‘ਮਹਾਕਾਲ ਲੋਕ’ ਰਾਸ਼ਟਰ ਨੂੰ ਸਮਰਪਿਤ ਕਰ ਕੇ ਬੋਲੇ ਮੋਦੀ, ਕਾਲ ਦੀਆਂ ਰੇਖਾਵਾਂ ਮਿਟਾ ਦਿੰਦੇ ਹਨ ਮਹਾਕਾਲ

10/13/2022 1:00:21 PM

ਉਜੈਨ (ਏਜੰਸੀਆਂ) – ਜੈ ਮਹਾਕਾਲ...! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਦੋਂ ਉਜੈਨ ਵਿਚ ਜੋਤਿਰਲਿੰਗ ਮਹਾਕਲੇਸ਼ਵਰ ਦੇ ਨਵੇਂ ਕੰਪਲੈਕਸ ‘ਮਹਾਕਾਲ ਲੋਕ’ ਦੀ ਘੁੰਡ-ਚੁਕਾਈ ਕੀਤੀ ਤਾਂ ਚਾਰੋ ਪਾਸੇ ਇਨ੍ਹਾਂ ਹੀ ਜੈਕਾਰਿਆਂ ਦੀ ਗੂੰਜ ਸੁਣਾਈ ਦਿੱਤੀ। ਵੈਦਿਕ ਮੰਤਰਾਂ ਦੇ ਉਚਾਰਨ ਦਰਮਿਆਨ ਰੱਖਿਆ ਸੂਤਰ (ਕਲਾਵੇ) ਨਾਲ ਬਣਾਏ ਗਏ 15 ਫੁੱਟ ਉੱਚੇ ਸ਼ਿਵਲਿੰਗ ਦੀ ਪ੍ਰਤੀਕ੍ਰਿਤੀ ਨਾਲ ਮੋਦੀ ਨੇ ਰਿਮੋਟ ਰਾਹੀਂ ਜਿਵੇਂ ਹੀ ਪਰਦਾ ਹਟਾਇਆ, ਅਧਿਆਤਮ ਦਾ ਇਹ ਨਵਾਂ ਆਂਗਨ ਸਾਰਿਆਂ ਲਈ ਖੁੱਲ੍ਹ ਗਿਆ। ਸ਼ਿਪਰਾ ਦੇ ਤੱਟ ’ਤੇ ਇਸ ਪ੍ਰੋਗਰਾਮ ਨੂੰ ਦਿਖਾਉਣ ਲਈ ਵੱਡੀ ਸਕ੍ਰੀਨ ਲਾਈ ਗਈ ਸੀ। ਇਹ ਪ੍ਰੋਗਰਾਮ 40 ਦੇਸ਼ਾਂ ਵਿਚ ਲਾਈਵ ਦਿਖਾਇਆ ਗਿਆ।

ਇਸ ਤੋਂ ਪਹਿਲਾਂ ਮੋਦੀ ਨੇ ਮੰਦਰ ਵਿਚ ਮਹਾਕਾਲ ਦੇ ਦਰਸ਼ਨ ਕੀਤੇ ਅਤੇ ਸਾਸ਼ਟਾਂਗ ਮੱਥਾ ਟੇਕਿਆ। ਉਨ੍ਹਾਂ ਮਹਾਕਾਲ ਨੂੰ ਚੰਦਨ, ਮੋਗਰੇ ਅਤੇ ਗੁਲਾਬ ਦੀ ਮਾਲਾ ਅਰਪਿਤ ਕਰ ਕੇ ਜਨੇਊ ਚੜ੍ਹਾਇਆ। ਸੁੱਕੇ ਮੇਵੇ ਅਤੇ ਫਲ ਦਾ ਭੋਗ ਲਾਇਆ। ਦੱਕਸ਼ਿਣਾ ਅਰਪਿਤ ਕੀਤੀ। ਉਹ ਸੰਧਿਆ ਆਰਤੀ ਵਿਚ ਵੀ ਸ਼ਾਮਲ ਹੋਏ। ਉਨ੍ਹਾਂ ਮਹਾਕਾਲ ਦੇ ਦੱਖਣ ਦਿਸ਼ਾ ਵਿਚ ਬੈਠ ਕੇ ਰੁਦਰਾਕਸ਼ ਦੀ ਮਾਲਾ ਨਾਲ 3 ਮਿੰਟ ਤੱਕ ਜਪ ਕਰਦੇ ਹੋਏ ਧਿਆਨ ਲਾਇਆ। ਉਨ੍ਹਾਂ 30 ਮਿੰਟ ਤੱਕ ਈ-ਵ੍ਹੀਕਲ ਰਾਹੀਂ ‘ਮਹਾਕਾਲ ਲੋਕ’ ਦੀ ਪਰਿਕਰਮਾ ਕੀਤੀ।

