ਅੰਬੇਡਕਰ ਜਯੰਤੀ: ਮੋਦੀ ਬੋਲੇ, ਮੈਂ ਬਾਬਾ ਸਾਹਿਬ ਕਾਰਨ ਪੀ.ਐੱਮ.

Saturday, Apr 14, 2018 - 04:02 PM (IST)

ਬੀਜਾਪੁਰ— ਅੰਬੇਡਕਰ ਜਯੰਤੀ 'ਤੇ ਬੀਜਾਪੁਰ 'ਚ ਆਯੂਸ਼ਮਾਨ ਭਾਰਤ ਦੀ ਨੀਂਹ ਰੱਖਣ ਪੁੱਜੇ ਪੀ.ਐੱਮ. ਮੋਦੀ ਨੇ ਇਕ ਤੀਰ ਨਾਲ 2 ਨਿਸ਼ਾਨੇ ਸਾਧੇ ਹਨ। ਇਕ ਪਾਸੇ ਤਾਂ ਪੀ.ਐੱਮ. ਮੋਦੀ ਨੇ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਬੀਜਾਪੁਰ ਦੇ ਪਿਛੜੇਪਨ ਨੂੰ ਲੈ ਕੇ ਪਿਛਲੀ ਸਰਕਾਰਾਂ ਨੂੰ ਕੋਸਿਆ, ਉੱਥੇ ਹੀ ਦੂਜੇ ਪਾਸੇ ਅੰਬੇਡਕਰ ਦੀ ਤਾਰੀਫ ਕਰ ਕੇ ਦਲਿਤ ਭਾਈਚਾਰੇ ਦੀ ਨਾਰਾਜ਼ਗੀ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਜੇਕਰ ਇਕ ਗਰੀਬ ਮਾਂ ਦਾ ਬੇਟਾ ਅਤੇ ਅਤਿ ਪਿਛੜੇ ਤਬੜੇ ਤੋਂ ਆਉਣ ਦੇ ਬਾਵਜੂਦ ਉਹ ਪੀ.ਐੱਮ. ਹਨ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਦੇਣ ਹੈ। ਜ਼ਿਕਰਯੋਗ ਹੈ ਕਿ ਐੱਸ.ਸੀ.-ਐੱਸ.ਟੀ. ਐਕਟ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਤੋਂ ਵਿਰੋਧੀ ਧਿਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਦਲਿਤ ਵਿਰੋਧੀ ਦੱਸ ਰਹੀ ਹੈ। ਇਸ ਨੂੰ ਲੈ ਕੇ 2 ਅਪ੍ਰੈਲ ਨੂੰ ਹਿੰਸਕ ਅੰਦੋਲਨ ਵੀ ਹੋ ਚੁਕੇ ਹਨ। ਅਜਿਹੇ 'ਚ ਪੀ.ਐੱਮ. ਨੇ ਖੁਦ ਨੂੰ ਜੋੜਨ ਦੇ ਹੋਏ ਅੰਬੇਡਕਰ ਜਯੰਤੀ 'ਤੇ ਦਲਿਤ ਭਾਈਚਾਰੇ ਨੂੰ ਭਰੋਸੇ 'ਚ ਲੈਣ ਦੀ ਪੂਰੀ ਕੋਸ਼ਿਸ਼ ਕੀਤੀ। ਆਯੂਸ਼ਮਾਨ ਭਾਰਤ ਦੀ ਲਾਂਚਿੰਗ ਲਈ ਬੀਜਾਪੁਰ ਪੁੱਜੇ ਪੀ.ਐੱਮ. ਨੇ ਅੰਬੇਡਕਰ ਦੀ 127ਵੀਂ ਜਯੰਤੀ 'ਤੇ ਵਿਰੋਧੀ ਹਮਲੇ ਦਾ ਵੀ ਕਰਾਰਾ ਜਵਾਬ ਦਿੱਤਾ। ਪੀ.ਐੱਮ. ਮੋਦੀ ਨੇ ਪ੍ਰੋਗਰਾਮ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''14 ਅਪ੍ਰੈਲ ਦਾ ਦਿਨ ਦੇਸ਼ ਦੇ ਸਵਾ 100 ਕਰੋੜ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ। ਅੱਜ ਭਾਰਤ ਰਤਨ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਜਯੰਤੀ ਹੈ। ਅੱਜ ਦੇ ਦਿਨ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਆਸ਼ੀਰਵਾਦ ਲੈਣ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਕਿਸਮਤ ਦੀ ਗੱਲ ਹੈ।''
