ਰਾਜਸਥਾਨ ''ਚ ਮਾਨਸੂਨ ਦੀਆਂ ਗਤੀਵਿਧੀਆਂ ਜਾਰੀ, ਅਲਵਰ ਦੇ ਕਠੂਮਾਰ ''ਚ ਭਾਰੀ ਮੀਂਹ

Sunday, Sep 08, 2024 - 01:06 PM (IST)

ਰਾਜਸਥਾਨ ''ਚ ਮਾਨਸੂਨ ਦੀਆਂ ਗਤੀਵਿਧੀਆਂ ਜਾਰੀ, ਅਲਵਰ ਦੇ ਕਠੂਮਾਰ ''ਚ ਭਾਰੀ ਮੀਂਹ

ਜੈਪੁਰ - ਰਾਜਸਥਾਨ 'ਚ ਮਾਨਸੂਨ ਦੀ ਸਰਗਰਮੀ ਕਾਰਨ ਪਿਛਲੇ 24 ਘੰਟਿਆਂ ਦੌਰਾਨ ਪੂਰਬੀ ਰਾਜਸਥਾਨ 'ਚ ਜ਼ਿਆਦਾਤਰ ਥਾਵਾਂ 'ਤੇ ਅਤੇ ਪੱਛਮੀ ਹਿੱਸੇ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਜੈਪੁਰ ਦੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇਸ ਸਮੇਂ ਅਲਵਰ, ਭਰਤਪੁਰ, ਕਰੌਲੀ, ਸਿਰੋਹੀ, ਝਾਲਾਵਾੜ, ਬੂੰਦੀ, ਬਾਰਾਨ ਅਤੇ ਟੋਂਕ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। ਕੇਂਦਰ ਦੇ ਅਨੁਸਾਰ ਐਤਵਾਰ ਸਵੇਰੇ 8.30 ਵਜੇ ਤੱਕ ਪੂਰਬੀ ਰਾਜਸਥਾਨ ਵਿੱਚ ਅਲਵਰ ਦੇ ਕਠੂਮਾਰ ਵਿੱਚ ਸਭ ਤੋਂ ਵੱਧ 11 ਸੈਂਟੀਮੀਟਰ ਅਤੇ ਪੱਛਮੀ ਰਾਜਸਥਾਨ ਦੇ ਪਾਲੀ ਦੇ ਸੋਜਤ ਵਿੱਚ 4 ਸੈਂਟੀਮੀਟਰ ਮੀਂਹ ਪਿਆ।

ਇਹ ਵੀ ਪੜ੍ਹੋ ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਉਨ੍ਹਾਂ ਅਨੁਸਾਰ ਇਸ ਦੌਰਾਨ ਦਿਓਲੀ (ਟੋਂਕ) ਅਤੇ ਬਹਿਰੋਰ ਵਿੱਚ 9 ਸੈਂਟੀਮੀਟਰ, ਰੂਪਬਾਸ (ਭਰਤਪੁਰ) ਅਤੇ ਮੰਡਵਾਰ (ਅਲਵਰ) ਵਿਚ 8 ਸੈਂਟੀਮੀਟਰ, ਕਾਮਨ (ਭਰਤਪੁਰ), ਮਾਉਂਟ ਆਬੂ (ਸਿਰੋਹੀ), ਪਾਟਨ (ਬੁੰਦੀ), ਮਲਖੇੜਾ (ਅਲਵਰ) ਅਤੇ ਬਾਰਾਨ ਵਿੱਚ 7 ​​ਸੈਂਟੀਮੀਟਰ ਮੀਂਹ ਪਿਆ, ਜਦੋਂ ਕਿ ਕਈ ਹੋਰ ਥਾਵਾਂ 'ਤੇ ਇਸ ਦੌਰਾਨ 7 ਸੈਂਟੀਮੀਟਰ ਤੋਂ ਘੱਟ ਮੀਂਹ ਪਿਆ। ਜੈਪੁਰ ਕੇਂਦਰ ਦੇ ਬੁਲਾਰੇ ਅਨੁਸਾਰ ਰਾਜ ਵਿੱਚ ਇੱਕ ਜਾਂ ਦੋ ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ। ਅਗਲੇ 24 ਘੰਟਿਆਂ ਦੌਰਾਨ ਜੈਪੁਰ, ਕੋਟਾ, ਅਜਮੇਰ ਅਤੇ ਉਦੈਪੁਰ ਡਿਵੀਜ਼ਨਾਂ 'ਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਧਿਕਾਰੀ ਮੁਤਾਬਕ ਪੱਛਮੀ ਰਾਜਸਥਾਨ 'ਚ 9 ਸਤੰਬਰ ਤੋਂ ਅਤੇ ਪੂਰਬੀ ਰਾਜਸਥਾਨ 'ਚ 10 ਸਤੰਬਰ ਤੋਂ ਭਾਰੀ ਬਾਰਿਸ਼ ਦੀਆਂ ਗਤੀਵਿਧੀਆਂ ਘੱਟ ਹੋਣਗੀਆਂ।

ਇਹ ਵੀ ਪੜ੍ਹੋ Weather Update : ਅੱਜ ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, IMD ਦਾ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News