ਜਾਣੋ ਕਿਉਂ ਉਤਰ ਰਹੇ ਹਾਂ ਅਸੀਂ ਚੰਨ ’ਤੇ,  ਚੰਨ ਨੂੰ ਛੂਹਣਾ ਭਾਰਤ ਲਈ ‘ਸ਼ੁੱਧ ਲਾਭ’

Tuesday, Aug 22, 2023 - 05:33 PM (IST)

ਜਾਣੋ ਕਿਉਂ ਉਤਰ ਰਹੇ ਹਾਂ ਅਸੀਂ ਚੰਨ ’ਤੇ,  ਚੰਨ ਨੂੰ ਛੂਹਣਾ ਭਾਰਤ ਲਈ ‘ਸ਼ੁੱਧ ਲਾਭ’

ਭਾਰਤ ਜਦੋਂ ਚੰਨ ਦੀ ਸਤ੍ਹਾ ’ਤੇ ਉਤਰਣ ਦੀ ਆਪਣੀ ਦੂਜੀ ਕੋਸ਼ਿਸ਼ ਕਰੇਗਾ ਤਾਂ ਰਾਸ਼ਟਰੀ ਮਾਣ ਤੋਂ ਕਿਤੇ ਜ਼ਿਆਦਾ ਗੱਲਾਂ ਖਬਰਾਂ ਬਣਨਗੀਆਂ। ਇਸ ਨਾਲ ਸੰਭਾਵੀ ਤੌਰ ’ਤੇ ਕਈ ਆਰਥਿਕ ਫਾਇਦੇ ਹੋਣ ਦਾ ਰਾਹ ਪੱਧਰਾ ਹੋ ਸਕਦਾ ਹੈ। ਚੰਦਰਯਾਨ-3 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਤੀਜਾ ਚੰਦਰ ਖੋਜ ਮਿਸ਼ਨ ਹੈ ਅਤੇ ਜੇਕਰ ਇਹ ਕਾਮਯਾਬ ਹੁੰਦਾ ਹੈ ਤਾਂ ਭਾਰਤ, ਅਮਰੀਕਾ, ਸਾਬਕਾ ਸੋਵੀਅਤ ਸੰਘ (ਹੁਣ ਰੂਸ) ਅਤੇ ਚੀਨ ਤੋਂ ਬਾਅਦ ਚੰਦਰਮਾ ਦੀ ਸਤ੍ਹਾ ’ਤੇ ਸਾਫਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਹੋਵੇਗਾ। ਚੰਦਰਯਾਨ-3 ਦੀ ਲੈਂਡਿੰਗ ਤੋਂ ਬਾਅਦ ਚੰਦਰਮਾ ’ਤੇ ਇਕ ਰੋਵਰ ਤਾਇਨਾਤ ਕਰਨ ਅਤੇ ਚੰਦਰਮਾ ਦੇ ਦੱਖਣੀ ਧਰੁਵ ਦਾ ਅਧਿਐਨ ਕਰਨ ਦੀ ਯੋਜਨਾ ਹੈ। ਚੰਦਰਯਾਨ-3 ਦੀ ਸਫਲਤਾ ਦਾ ਭਾਰਤ ਦੀ ਅਰਥਵਿਵਸਥਾ ’ਤੇ ਕਾਫ਼ੀ ਅਸਰ ਪੈ ਸਕਦਾ ਹੈ। ਉਪਗ੍ਰਹਿ ਤੋਂ ਮਿਲਣ ਵਾਲੀਆਂ ਤਸਵੀਰਾਂ ਅਤੇ ਸ਼ਿਪਿੰਗ ਦੇ ਗਲੋਬਲ ਅੰਕੜਿਆਂ ਦੀ ਵਧਦੀ ਮੰਗ ਦੇ ਨਾਲ ਕਈ ਰਿਪੋਰਟਾਂ ਵਿਖਾਉਂਦੀਆਂ ਹਨ ਕਿ ਦੁਨੀਆ ਪਹਿਲਾਂ ਹੀ ਪੁਲਾੜ ਅਰਥਵਿਵਸਥਾ ਦੇ ਤੇਜ਼ੀ ਨਾਲ ਵਾਧੇ ਦੇ ਪੜਾਅ ’ਚ ਹੈ।

ਇਹ ਵੀ ਪੜ੍ਹੋ : ਗੁੰਮਸ਼ੁਦਗੀ ਦੇ ਪੋਸਟਰ ਲੱਗਣ ਤੋਂ ਬਾਅਦ ਦੌਰੇ ’ਤੇ ਪੁੱਜੇ ਸੁਖਬੀਰ ਬਾਦਲ

546 ਅਰਬ ਡਾਲਰ ਦੀ ਗਲੋਬਲ ਪੁਲਾਡ਼ ਅਰਥਵਿਵਸਥਾ
‘ਸਪੇਸ ਫਾਊਂਡੇਸ਼ਨ’ ਨੇ ਆਪਣੀ ਸਾਲਾਨਾ ਰਿਪੋਰਟ ’ਚ ਕਿਹਾ ਹੈ ਕਿ ਗਲੋਬਲ ਪੁਲਾਡ਼ ਅਰਥਵਿਵਸਥਾ 2023 ਦੀ ਦੂਜੀ ਤਿਮਾਹੀ ’ਚ 546 ਅਰਬ ਡਾਲਰ ਦੇ ਮੁੱਲ ’ਤੇ ਪਹੁੰਚ ਚੁੱਕੀ ਹੈ। ਇਹ ਅੰਕੜਾ ਪਿਛਲੇ ਦਹਾਕੇ ’ਚ ਇਸ ਮੁੱਲ ’ਚ 91 ਫ਼ੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।

