SC, ST ਅਤੇ ਪਛੜੀਆਂ ਸ਼੍ਰੇਣੀਆਂ ਦਾ ਰਿਜ਼ਰਵੇਸ਼ਨ ਖੋਹਣ ਵਾਲਿਆਂ ਦੇ ਸਾਹਮਣੇ ਮੋਦੀ ਖੜ੍ਹਾ ਹੈ: PM ਮੋਦੀ

05/26/2024 4:00:28 PM

ਮਿਰਜ਼ਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿੰਧਿਆ ਭੂਮੀ 'ਚ 'ਇੰਡੀਆ' ਗਠਜੋੜ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਲੋਕ ਰਿਜ਼ਰਵੇਸ਼ਨ ਖਤਮ ਕਰਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਹਨ ਪਰ ਮੋਦੀ ਉਨ੍ਹਾਂ ਲੋਕਾਂ ਦੇ ਸਾਹਮਣੇ ਖੜ੍ਹੇ ਹਨ ਜੋ SC, ST ਅਤੇ ਪਿਛੜੀਆਂ ਸ਼੍ਰੇਣੀਆਂ ਦਾ ਰਿਜ਼ਰਵੇਸ਼ਨ ਖੋਹ ਰਹੇ ਹਨ। ਇੱਥੇ ਸੋਨਭੱਦਰ ਤੋਂ NDA ਦੀ 'ਅਪਨਾ ਦਲ' ਦੀ ਉਮੀਦਵਾਰ ਅਨੁਪ੍ਰਿਆ ਪਟੇਲ ਅਤੇ ਇਸੇ ਪਾਰਟੀ ਦੀ ਰਿੰਕੀ ਕੋਲ ਦੇ ਸਮਰਥਨ ਵਿਚ ਆਯੋਜਿਤ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ  'ਇੰਡੀਆ' ਗਠਜੋੜ ਦੀਆਂ ਮੁੱਖ ਪਾਰਟੀਆਂ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ। ਰਿਜ਼ਰਵੇਸ਼ਨ ਦੇ ਮੁੱਦੇ 'ਤੇ ਕਿਹਾ ਕਿ ਇਹ ਗਠਜੋੜ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਰਿਜ਼ਰਵੇਸ਼ਨ ਖਤਮ ਕਰਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ- IMD ਨੇ ਜਾਰੀ ਕੀਤਾ ਅਲਰਟ, ਕਿਹਾ- ਦੁਪਹਿਰ 12 ਤੋਂ 3 ਵਜੇ ਦਰਮਿਆਨ ਘਰੋਂ ਨਾ ਨਿਕਲੋ ਬਾਹਰ

ਇਹ ਮੋਦੀ ਦੀ ਗਾਰੰਟੀ ਹੈ ਕਿ ਧਰਮ ਦੇ ਆਧਾਰ 'ਤੇ ਰਿਜ਼ਰਵੇਸ਼ਨ ਨਹੀਂ ਹੋਣ ਦੇਵਾਂਗੇ। ਸੰਵਿਧਾਨ ਵੀ ਇਨ੍ਹਾਂ ਲੋਕਾਂ ਦੇ ਨਿਸ਼ਾਨੇ 'ਤੇ ਹੈ ਪਰ ਮੋਦੀ ਇਨ੍ਹਾਂ ਦੇ ਸਾਹਮਣੇ ਖੜ੍ਹਾ ਹੈ। ਸਮਾਜਵਾਦੀ ਪਾਰਟੀ (ਸਪਾ) ਨੇ 2012 ਅਤੇ 2014 'ਚ ਆਪਣੇ ਚੋਣ ਮੈਨੀਫੈਸਟੋ 'ਚ ਰਸਮੀ ਤੌਰ 'ਤੇ ਐਲਾਨ ਕੀਤਾ ਸੀ ਕਿ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਤਰ੍ਹਾਂ ਮੁਸਲਮਾਨਾਂ ਨੂੰ ਵੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਪੁਲਸ ਅਤੇ PAC 'ਚ 15 ਫੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਗਠਜੋੜ 5 ਸਾਲਾਂ ਵਿਚ 5 ਪ੍ਰਧਾਨ ਮੰਤਰੀ ਹੋਣ ਦੀ ਸ਼ਰਤ 'ਤੇ ਚੋਣ ਲੜ ਰਿਹਾ ਹੈ, ਉਹ ਦੇਸ਼ ਲਈ ਨਹੀਂ, ਸਿਰਫ ਆਪਣੀ ਕੁਰਸੀ ਬਚਾਉਣ ਦੀ ਚਿੰਤਾ ਕਰਨਗੇ, ਜਦਕਿ ਦੇਸ਼ ਨੂੰ ਇਕ ਮਜ਼ਬੂਤ ​​ਪ੍ਰਧਾਨ ਮੰਤਰੀ ਦੀ ਲੋੜ ਹੈ। ਤੁਸੀਂ ਲੋਕ ਘਰ ਬਣਾਉਣ ਲਈ ਵੀ ਵਾਰ-ਵਾਰ ਮਿਸਤਰੀ ਨਹੀਂ ਬਦਲਦੇ, ਇਹ ਇਕ ਮਜ਼ਬੂਤ ​​ਦੇਸ਼ ਦੀ ਗੱਲ ਹੈ। ਇਸ ਵਾਰ ਦੇਸ਼ ਨੇ ਮੁੜ ਮੋਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ ਸਫ਼ਲ ਚੋਣਾਂ ਮੋਦੀ ਸਰਕਾਰ ਦੀ ਸਫ਼ਲਤਾ: ਅਮਿਤ ਸ਼ਾਹ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਵੋਟ ਪਾ ਕੇ ਆਪਣੀ ਵੋਟ ਬਰਬਾਦ ਨਾ ਕਰੋ। ਜਿਵੇਂ ਕੋਈ ਡੁੱਬਦੀ ਕੰਪਨੀ ਦੇ ਸ਼ੇਅਰ ਨਹੀਂ ਖਰੀਦਦਾ, ਉਸੇ ਤਰ੍ਹਾਂ ਡੁੱਬਦੀ ਹੋਈ ਵਿਰੋਧੀ ਧਿਰ ਨੂੰ ਵੋਟ ਪਾ ਕੇ ਬਰਬਾਦ ਨਾ ਕਰੋ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਸਪਾ ਬੇਹੱਦ ਸੰਪਰਦਾਇਕ, ਬੇਹੱਦ ਜਾਤੀਵਾਦੀ ਅਤੇ ਬੇਹੱਦ ਪਰਿਵਾਰਵਾਦੀ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਸਪਾ ਦੇ ਸ਼ਾਸਨ ਦੌਰਾਨ ਲੋਕ ਮਾਫੀਆ ਤੋਂ ਕੰਬਦੇ ਸਨ, ਹੁਣ ਮਾਫੀਆ ਕੰਬ ਰਹੇ ਹਨ। ਮਾਫੀਆ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਸੀ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਜ਼ਮੀਨ ਅਤੇ ਪੈਸਾ ਕਦੋਂ ਖੋਹਿਆ ਜਾਵੇਗਾ। ਹੁਣ ਉਨ੍ਹਾਂ ਦੀ ਮਾਫੀਆ ਗਿਰੀ ਖ਼ਤਮ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News