ਆਉਣ ਵਾਲੇ ਦਿਨਾਂ 'ਚ ਕਿੱਥੇ ਆਵੇਗਾ ਮਾਨਸੂਨ? ਜਾਣੋ IMD ਦੀ ਤਾਜ਼ਾ ਅਪਡੇਟ

06/19/2024 11:01:43 AM

ਨਵੀਂ ਦਿੱਲੀ- ਭਾਰਤ 'ਚ 1 ਜੂਨ ਤੋਂ ਮਾਨਸੂਨ ਦੀ ਮਿਆਦ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 20 ਫੀਸਦੀ ਘੱਟ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ 'ਚ ਮਹਾਰਾਸ਼ਟਰ, ਛੱਤੀਸਗੜ੍ਹ, ਓਡੀਸ਼ਾ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ, ਬੰਗਾਲ ਦੀ ਉੱਤਰ-ਪੱਛਮੀ ਬੰਗਾਲ ਦੀ ਖਾੜੀ, ਬਿਹਾਰ ਅਤੇ ਝਾਰਖੰਡ ਦੇ ਕੁਝ ਹਿੱਸਿਆਂ 'ਚ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਭਾਰਤ 'ਚ 1 ਤੋਂ 18 ਜੂਨ ਦਰਮਿਆਨ 64.5 ਮਿਲੀਮੀਟਰ ਮੀਂਹ ਪਿਆ, ਜੋ ਲੰਬੀ ਮਿਆਦ ਦੀ 80.6 ਮਿਲੀਮੀਟਰ ਦੇ ਔਸਤ (ਐਲ.ਪੀ. ਏ) ਤੋਂ 20 ਫੀਸਦੀ ਘੱਟ ਹੈ।

ਇਹ ਵੀ ਪੜ੍ਹੋ- ਗਰਮੀ ਦੇ ਕਹਿਰ ਤੋਂ ਬੱਚਿਆਂ ਨੂੰ ਰਾਹਤ, ਇਕ ਹਫ਼ਤੇ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ

ਮੌਸਮ ਵਿਭਾਗ ਨੇ ਦੱਸਿਆ ਕਿ 1 ਜੂਨ ਤੋਂ ਹੁਣ ਤੱਕ ਉੱਤਰ-ਪੱਛਮੀ ਭਾਰਤ ਵਿਚ 10.2 ਮਿਲੀਮੀਟਰ ਮੀਂਹ (ਆਮ ਨਾਲੋਂ 70 ਫ਼ੀਸਦੀ ਘੱਟ), ਮੱਧ ਭਾਰਤ 'ਚ 50.5 ਮਿਲੀਮੀਟਰ (ਆਮ ਨਾਲੋਂ 31 ਫ਼ੀਸਦੀ ਘੱਟ), ਦੱਖਣੀ ਪ੍ਰਾਇਦੀਪ ਵਿਚ 106.6 ਮਿਲੀਮੀਟਰ ਮੀਂਹ ਪਿਆ ਹੈ। (ਆਮ ਨਾਲੋਂ 16 ਫ਼ੀਸਦੀ ਵੱਧ) ਅਤੇ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿਚ 146.7 ਮਿਲੀਮੀਟਰ (ਆਮ ਨਾਲੋਂ 15 ਫ਼ੀਸਦੀ ਘੱਟ) ਮੀਂਹ ਪਿਆ। ਦੱਖਣ-ਪੱਛਮੀ ਮਾਨਸੂਨ 19 ਮਈ ਨੂੰ ਨਿਕੋਬਾਰ ਟਾਪੂ ਦੇ ਕੁਝ ਹਿੱਸਿਆਂ ਵਿਚ ਪਹੁੰਚ ਗਿਆ ਸੀ। ਇਸ ਤੋਂ ਬਾਅਦ 26 ਮਈ ਨੂੰ ਚੱਕਰਵਾਤੀ ਤੂਫਾਨ ਰੇਮਲ ਦੇ ਨਾਲ ਮਾਨਸੂਨ ਦੱਖਣ ਦੇ ਜ਼ਿਆਦਾਤਰ ਹਿੱਸਿਆਂ ਅਤੇ ਮੱਧ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ- ਸਿੱਕਮ ’ਚ ਜ਼ਮੀਨ ਖਿਸਕਣ ਮਗਰੋਂ ਫਸੇ ਸੈਲਾਨੀਆਂ ’ਚੋਂ 1225 ਨੂੰ ਸੁਰੱਖਿਅਤ ਕੱਢਿਆ, NDRF ਟੀਮਾਂ ਜੁੱਟੀਆਂ

 

ਕੇਰਲ ਅਤੇ ਉੱਤਰ-ਪੂਰਬੀ ਸੂਬਿਆਂ 'ਚ ਕ੍ਰਮਵਾਰ 2 ਅਤੇ 6 ਦਿਨ ਪਹਿਲਾਂ 30 ਮਈ ਨੂੰ ਮਾਨਸੂਨ ਨੇ ਦਸਤਕ ਦੇ ਦਿੱਤੀ ਸੀ। ਕੇਰਲ, ਕਰਨਾਟਕ, ਗੋਆ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸਾਰੇ ਹਿੱਸਿਆਂ, ਦੱਖਣੀ ਮਹਾਰਾਸ਼ਟਰ ਦੇ ਜ਼ਿਆਦਾਤਰ ਖੇਤਰਾਂ, ਦੱਖਣੀ ਛੱਤੀਸਗੜ੍ਹ, ਦੱਖਣੀ ਓਡੀਸ਼ਾ ਦੇ ਕੁਝ ਹਿੱਸਿਆਂ, ਉਪ-ਹਿਮਾਲਿਆ ਪੱਛਮੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ, ਸਿੱਕਮ ਅਤੇ ਸਾਰੇ ਉੱਤਰੀ-ਪੂਰਬੀ ਸੂਬਿਆਂ ਵਿਚ ਮਾਨਸੂਨ 12 ਜੂਨ ਤੱਕ ਦਸਤਕ ਦੇ ਚੁੱਕਾ ਸੀ। ਮੌਸਮ ਵਿਭਾਗ ਨੇ ਕਿਹਾ ਕਿ ਉਪਰੋਕਤ ਖੇਤਰਾਂ ਤੱਕ ਪਹੁੰਚਣ ਮਗਰੋਂ ਮਾਨਸੂਨ ਅੱਗੇ ਨਹੀਂ ਵਧਿਆ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਦੇਸ਼ ਭਰ ਵਿਚ ਜੂਨ ਵਿਚ ਔਸਤ ਮੀਂਹ ਆਮ ਨਾਲੋਂ ਘੱਟ ਪੈਣ ਦੀ ਸੰਭਾਵਨਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News