ਜ਼ਿਆਦਾ ਨੀਂਦ ਦਿਲ ਲਈ ਹੋ ਸਕਦੀ ਹੈ ਖਤਰਨਾਕ

01/27/2019 10:28:09 PM

ਨਵੀਂ ਦਿੱਲੀ— ਚੰਗੀ ਨੀਂਦ ਨੂੰ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ ਪਰ ਲੋੜ ਤੋਂ ਵੱਧ ਨੀਂਦ ਆਉਣਾ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਇਸ ਸਬੰਧੀ ਗੱਲ ਕਰਦੇ ਹੋਏ ਮੈਕਸ ਹਸਪਤਾਲ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਜਨੀਸ਼ ਮਲਹੋਤਰਾ ਨੇ ਕਿਹਾ ਕਿ ਨੀਂਦ ਕਾਰਨ ਦਿਲ ਦੀ ਸਿਹਤ ਵਿਗੜ ਸਕਦੀ ਹੈ। 

ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਵਿਅਕਤੀ 8 ਤੋਂ 10 ਘੰਟੇ ਸੌਂਦਾ ਹੈ, ਨੂੰ ਦਿਲ ਦੇ ਰੋਗ ਨਾਲ ਹਾਰਟ ਫੇਲੀਅਰ ਤੇ ਸਟਰੋਕ ਹੋਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਲੋਕ ਸੋਚਦੇ ਹਨ ਕਿ ਜੋ ਜ਼ਿਆਦਾ ਦੇਰ ਤਕ ਸੌਂਦੇ ਹਨ, ਉਹ ਸਿਹਤਮੰਦ ਰਹਿੰਦੇ ਹਨ ਜਦਕਿ ਇਹ ਨੁਕਸਾਨਦੇਹ ਹੈ। 8 ਘੰਟੇ ਤੋਂ ਵੱਧ ਸੌਣਾ ਖਤਰਨਾਕ ਹੋ ਸਕਦਾ ਹੈ।


Baljit Singh

Content Editor

Related News