ਮਨੀ ਲਾਂਡ੍ਰਿੰਗ ਮਾਮਲਾ : ਦਿੱਲੀ ’ਚ ਇਕ ਘਰ ’ਚੋਂ ਮਿਲੇ 5.12 ਕਰੋੜ ਨਕਦ, 8.80 ਕਰੋੜ ਦੇ ਗਹਿਣੇ
Thursday, Jan 01, 2026 - 09:28 AM (IST)
ਨਵੀਂ ਦਿੱਲੀ (ਭਾਸ਼ਾ) – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ. ) ਨੇ ਬੁੱਧਵਾਰ ਨੂੰ ਦਿੱਲੀ ਦੇ ਇਕ ਘਰ ਵਿਚ ਤਲਾਸ਼ੀ ਦੌਰਾਨ 5.12 ਕਰੋੜ ਰੁਪਏ ਨਕਦ ਅਤੇ 8.80 ਕਰੋੜ ਰੁਪਏ ਦੇ ਸੋਨੇ ਤੇ ਹੀਰੇ ਦੇ ਗਹਿਣਿਆਂ ਨਾਲ ਭਰਿਆ ਇਕ ਸੂਟਕੇਸ ਬਰਾਮਦ ਕੀਤਾ। ਅਧਿਕਾਰੀਆਂ ਮੁਤਾਬਕ ਈ. ਡੀ. ਨੇ ਤਲਾਸ਼ੀ ਦੌਰਾਨ ਇਸ ਤੋਂ ਇਲਾਵਾ 35 ਕਰੋੜ ਰੁਪਏ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਵੀ ਬਰਾਮਦ ਕੀਤੇ। ਈ. ਡੀ. ਵੱਲੋਂ ਦੱਖਣੀ ਦਿੱਲੀ ਦੇ ਸਰਵਪ੍ਰੀਆ ਵਿਹਾਰ ਸਥਿਤ ਘਰ ਵਿਚ ਇਹ ਛਾਪੇਮਾਰੀ ਹਰਿਆਣਾ ਦੇ ਫਰਾਰ ਅਪਰਾਧੀ ਇੰਦਰਜੀਤ ਸਿੰਘ ਯਾਦਵ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਕੀਤੀ ਗਈ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਈ. ਡੀ. ਮੁਤਾਬਕ ਇੰਦਰਜੀਤ ਸਿੰਘ ਯਾਦਵ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਸਰਗਰਮ ਹੈ ਅਤੇ ਇਹ ਘਰ ਇੰਦਰਜੀਤ ਦੇ ਕਥਿਤ ਸਹਿਯੋਗੀ ਅਮਨ ਕੁਮਾਰ ਨਾਂ ਦੇ ਵਿਅਕਤੀ ਦਾ ਹੈ। ਈ. ਡੀ. ਵੱਲੋਂ ਲਾਏ ਗਏ ਦੋਸ਼ਾਂ ’ਤੇ ਟਿੱਪਣੀ ਲਈ ਇੰਦਰਜੀਤ ਸਿੰਘ ਯਾਦਵ ਤੇ ਅਮਨ ਕੁਮਰ ਦੋਵਾਂ ਨਾਲ ਹੀ ਸੰਪਰਕ ਨਹੀਂ ਹੋ ਸਕਿਆ। ਇੰਦਰਜੀਤ ਖਿਲਾਫ ਮਨੀ ਲਾਂਡ੍ਰਿੰਗ ਦਾ ਮਾਮਲਾ ਕਥਿਤ ਨਾਜਾਇਜ਼ ਵਸੂਲੀ, ਨਿੱਜੀ ਫੰਡਰਜ਼ ਤੋਂ ਜਬਰੀ ਕਰਜ਼ਾ ਨਿਪਟਾਰੇ ਅਤੇ ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ਤੋਂ ਕਮਿਸ਼ਨ ਕਮਾਉਣ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
