕਲੀਆਂ 8,000 ਤੋਂ ਵੱਧ ਪੱਥਰੀਆਂ, ਡਾਕਟਰ ਵੀ ਰਹੇ ਗਏ ਹੈਰਾਨ

ਨੈਸ਼ਨਲ ਡੈਸਕ- ਹਰਿਆਣਾ ਦੇ ਗੁਰੂਗ੍ਰਾਮ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਡਾਕਟਰਾਂ ਨੇ ਕਮਾਲ ਕਰ ਦਿੱਤਾ। ਡਾਕਟਰਾਂ ਨੇ ਇਕ 70 ਸਾਲਾ ਵਿਅਕਤੀ ਦੇ ਪਿੱਤੇ 'ਚੋਂ 8,125 ਪੱਥਰੀਆਂ ਕੱਢੀਆਂ। ਇਸ ਨਾਲ ਵਿਅਕਤੀ ਦਾ ਕਈ ਸਾਲਾਂ ਤੋਂ ਚੱਲ ਰਿਹਾ ਪੁਰਾਣਾ ਦਰਦ ਅਤੇ ਪਰੇਸ਼ਾਨੀ ਵੀ ਖਤਮ ਹੋ ਗਈ। ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਡਾ. ਅਮਿਤ ਜਾਵੇਦ ਅਤੇ ਡਾ. ਨਰੋਲਾ ਯੰਗਰ ਦੀ ਟੀਮ ਨੇ ਲਗਭਗ ਇੱਕ ਘੰਟੇ ਦੀ ਸਰਜਰੀ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਪ੍ਰੋਸਕੋਪਿਕ ਕੋਲੇਸਿਸਟੇਕਟੋਮੀ ਕੀਤੀ।

ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁਰੂਗ੍ਰਾਮ ਦੇ ਗੈਸਟਰੋਇੰਟੇਸਟਾਈਨਲ ਓਨਕੋਲੋਜੀ ਦੇ ਡਾਇਰੈਕਟਰ ਡਾ. ਅਮਿਤ ਜਾਵੇਦ ਦੇ ਅਨੁਸਾਰ, ਇਹ ਮਾਮਲਾ ਬਹੁਤ ਘੱਟ ਸੀ ਅਤੇ ਸਰਜਰੀ ਵਿੱਚ ਦੇਰੀ ਨਾਲ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਸਨ। ਉਨ੍ਹਾਂ ਕਿਹਾ, 'ਇਹ ਮਾਮਲਾ ਸੱਚਮੁੱਚ ਦੁਰਲੱਭ ਹੈ, ਹਾਲਾਂਕਿ ਬੇਮਿਸਾਲ ਨਹੀਂ ਹੈ।' ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਪਿੱਤੇ ਦੀ ਪੱਥਰੀ ਸਮੇਂ ਦੇ ਨਾਲ ਵੱਡੀ ਹੋ ਸਕਦੀ ਹੈ। ਇਸ ਮਰੀਜ਼ ਦੇ ਮਾਮਲੇ ਵਿੱਚ ਕਈ ਸਾਲਾਂ ਦੀ ਦੇਰੀ ਦੇ ਨਤੀਜੇ ਵਜੋਂ ਪੱਥਰੀਆਂ ਜਮ੍ਹਾਂ ਹੋ ਗਈਆਂ। ਜੇਕਰ ਸਰਜਰੀ ਵਿੱਚ ਹੋਰ ਦੇਰੀ ਹੁੰਦੀ ਤਾਂ ਸਥਿਤੀ ਗੰਭੀਰ ਹੋ ਸਕਦੀ ਸੀ। ਇਸ ਵਿੱਚ ਪਿੱਤੇ ਦੀ ਥੈਲੀ ਵਿੱਚ ਇਨਫੈਕਸ਼ਨ ਅਤੇ ਪੇਟ ਦਰਦ ਸ਼ਾਮਲ ਹੈ।

ਸਰਜਰੀ ਲਗਭਗ ਇੱਕ ਘੰਟੇ ਵਿੱਚ ਪੂਰੀ ਹੋ ਗਈ ਅਤੇ ਮਰੀਜ਼ ਨੂੰ ਦੋ ਦਿਨਾਂ ਦੇ ਅੰਦਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਰਜਰੀ ਤੋਂ ਬਾਅਦ ਇੱਕ ਔਖਾ ਕੰਮ ਸ਼ੁਰੂ ਹੋਇਆ ਜਦੋਂ ਸਹਾਇਤਾ ਟੀਮ ਨੇ ਕੱਢੀਆਂ ਗਈਆਂ ਪਿੱਤੇ ਦੀਆਂ ਪੱਥਰੀਆਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ। ਸਰਜਰੀ ਤੋਂ ਬਾਅਦ ਪੱਥਰੀਆਂ ਦੀ ਗਿਣਤੀ ਕਰਨ ਵਿੱਚ ਹੀ ਕਈ ਘੰਟੇ ਲੱਗ ਗਏ। ਇਸਦੀ ਗਿਣਤੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਗਿਣਤੀ ਲਗਭਗ 8,125 ਦੱਸੀ ਗਈ ਹੈ।


author

Rakesh

Content Editor

Related News