‘ਮਹਾਕਾਲ ਲੋਕ’ ਪ੍ਰਾਜੈਕਟ 2 ਫੇਜ ਵਿਚ 856 ਕਰੋੜ ਰੁਪਏ ਦੀ ਲਾਗਤ ਨਾਲ ਡਿਵੈਲਪ ਕੀਤਾ ਜਾ ਰਿਹਾ ਹੈ। ਇਸ ਰਾਹੀਂ 2.8 ਹੈਕਟੇਅਰ ਵਿਚ ਫੈਲਿਅਾ ਮਹਾਕਾਲ ਕੰਪਲੈਕਸ 47 ਹੈਕਟੇਅਰ ਦਾ ਹੋ ਜਾਵੇਗਾ। ਇਸ ਵਿਚ 946 ਮੀਟਰ ਲੰਬਾ ਕੋਰੀਡੋਰ ਹੈ, ਜਿਥੋਂ ਸ਼ਰਧਾਲੂ ਗਰਭਗ੍ਰਹਿ ਪੁੱਜਣਗੇ।

ਘੁੰਡ-ਚੁਕਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ-ਮਹਾਕਾਲ ਮਹਾਦੇਵ, ਮਹਾਕਾਲ ਮਹਾਪ੍ਰਭੂ, ਮਹਾਕਾਲ ਮਹਾਰੁਦਰ, ਮਹਾਕਾਲ ਨਮੋਸਤੁਤੇ। ਮਹਾਕਾਲ ਲੋਕ ਵਿਚ ਲੌਕਿਕ ਕੁਝ ਵੀ ਨਹੀਂ ਹੈ, ਸ਼ੰਕਰ ਦੀ ਸ਼ਰਣ ਵਿਚ ਸਾਧਾਰਨ ਕੁਝ ਵੀ ਨਹੀਂ, ਸਭ ਕੁਝ ਅਲੌਕਿਕ ਹੈ। ਮਹਾਕਾਲ ਦਾ ਅਾਸ਼ੀਰਵਾਦ ਜਦੋਂ ਮਿਲਦਾ ਹੈ ਤਾਂ ਕਾਲ ਦੀਆਂ ਰੇਖਾਵਾਂ ਮਿਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁੰਭ ਵਿਚ ਮੈਨੂੰ ਉਜੈਨ ਆਉਣ ਦਾ ਸੁਭਾਗ ਮਿਲਿਆ ਸੀ। ਭਲਾ ਇੰਝ ਕਿਵੇਂ ਹੋ ਸਕਦਾ ਹੈ ਕਿ ਮਹਾਕਾਲ ਬੁਲਾਉਣ ਅਤੇ ਇਹ ਬੇਟਾ ਨਾ ਆਏ।

