ਮੋਹਨ ਭਾਗਵਤ ਦੇ ‘ਸੱਚੀ ਆਜ਼ਾਦੀ’ ਵਾਲੇ ਬਿਆਨ ’ਤੇ ਗਰਮਾਈ ਸਿਆਸਤ
Tuesday, Jan 14, 2025 - 06:28 PM (IST)
ਮੁੰਬਈ : ਸ਼ਿਵ ਸੈਨਾ (ਉਬਾਠਾ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਦੇ ਇਸ ਬਿਆਨ ’ਤੇ ਇਤਰਾਜ਼ ਪ੍ਰਗਟਾਇਆ ਹੈ ਕਿ ਭਾਰਤ ਨੂੰ ‘ਸੱਚੀ ਆਜ਼ਾਦੀ’ ਓਦੋਂ ਮਿਲੀ, ਜਦੋਂ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਹੋਈ। ਭਾਗਵਤ ਦੇ ਇਸ ਬਿਆਨ ’ਤੇ ਸਿਆਸਤ ਗਰਮਾ ਗਈ ਹੈ। ਰਾਉਤ ਨੇ ਮੋਹਨ ਭਾਗਵਤ ਦੇ ਬਿਆਨ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਸੰਵਿਧਾਨ ਦੇ ਨਿਰਮਾਤਾ ਨਹੀਂ ਹਨ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦਾ ਇਸਤੇਮਾਲ ਰਾਜਨੀਤਕ ਲਾਭ ਲਈ ਨਹੀਂ ਕੀਤਾ ਜਾਣਾ ਚਾਹੀਦਾ। ਰਾਉਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਆਰ. ਐੱਸ. ਐੱਸ. ਮੁਖੀ ਇਕ ਸਤਿਕਾਰਤ ਵਿਅਕਤੀ ਹਨ ਪਰ ਉਹ ਇਸ ਦੇਸ਼ ਦੇ ਕਾਨੂੰਨਾਂ ਦਾ ਖਰੜਾ ਤਿਆਰ ਨਹੀਂ ਕਰਦੇ ਜਾਂ ਉਨ੍ਹਾਂ ਵਿਚ ਬਦਲਾਅ ਨਹੀਂ ਕਰਦੇ। ਰਾਮਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸੱਚਮੁੱਚ ਦੇਸ਼ ਲਈ ਮਾਣ ਦਾ ਪਲ ਹੈ ਅਤੇ ਸਾਰਿਆਂ ਨੇ ਮੰਦਰ ਦੀ ਉਸਾਰੀ ਵਿਚ ਯੋਗਦਾਨ ਪਾਇਆ ਹੈ ਪਰ ਇਹ ਦਾਅਵਾ ਕਰਨਾ ਗ਼ਲਤ ਹੈ ਕਿ ਦੇਸ਼ ਹੁਣੇ ਆਜ਼ਾਦ ਹੋਇਆ ਹੈ।
ਇਹ ਵੀ ਪੜ੍ਹੋ - ਮਹਾਕੁੰਭ 'ਚ ਪਹੁੰਚਦੇ ਹੀ Steve Jobs ਦੀ ਪਤਨੀ ਨੂੰ ਹੋਈ Allergy, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਇਸ ਦੇ ਨਾਲ ਹੀ ਸੰਜੇ ਰਾਉਤ ਨੇ ਕਿਹਾ ਕਿ ਭਾਰਤ ਨੂੰ 1947 ਵਿਚ ਆਜ਼ਾਦੀ ਮਿਲੀ ਸੀ ਪਰ ਭਗਵਾਨ ਰਾਮ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਮਲਲਾ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ’ਤੇ ਵਿਰਾਜਮਾਨ ਹਨ। ਅਸੀਂ ਉਨ੍ਹਾਂ ਲਈ ਲੜਾਈ ਲੜੀ ਹੈ ਅਤੇ ਲੜਦੇ ਰਹਾਂਗੇ ਪਰ ਰਾਮਲਲਾ ਦੀ ਰਾਜਨੀਤਕ ਲਾਭ ਲਈ ਵਰਤੋਂ ਕਰਨ ਨਾਲ ਦੇਸ਼ ਨੂੰ ਅਸਲੀ ਆਜ਼ਾਦੀ ਨਹੀਂ ਮਿਲੇਗੀ।
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8