ਛੇੜਛਾੜ ਤੋਂ ਤੰਗ ਆ ਕੇ ਵਿਦਿਆਰਥਣ ਨੇ ਕੀਤੀ ਆਤਮ-ਹੱਤਿਆ
Tuesday, Mar 20, 2018 - 01:18 PM (IST)

ਕਾਨਪੁਰ— ਬੀ.ਏ ਕਰ ਰਹੀ ਇਕ ਵਿਦਿਆਰਥਣ ਨੇ ਛੇੜਛਾੜ ਤੋਂ ਤੰਗ ਆ ਕੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਕਾਨਪੁਰ ਦੇਹਾਤ ਦੇ ਸਿਕੰਦਰਾ ਇਲਾਕੇ ਦੀ ਰਹਿਣ ਵਾਲੀ 20 ਸਾਲਾਂ ਵਿਦਿਆਰਥਣ ਨੇ ਆਪਣੇ ਪੂਰੇ ਸਰੀਰ 'ਤੇ ਸੁਸਾਇਡ ਨੋਟ ਲਿਖ ਦਿੱਤਾ ਸੀ, ਜਿਸ 'ਚ ਆਪਣੀ ਮੌਤ ਦਾ ਜ਼ਿੰਮੇਵਾਰ ਸਥਾਨਕ ਵਿਅਕਤੀਆਂ ਨੂੰ ਦੱਸਿਆ। ਵਿਦਿਆਰਥਣ ਨੇ ਨੋਟ 'ਚ ਲਿਖਿਆ ਕਿ ਮੈਂ ਜਾਨ ਦੇਣ ਨੂੰ ਮਜ਼ਬੂਰ ਹਾਂ, ਇਸ ਦੇ ਲਈ ਗੁਆਂਢੀ ਪਿੰਡ ਦੇ ਸੰਜੈ, ਉਸ ਦੀ ਭਰਜਾਈ ਰੂਬੀ ਅਤੇ ਉਸ ਦਾ ਸਾਥੀ ਸੋਨੂੰ ਜ਼ਿੰਮੇਵਾਰ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੋ ਵਿਅਕਤੀਆਂ ਨੇ ਲੜਕੀ ਨਾਲ ਛੇੜਛਾੜ ਕੀਤੀ ਸੀ, ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।