ਉਨ੍ਹਾਂ ਕਿਹਾ ਕਿ ਮਹਾਕਾਲ ਦੀ ਨਗਰੀ ਪਰਲੋ ਦੇ ਵਾਰ ਤੋਂ ਮੁਕਤ ਹੈ। ਹਜ਼ਾਰਾਂ ਸਾਲ ਪਹਿਲਾਂ ਜਦੋਂ ਭਾਰਤ ਦਾ ਭੁਗੌਲਿਕ ਸਰੂਪ ਅੱਜ ਤੋਂ ਵੱਖਰਾ ਰਿਹਾ ਹੋਵੇਗਾ, ਉਦੋਂ ਤੋਂ ਹੀ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਉਜੈਨ ਭਾਰਤ ਦੇ ਕੇਂਦਰ ਵਿਚ ਹੈ। ਇਕ ਪਾਸੇ ਤਾਂ ਜੋਤਿਸ਼ੀ ਗਣਨਾਵਾਂ ਵਿਚ ਉਜੈਨ ਨਾ ਸਿਰਫ ਭਾਰਤ ਦਾ ਕੇਂਦਰ ਰਿਹਾ ਹੈ ਸਗੋਂ ਭਾਰਤ ਦੀ ਅਾਤਮਾ ਦਾ ਵੀ ਕੇਂਦਰ ਰਿਹਾ ਹੈ। ਇਹ ਉਹ ਨਗਰ ਹੈ, ਜੋ ਸਾਡੀਆਂ ਪਵਿੱਤਰ 7 ਪੁਰੀਅਾਂ ਵਿਚੋਂ ਇਕ ਗਿਣਿਅਾ ਜਾਂਦਾ ਹੈ। ਇਹ ਉਹ ਨਗਰ ਹੈ, ਜਿਥੇ ਖੁਦ ਭਗਵਾਨ ਕ੍ਰਿਸ਼ਨ ਜੀ ਨੇ ਵੀ ਆ ਕੇ ਸਿੱਖਿਆ ਹਾਸਲ ਕੀਤੀ।

PunjabKesari

ਉਨ੍ਹਾਂ ਕਿਹਾ ਕਿ ਉਜੈਨ ਨੇ ਮਹਾਰਾਜਾ ਵਿਕਰਮਾਦਿਤਿਆ ਦਾ ਪ੍ਰਤਾਪ ਦੇਖਿਆ ਹੈ। ਮਹਾਕਾਲ ਦੀ ਇਸ ਧਰਤੀ ਤੋਂ ਵਿਕਰਮ ਸੰਮਤ ਦੇ ਰੂਪ ਵਿਚ ਭਾਰਤੀ ਕਾਲਗਣਨਾ ਦਾ ਇਕ ਨਵਾਂ ਅਧਿਅਾਏ ਸ਼ੁਰੂ ਹੋਇਅਾ ਸੀ। ਉਜੈਨ ਦੇ ਪਲ-ਪਲ ਵਿਚ ਇਤਿਹਾਸ ਸਿਮਟਿਅਾ ਹੋਇਅਾ ਹੈ। ਕਣ-ਕਣ ਵਿਚ ਅਧਿਅਾਤਮ ਹੈ। ਕੋਨੇ-ਕੋਨੇ ਵਿਚ ਈਸ਼ਵਰੀ ਊਰਜਾ ਸੰਚਾਰਿਤ ਹੋ ਰਹੀ ਹੈ। ਇਥੇ ਕਾਲ ਚੱਕਰ ਦੀਅਾਂ 84 ਕਲਪਾਂ ਦੀ ਨੁਮਾਇੰਦਗੀ ਕਰਦੇ 84 ਸ਼ਿਵਲਿੰਗ ਹਨ। ਇਥੇ 4 ਮਹਾਵੀਰ ਹਨ। 6 ਵਿਨਾਇਕ ਹਨ। 8 ਭੈਰਵ ਹਨ। ਇਨ੍ਹਾਂ ਸਭ ਦੇ ਕੇਂਦਰ ਵਿਚ ਮਹਾਕਾਲ ਵਿਰਾਜਮਾਨ ਹਨ।

