ਜਨਵਰੀ ਤੋਂ ਅਪ੍ਰੈਲ ਤੱਕ 16 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ
Tuesday, May 09, 2023 - 02:58 PM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕੱਟੜਾ ਸ਼ਹਿਰ 'ਚ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਮਾਮਤਾ ਵੈਸ਼ਣੋ ਦੇਵੀ ਮੰਦਰ 'ਚ ਇਸ ਸਾਲ ਜਨਵਰੀ ਤੋਂ ਅਪ੍ਰੈਲ ਤੱਕ 16 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਮਾਤਾ ਵੈਸ਼ਣੋ ਦੇਵੀ ਦੀ ਪਵਿੱਤਰ ਗੁਫ਼ਾ 'ਚ ਇਸ ਸਾ ਦੇ ਪਹਿਲੇ 4 ਮਹੀਨਿਆਂ 'ਚ ਕੁੱਲ 16,45,333 ਸ਼ਰਧਾਲੂ ਦਰਸ਼ਨ ਕਰਨ ਲਈ ਪਹੁੰਚੇ। ਉਨ੍ਹਾਂ ਦੱਸਿਆ,''ਜਨਵਰੀ ਅਤੇ ਫਰਵਰੀ 'ਚ ਭੀੜ ਵੱਧ ਗਈ ਅਤੇ 15 ਹਜ਼ਾਰ ਤੋਂ 20 ਹਜ਼ਾਰ ਤੀਰਥ ਯਾਤਰੀ ਹਰ ਦਿਨ ਮੰਦਰ ਪਹੁੰਚੇ ਅਤੇ ਮਾਰਚ 'ਚ ਤੀਰਥ ਯਾਤਰੀਆਂ ਦਾ ਅੰਕੜਾ 25 ਹਜ਼ਾਰ ਤੋਂ ਵੱਧ ਕੇ 30 ਹਜ਼ਾਰ ਤੱਕ ਪਹੁੰਚ ਗਿਆ।'' ਸ਼ਰਾਈਨ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਨਵਰੀ 'ਚ ਕੁੱਲ 4,08,861 ਲੱਖ, ਫਰਵਰੀ 'ਚ 3,89,549 ਲੱਖ, ਮਾਰਚ 'ਚ ਸਭ ਤੋਂ ਵੱਧ 5,25,198 ਲੱਖ ਅਤੇ ਅਪ੍ਰੈਲ 'ਚ 3,21,725 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ। ਉਨ੍ਹਾਂ ਦੱਸਿਆ ਕਿ ਹਰ ਦਿਨ ਲਗਭਗ ਇਕ ਹਜ਼ਾਰ ਤੋਂ 1200 ਤੀਰਥ ਯਾਤਰੀ ਮੰਦਰ 'ਚ ਦਰਸ਼ਨ ਕਰ ਰਹੇ ਹਨ।