ਜੰਮੂ ਕਸ਼ਮੀਰ ਚੋਣਾਂ ਲਈ 300 ਤੋਂ ਵੱਧ ਵਾਧੂ ਨੀਮ ਫ਼ੌਜੀ ਫ਼ੋਰਸਾਂ ਦੀਆਂ ਕੰਪਨੀਆਂ ਹੋਣਗੀਆਂ ਤਾਇਨਾਤ

Thursday, Aug 29, 2024 - 04:49 PM (IST)

ਜੰਮੂ ਕਸ਼ਮੀਰ ਚੋਣਾਂ ਲਈ 300 ਤੋਂ ਵੱਧ ਵਾਧੂ ਨੀਮ ਫ਼ੌਜੀ ਫ਼ੋਰਸਾਂ ਦੀਆਂ ਕੰਪਨੀਆਂ ਹੋਣਗੀਆਂ ਤਾਇਨਾਤ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ 'ਚ 18 ਸਤੰਬਰ ਤੋਂ ਤਿੰਨ ਪੜਾਵਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਨੀਮ ਫ਼ੌਜੀ ਫ਼ੋਰਸਾਂ ਦੀਆਂ 300 ਤੋਂ ਵੱਧ ਐਡੀਸ਼ਨਲ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਜੰਮੂ-ਕਠੁਆ ਰੇਂਜ ਦੇ ਡਿਪਟੀ ਜਨਰਲ ਇੰਸਪੈਕਰ (ਡੀ.ਆਈ.ਜੀ.) ਸ਼ਿਵ ਕੁਮਾਰ ਸ਼ਰਮਾ ਬੁੱਧਵਾਰ ਰਾਤ ਨੂੰ ਬਾੜੀ ਬ੍ਰਾਹਮਣ ਰੇਲਵੇ ਸਟੇਸ਼ਨ ਸਥਿਤ ਪੁਲਸ ਸਵਾਗਤ ਕੇਂਦਰ (ਪੀ.ਆਰ.ਸੀ.) ਪਹੁੰਚੇ ਅਤੇ ਉੱਥੇ ਆਏ ਸੁਰੱਖਿਆ ਬਲਾਂ ਦਾ ਸਵਾਗਤ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਡੀ.ਆਈ.ਜੀ. ਸ਼ਰਮਾ ਨੇ ਨੀਮ ਫ਼ੌਜੀ ਫ਼ੋਰਸਾਂ ਲਈ ਰਿਹਾਇਸ਼ ਸਹੂਲਤਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਰਤੱਵਾਂ ਦੀ ਸੰਵੇਦਨਸ਼ੀਲਤਾ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਸਥਾਨਕ ਪੁਲਸ ਫ਼ੋਰਸਾਂ ਨਾਲ ਪੂਰਾ ਸਹਿਯੋਗ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਡੀ.ਆਈ.ਜੀ. ਨੇ ਸੀਨੀਅਰ ਅਧਿਕਾਰੀਆਂ ਨਾਲ ਸੁਰੱਖਿਆ ਕਰਮੀਆਂ ਵਲੋਂ ਚੁੱਕੀਆਂ ਗਈਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਹੱਲ ਦਾ ਭਰੋਸਾ ਦਿੱਤਾ। ਇਹ ਨੀਮ ਫ਼ੌਜੀ ਫ਼ੋਰਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੌਰਾਨ ਸੁਰੱਖਿਆ ਬਣਾਏ ਰੱਖਣ ਲਈ ਜੰਮੂ, ਕਠੁਆ ਅਤੇ ਸਾਂਬਾ ਜ਼ਿਲ੍ਹਿਆਂ 'ਚ ਤਾਇਨਾਤ ਰਹਿਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News