ਜੂਨ ਮਹੀਨੇ ''ਚ ਮਾਨਸੂਨ ਦੀ ਖਰਾਬ ਸ਼ੁਰੂਆਤ, ਜੁਲਾਈ ''ਚ ਜ਼ੋਰਦਾਰ ਵਾਪਸੀ
Thursday, Aug 01, 2019 - 12:44 PM (IST)

ਨਵੀਂ ਦਿੱਲੀ—ਦੇਸ਼ ਭਰ 'ਚ ਭਾਰੀ ਬਾਰਿਸ਼ ਦਾ ਦੌਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਜਰਾਤ 'ਚ ਲਗਾਤਾਰ 6ਵੇਂ ਦਿਨ ਵੀ ਬਾਰਿਸ਼ ਜਾਰੀ ਹੈ। ਵਡੋਦਰਾ 'ਚ 12 ਘੰਟਿਆਂ 'ਚ 554 ਮਿਮੀ. ਬਾਰਿਸ਼ ਦਰਜ ਕੀਤੀ ਗਈ। ਅਹਿਮਦਾਬਾਦ 'ਚ ਵੀ ਬਾਰਿਸ਼ ਹੋਣ ਕਾਰਨ ਕਈ ਰੁੱਖ ਡਿੱਗ ਪਏ। ਜੰਮੂ 'ਚ ਘਰ ਡਿੱਗਣ ਕਾਰਨ 8 ਸਾਲਾ ਬੱਚੀ ਦੀ ਮੌਤ ਹੋ ਗਈ। ਆਸਾਮ ਅਤੇ ਬਿਹਾਰ 'ਚ ਹਾਲਾਤ ਆਮ ਵਰਗੇ ਰਹੇ ਹਨ। ਮੌਸਮ ਵਿਭਾਗ ਮੁਤਾਬਕ ਜੁਲਾਈ 'ਚ 285.3 ਮਿਮੀ. ਦੇ ਮੁਕਾਬਲੇ 298.3 ਮਿਮੀ. ਬਾਰਿਸ਼ ਦਰਜ ਕੀਤੀ ਗਈ। ਇਸ ਨਾਲ 1 ਜੂਨ ਤੋਂ ਜੁਲਾਈ ਦੇ ਅੰਤ ਤੱਕ ਔਸਤ ਬਾਰਿਸ਼ 'ਚ ਕਮੀ 9 ਫੀਸਦੀ ਰਹਿ ਗਈ ਹੈ।
6 ਸੂਬਿਆਂ 'ਚ ਭਾਰੀ ਬਾਰਿਸ਼ ਦਾ ਅਲਰਟ -
ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਿਸ਼ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ 6 ਸੂਬਿਆਂ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਕੋਂਕਣ, ਗੋਆ, ਮਹਾਰਾਸ਼ਟਰ, ਗੁਜਰਾਤ ਤੋਂ ਇਲਾਵਾ ਹਿਮਾਚਲ ਅਤੇ ਰਾਜਸਥਾਨ 'ਚ ਭਾਰੀ ਬਾਰਿਸ਼ ਹੋ ਸਕਦੀ ਹੈ।