ਉਨ੍ਹਾਂ ਕਿਹਾ ਕਿ ਜਿਥੇ ਮਹਾਕਾਲ ਹਨ, ਉਥੇ ਕਾਲਖੰਡਾਂ ਦੀਅਾਂ ਹੱਦਾਂ ਨਹੀਂ ਹਨ। ਮਹਾਕਾਲ ਦੀ ਸ਼ਰਣ ਵਿਚ ਵਿਸ਼ਵ ਵਿਚ ਵੀ ਕੰਪਨ ਪੈਦਾ ਹੁੰਦੀ ਹੈ। ਅਖੀਰ ਵਿਚ ਅਨੰਤ ਦੀ ਯਾਤਰਾ ਸ਼ੁਰੂ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਹਾਕਾਲ ਲੋਕ’ ਦੇ ਨਦੀ ਦੁਅਾਰ ਦੀ ਪ੍ਰਤੀਕ੍ਰਿਤੀ ਭੇਟ ਕੀਤੀ ਗਈ। ਮੋਦੀ ਨੇ ਕਿਹਾ ਕਿ ਉਜੈਨ ਭਾਰਤ ਦੀ ਸੁੰਦਰਤਾ ਦੇ ਨਵੇਂ ਕਾਲਖੰਡ ਦਾ ਜੈਕਾਰਾ ਲਗਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇੇੇਂਦਰੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਨ।

7.45 ਵਜੇ ਕਾਰਤਿਕ ਮੇਲਾ ਗ੍ਰਾਊਂਡ ਵਿਚ ਪ੍ਰਧਾਨ ਮੰਤਰੀ ਦੀ ਸਭਾ ਸ਼ੁੁਰੂ ਹੋਈ। ਸਭ ਤੋਂ ਪਹਿਲਾਂ ਕੈਲਾਸ਼ ਨੇ ਮਹਾਕਾਲ ਸਤੁਤੀਗਾਨ ‘ਭਾਰਤ ਮਧਯੇ ਸਵਯੰਭੂ ਜੋਤਿਰਲਿੰਗ, ਯਜਾਮਹੇ...’ ਦੀ ਪੇਸ਼ਕਾਰੀ ਦਿੱਤੀ।

ਉਜੈਨ : ਮਹਾਕਾਲ ਮੰਦਰ ਵਿਚ ਪੂਜਾ-ਅਰਚਨਾ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਕੋਰੀਡੋਰ ਦੇ ਖੁੱਲ੍ਹਣ ਤੋਂ ਬਾਅਦ ਸੈਰ-ਸਪਾਟਾ ਵਧੇਗਾ : ਸ਼ਿਵਰਾਜ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਇਥੇ ਉਤਸਵ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨੇ ‘ਮਹਾਕਾਲ ਲੋਕ’ ਦੀ ਘੁੰਡ-ਚੁਕਾਈ ਕੀਤੀ। ਅਸੀਂ ਸਾਰੇ ਗਦਗਦ ਹਾਂ। ਕੋਰੀਡੋਰ ਦੇ ਖੁੱਲ੍ਹਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਉਜੈਨ ਵਿਚ ਸੈਰ-ਸਪਾਟਾ ਉਦਯੋਗ ਵਿਚ ਕਾਫੀ ਵਾਧੇ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਅਤਿਅੰਤ ਪ੍ਰਾਚੀਨ ਅਤੇ ਮਹਾਨ ਰਾਸ਼ਟਰ ਹੈ। 5000 ਸਾਲ ਤੋਂ ਵਧ ਤਾਂ ਜਾਣੂ ਇਤਿਹਾਸ ਹੈ ਸਾਡਾ। ਦੁਨੀਅਾ ਦੇ ਵਿਕਸਿਤ ਦੇਸ਼ਾਂ ਵਿਚ ਜਦੋਂ ਸੱਭਿਅਤਾ ਦੇ ਸੂਰਜ ਦਾ ਉਦੈ ਨਹੀਂ ਹੋਇਅਾ ਸੀ ਤਾਂ ਸਾਡੇ ਇਥੇ ਵੇਦਾਂ ਦੀਅਾਂ ਰਚਨਾਵਾਂ ਰੱਚ ਦਿੱਤੀਅਾਂ ਗਈਅਾਂ ਸਨ।


Harinder Kaur

Content Editor

Related News