13 ਅਰਬ ਡਾਲਰ ਤੱਕ ਪਹੁੰਚ ਜਾਵੇਗੀ ਭਾਰਤ ਦੀ ਪੁਲਾੜ ਅਰਥਵਿਵਸਥਾ
ਭਾਰਤ ਦੀ ਪੁਲਾੜ ਅਰਥਵਿਵਸਥਾ 2025 ਤੱਕ 13 ਅਰਬ ਡਾਲਰ ਤੱਕ ਪੁੱਜਣ ਦੀ ਉਮੀਦ ਹੈ। ਚੰਦਰਮਾ ’ਤੇ ਸਫਲ ਲੈਂਡਿੰਗ ਭਾਰਤ ਦੀ ਤਕਨੀਕੀ ਸਮਰੱਥਾ ਨੂੰ ਵੀ ਬਿਆਨ ਕਰੇਗੀ। ਭਾਰਤ ਦੀ ਚੰਦਰਯਾਨ-1 ਦੇ ਨਾਲ ਚੰਦਰਮਾ ’ਤੇ ਪੁੱਜਣ ਦੀ ਪਹਿਲੀ ਕੋਸ਼ਿਸ਼ ਆਪਣੇ ਲਗਭਗ ਹਰ ਮਕਸਦ ਅਤੇ ਵਿਗਿਆਨਿਕ ਟੀਚਿਆਂ ’ਚ ਕਾਮਯਾਬ ਸੀ, ਜਿਸ ’ਚ ਪਹਿਲੀ ਵਾਰ ਚੰਨ ਦੀ ਸਤ੍ਹਾ ’ਤੇ ਪਾਣੀ ਦੇ ਸਬੂਤ ਮਿਲੇ ਸਨ।

ਇਹ ਵੀ ਪੜ੍ਹੋ : ਹਿਮਾਚਲ ਜਾਣ ਵਾਲੇ ਸੈਲਾਨੀ ਸਾਵਧਾਨ! ਮੌਸਮ ਨੂੰ ਲੈ ਕੇ ਜਾਰੀ ਹੋਇਆ ਯੈਲੋ ਅਲਰਟ

ਚਾਰ ਇੰਜਣ ਚਮਤਕਾਰੀ
ਚੰਦਰਯਾਨ-3 ’ਚ ਲੇਜ਼ਰ ਡਾਪਲਰ ਵਿਲੋਸਿਟੀਮੀਟਰ ਦੇ ਨਾਲ ਚਾਰ ਇੰਜਣ ਵੀ ਹਨ, ਜਿਸ ਦਾ ਮਤਲੱਬ ਹੈ ਕਿ ਉਹ ਚੰਦਰਮਾ ’ਤੇ ਉਤਰਣ ਦੇ ਸਾਰੇ ਪੜਾਵਾਂ ’ਚ ਆਪਣੀ ਉਚਾਈ ਅਤੇ ਸਥਿਤੀ ਨੂੰ ਕੰਟਰੋਲ ਕਰ ਸਕਦਾ ਹੈ। ਜੇਕਰ ਚੰਦਰਯਾਨ-3 ਕਾਮਯਾਬ ਹੁੰਦਾ ਹੈ ਤਾਂ ਇਹ ਦਿਖਾਏਗਾ ਕਿ ਕਿਵੇਂ ਪੁਲਾੜ ਵਧੇਰੇ ਆਸਾਨ ਹੁੰਦਾ ਜਾ ਰਿਹਾ ਹੈ ਅਤੇ ਇਹ ਔਖੇ ਮਿਸ਼ਨ ਨੂੰ ਹਾਸਲ ਕਰਨ ’ਚ ਭਾਰਤ ਦੀ ਲਗਾਤਾਰ ਮਜ਼ਬੂਤੀ ਨੂੰ ਦਰਸਾਏਗਾ।
(ਡੈਨੀਅਲ ਰਿਕਾਰਡੋ, ਸਵਿਨਬਰਨ ਯੂਨੀਵਰਸਿਟੀ ਆਫ ਟੈਕਨੋਲੌਜੀ, ਮੈਲਬਰਨ ਦੇ ਲੇਖ ’ਚੋਂ)

ਚੰਨ ’ਤੇ ਇੱਥੇ ਉਤਰੇਗਾ
ਸਾਡਾ ਚੰਦਰਯਾਨ-3 ਚੰਨ ਦੇ ਦੱਖਣੀ ਧਰੁਵ ’ਤੇ 69.367621 ਡਿਗਰੀ ਦੱਖਣ ਅਤੇ 32.348126 ਡਿਗਰੀ ਪੂਰਬ ’ਚ 4&2.4 ਕਿਲੋਮੀਟਰ ਦੇ ਘੇਰੇ ’ਚ ਉਤਰੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਆਂਗਨਵਾੜੀ ਵਰਕਰਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, ਜਾਰੀ ਕੀਤੇ ਇਹ ਆਦੇਸ਼

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News