ਮੋਕਾਮਾ ਵਿਧਾਇਕ ਅਨੰਤ ਕੁਮਾਰ ਦੇ ਘਰੋਂ AK-47 ਤੇ 2 ਗ੍ਰੇਨੇਡ ਬਰਾਮਦ, ਦਰਜ ਹੋਵੇਗਾ ਕੇਸ

08/17/2019 11:15:32 AM

ਪਟਨਾ— ਬਿਹਾਰ ਦੇ ਮੋਕਾਮਾ ਤੋਂ ਆਜ਼ਾਦ ਵਿਧਾਇਕ ਅਨੰਤ ਕੁਮਾਰ ਸਿੰਘ ਦੇ ਘਰ ਸ਼ੁੱਕਰਵਾਰ ਨੂੰ ਪੁਲਸ ਨੇ ਛਾਪੇਮਾਰੀ ਕੀਤੀ। ਪੁਲਸ ਨੂੰ ਤਲਾਸ਼ੀ ਮੁਹਿੰਮ ਦੌਰਾਨ ਵਿਧਾਇਕ ਦੇ ਘਰੋਂ ਏ.ਕੇ.-47 ਦੇ ਨਾਲ ਹੀ 2 ਗ੍ਰੇਨੇਡ ਵੀ ਮਿਲੇ ਹਨ। ਵਿਧਾਇਕ ਦੇ ਘਰੋਂ ਮਿਲੇ ਹਥਿਆਰ ਅਤੇ ਵਿਸਫੋਟਕ ਦੇਖਣ ਤੋਂ ਬਾਅਦ ਪ੍ਰਸ਼ਾਸਨਿਕ ਅਮਲੇ ਦੇ ਹੋਸ਼ ਉੱਡ ਗਏ। ਪੁਲਸ ਦੀ ਖੋਜ ਪੂਰੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅਨੰਤ ਕੁਮਾਰ ਸਿੰਘ ਨੂੰ ਬਿਹਾਰ ਦੇ ਬਾਹੁਬਲੀ ਨੇਤਾਵਾਂ 'ਚ ਗਿਣਿਆ ਜਾਂਦਾ ਹੈ। PunjabKesariਪਟਨਾ ਐੱਸ.ਪੀ. ਪੇਂਡੂ ਕਾਂਤੇਸ਼ ਮਿਸ਼ਰਾ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ,''ਗੁਪਤ ਸੂਚਨਾ ਅਨੁਸਾਰ ਮੈਜਿਸਟਰੇਟ ਦੀ ਹਾਜ਼ਰੀ 'ਚ ਮੋਕਾਮਾ ਦੇ ਵਿਧਾਇਕ ਅਨੰਤ ਸਿੰਘ ਦੇ ਜੱਦੀ ਪਿੰਡ ਲਦਮਾ 'ਚ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ। ਸਾਨੂੰ ਜੋ ਏ.ਕੇ.-47 ਮਿਲੀ ਹੈ, ਉਸ ਦੀ ਮੈਗਜ਼ੀਨ 'ਚ 26 ਗੋਲੀਆਂ ਲੋਡ ਹਨ। ਨਾਲ ਹੀ 2 ਗ੍ਰੇਨੇਡ ਵੀ ਸਾਨੂੰ ਮਿਲੇ ਹਨ। ਇਨ੍ਹਾਂ ਕੋਰਟ ਦੇ ਆਦੇਸ਼ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਵੇਗਾ। ਮਾਮਲੇ 'ਚ ਕੇਸ ਦਰਜ ਕਰ ਕੇ ਜਾਂਚ ਕੀਤੀ ਜਾਵੇਗੀ। ਨਾਲ ਹੀ ਲੋੜ ਪੈਣ 'ਤੇ ਕੇਂਦਰੀ ਏਜੰਸੀਆਂ ਦੀ ਵੀ ਮਦਦ ਲਈ ਜਾਵੇਗੀ।''PunjabKesariਇਸ ਦੌਰਾਨ ਵਿਧਾਇਕ ਅਨੰਤ ਕੁਮਾਰ ਸਿੰਘ ਨੇ ਮੁੰਗੇਰ ਦੇ ਸੰਸਦ ਮੈਂਬਰ ਲਲਨ ਸਿੰਘ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਸਰਕਾਰ ਇਹ ਸਭ ਕਰਵਾ ਰਹੀ ਹੈ। ਜ਼ਿਕਰਯੋਗ ਹੈ ਕਿ ਅਨੰਤ ਸਿੰਘ ਦੀ ਪਤਨੀ ਨੀਲਮ ਦੇਵੀ ਮੁੰਗੇਰ ਤੋਂ ਲੋਕ ਸਭਾ ਚੋਣਾਂ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


DIsha

Content Editor

Related News