ਮਨੀ ਲਾਂਡਰਿੰਗ ਕੇਸ: ਸ਼ਿਵ ਸੈਨਾ ਆਗੂ ਸੰਜੇ ਰਾਊਤ ਨੂੰ ਜੇਲ੍ਹ ਜਾਂ ਫਿਰ ਜ਼ਮਾਨਤ? ਅੱਜ ਅਦਾਲਤ ’ਚ ਹੋਵੇਗੀ ਪੇਸ਼ੀ

08/04/2022 11:11:51 AM

ਮੁੰਬਈ– ਸ਼ਿਵ ਸੈਨਾ ਆਗੂ ਸੰਜੇ ਰਾਊਤ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ’ਚ ਪੇਸ਼  ਕੀਤਾ ਜਾਵੇਗਾ। ਉਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਸੋਮਵਾਰ ਨੂੰ ਰਾਊਤ ਨੂੰ ਈਡੀ ਦੀ ਹਿਰਾਸਤ ’ਚ ਭੇਜਿਆ ਸੀ, ਜਿਸ ਦਾ ਸਮਾਂ ਅੱਜ ਖ਼ਤਮ ਹੋ ਰਿਹਾ ਹੈ। 

ਇਹ ਵੀ ਪੜ੍ਹੋ- ED ਨੇ ਸੰਜੇ ਰਾਊਤ ਨੂੰ ਹਿਰਾਸਤ ’ਚ ਲਿਆ, ਘਰ ’ਚ ਸਵੇਰ ਤੋਂ ਚੱਲ ਰਹੀ ਸੀ ਛਾਪੇਮਾਰੀ

ਕੇਂਦਰੀ ਜਾਂਚ ਏਜੰਸੀ ਨੇ ਉੱਪਨਗਰ ਗੋਰੇਗਾਂਵ ’ਚ ਪਾਤਰਾ ‘ਚੌਲ’ ਜ਼ਮੀਨ ਘਪਲੇ ’ਚ ਵਿੱਤੀ ਬੇਨਿਯਮੀਆਂ ਅਤੇ ਉਨ੍ਹਾਂ ਦੀ ਪਤਨੀ ਤੇ ਸਾਥੀਆਂ ਦੇ ਸੰਪਤੀ ਨਾਲ ਜੁੜੇ ਵਿੱਤੀ ਲੈਣ-ਦੇਣ ਦੇ ਸਬੰਧ ’ਚ ਰਾਊਤ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਰਾਊਤ ਨੂੰ ਸੋਮਵਾਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਅਦਾਲਤ ਦੇ ਜਸਟਿਸ ਐੱਮ. ਜੀ. ਦੇਸ਼ਪਾਂਡੇ ਦੇ ਸਾਹਮਣੇ ਪੇਸ਼ ਕੀਤਾ ਸੀ ਅਤੇ ਉਨ੍ਹਾਂ ਦੀ 8 ਦਿਨ ਦੀ ਹਿਰਾਸਤ ਮੰਗੀ ਸੀ ਪਰ ਅਦਾਲਤ ਨੇ ਸ਼ਿਵ ਸੈਨਾ ਆਗੂ ਨੂੰ 4 ਅਗਸਤ ਤੱਕ ਹਿਰਾਸਤ ’ਚ ਭੇਜਿਆ ਸੀ।

ਇਹ ਵੀ ਪੜ੍ਹੋ- 7 ਘੰਟਿਆਂ ਦੀ ਪੁੱਛ-ਗਿੱਛ ਪਿੱਛੋਂ ED ਨੇ ਸੰਜੇ ਰਾਊਤ ਨੂੰ ਕੀਤਾ ਗ੍ਰਿਫ਼ਤਾਰ, 11.5 ਲੱਖ ਰੁਪਏ ਨਕਦ ਜ਼ਬਤ

ਕੀ ਹੈ ਪਾਤਰਾ ਚੌਲ ਘਪਲਾ-

ਦੋਸ਼ਾਂ ਮੁਤਾਬਕ ਪਾਤਰਾ ਚੌਲ ਜ਼ਮੀਨ ਘਪਲਾ ਦੇ ਲੋਕਾਂ ਨੂੰ ਇਕ ਸਰਕਾਰੀ ਜ਼ਮੀਨ ’ਤੇ ਫਲੈਟ ਬਣਾਉਣ ਲਈ ਦਿੱਤੇ ਜਾਣੇ ਸਨ, ਇਸ ਦਾ ਕੁਝ ਹਿੱਸਾ ਪ੍ਰਾਈਵੇਟ ਡਿਵੈਲਪਰਸ ਨੂੰ ਵੀ ਵੇਚਿਆ ਜਾਣਾ ਸੀ। ਜਿਸ ਕੰਪਨੀ ਨੇ ਇਹ ਠੇਕਾ ਲਿਆ ਸੀ, ਉਹ ਸੰਜੇ ਰਾਊਤ ਦੇ ਰਿਸ਼ਤੇਦਾਰ ਪ੍ਰਵੀਣ ਰਾਊਤ ਦੀ ਸੀ। ਦੋਸ਼ ਹੈ ਕਿ ਇੱਥੇ ਕੋਈ ਫਲੈਟ ਬਣਾਏ ਹੀ ਨਹੀਂ ਗਏ ਅਤੇ ਸਾਰੀ ਜ਼ਮੀਨ ਪ੍ਰਾਈਵੇਟ ਡਿਵੈਲਪਰਸ  ਨੂੰ ਵੇਚ ਦਿੱਤੀ ਗਈ। ਸੰਜੇ ਰਾਊਤ ਤੋਂ ਇਸ ਘਪਲੇ ਨੂੰ ਲੈ ਕੇ ਪੁੱਛ-ਗਿੱਛ ਕੀਤੀ ਜਾਣੀ ਸੀ ਪਰ ਈ. ਡੀ. ਦੇ ਸੰਮਨ ਮਗਰੋਂ ਵੀ ਉਹ ਨਹੀਂ ਪਹੁੰਚੇ। ਉਨ੍ਹਾਂ ਨੇ ਮੌਜੂਦਾ ਸੰਸਦ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ 7 ਅਗਸਤ ਮਗਰੋਂ ਹੀ ਹਾਜ਼ਰ ਹੋ ਸਕਣਗੇ।  

ਇਹ ਵੀ ਪੜ੍ਹੋ- ਰਾਊਤ ਨੇ ਭਾਜਪਾ ਨਾਲ ਗਠਜੋੜ ਕੀਤਾ ਹੁੰਦਾ ਤਾਂ ਉਹ ਵੀ ਉਸ ਦੀ ‘ਵਾਸ਼ਿੰਗ ਮਸ਼ੀਨ’ ’ਚ ਹੋ ਜਾਂਦੇ ਸਾਫ: ਸਾਮਨਾ


Tanu

Content Editor

Related News