ਪ੍ਰਧਾਨ ਮੰਤਰੀ ਨੇ ਕਿਹਾ,''ਬਾਬਾ ਸਾਹਿਬ ਉੱਚ ਸਿੱਖਿਅਕ ਸਨ। ਜੇਕਰ ਉਹ ਚਾਹੁੰਦੇ ਤਾਂ ਦੁਨੀਆ ਦੇ ਖੁਸ਼ਹਾਲ ਦੇਸਾਂ 'ਚ ਬਹੁਤ ਸ਼ਾਨਦਾਰ ਜ਼ਿੰਦਗੀ ਬਿਤਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਵਿਦੇਸ਼ ਤੋਂ ਪੜ੍ਹਾਈ ਕਰ ਕੇ ਵਾਪਸ ਆਏ ਅਤੇ ਆਪਣਾ ਜੀਵਨ ਪਿਛੜੇ, ਵਾਂਝੇ, ਦਲਿਤਾਂ, ਆਦਿਵਾਸੀਆਂ ਲਈ ਸਮਰਪਿਤ ਕਰ ਦਿੱਤਾ।'' ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਦੌੜ 'ਚ ਜੋ ਲੋਕ ਪਿੱਛੇ ਛੱਡ ਦਿੱਤੇ ਗਏ, ਉਨ੍ਹਾਂ 'ਚ ਅਧਿਕਾਰ ਦੀ ਇੱਛਾ ਪੈਦਾ ਹੋਈ ਹੈ, ਚੇਤਨਾ ਜਗੀ ਹੈ, ਇਹ ਚੇਤਨਾ ਬਾਬਾ ਸਾਹਿਬ ਅੰਬੇਡਕਰ ਦੀ ਹੀ ਦੇਣ ਹੈ। ਪੀ.ਐੱਮ. ਮੋਦੀ ਨੇ ਕਿਹਾ,''ਇਕ ਗਰੀਬ ਮਾਂ ਦਾ ਬੇਟਾ, ਅਤਿ ਪਿਛੜੇ ਸਮਾਜ ਤੋਂ ਆਉਣ ਵਾਲਾ ਤੁਹਾਡਾ ਸਾਥੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤਾਂ ਇਹ ਬਾਬਾ ਸਾਹਿਬ ਦੀ ਦੇਣ ਹੈ।'' ਪ੍ਰਧਾਨ ਮੰਤਰੀ ਨੇ ਪਿੰਡ ਸਵਰਾਜ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਦਲਿਤ, ਵਾਂਝੀਆਂ ਔਰਤਾਂ ਨੂੰ ਤਾਕਤ ਦੇਣ ਲਈ ਸ਼ੁਰੂ ਕੀਤੀ ਗਈ ਹੈ ਜੋ ਅੱਜ ਤੋਂ 5 ਮਈ ਤੱਕ ਚਲਾਈ ਜਾਵੇਗੀ। ਬਾਬਾ ਸਾਹਿਬ ਦੀ ਜਯੰਤੀ 'ਤੇ ਕੇਂਦਰ ਸਰਕਾਰ ਅਤੇ ਰਾਜ ਦੇ ਜਿਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਹੋਈ ਹੈ, ਉਹ ਨਵੇਂ ਕੀਰਤੀਮਾਨ ਬਣਾਏਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਸਿਹਤ ਨਾਲ ਜੁੜੇ ਵਿਸ਼ਿਆਂ 'ਚ ਵੱਡੀ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੇਸ਼ ਦੀ ਹਰ ਵੱਡੀ ਪੰਚਾਇਤ 'ਚ ਲਗਭਗ ਡੇਢ ਲੱਖ ਥਾਂਵਾਂ 'ਤੇ ਸਬ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰਜ਼ ਨੂੰ ਹੈਲਥ ਐਂਡ ਵੈਲਨੈੱਸ ਸੈਂਟਰ ਦੇ ਰੂਪ 'ਚ ਵਿਕਸਿਤ ਕੀਤਾ ਜਾਵੇਗਾ।
ਇਸ ਲਈ ਚੁਣਿਆ ਬੀਜਾਪੁਰ
ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਦੀ ਯੋਜਨਾ ਦੇ ਪਹਿਲੇ ਪੜਾਅ ਨੂੰ ਅੰਬੇਡਕਰ ਜਯੰਤੀ ਦੇ ਦਿਨ ਬੀਜਾਪੁਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ,''ਮੈਂ ਬੀਜਾਪੁਰ ਜ਼ਿਲੇ ਨੂੰ ਕਿਉਂ ਚੁਣਿਆ, ਇਸ ਦਾ ਕਾਰਨ ਹੈ। ਇਕ ਪੁਰਾਣਾ ਕਿੱਸਾ। ਪੜ੍ਹਨ-ਲਿਖਣ 'ਚ ਤੇਜ਼ ਨਹੀਂ ਸੀ, ਮਾਮੂਲੀ ਵਿਦਿਆਰਥੀ ਸੀ। ਕੁਝ ਬੱਚੇ ਮੇਰੇ ਤੋਂ ਵੀ ਕਮਜ਼ੋਰ ਸਨ। ਕਮਜ਼ੋਰ ਨੂੰ ਉਤਸ਼ਾਹ ਦਿਓ ਤਾਂ ਉਹ ਵੀ ਅੱਗੇ ਨਿਕਲ ਜਾਂਦਾ ਹੈ। ਬੀਜਾਪੁਰ 'ਤੇ ਵੀ ਕਮਜ਼ੋਰ ਅਤੇ ਪਿਛਲੇ ਜ਼ਿਲੇ ਦੇ ਲੇਬਲ ਲਗਾ ਦਿੱਤਾ ਗਿਆ ਹੈ। ਬੀਜਾਪੁਰ ਇਕੱਲਾ ਜ਼ਿਲਾ ਨਹੀਂ ਹੈ। 100 ਤੋਂ ਵਧ ਜ਼ਿਲੇ ਹਨ। ਮੈਂ ਜਨਵਰੀ 'ਚ ਇਨ੍ਹਾਂ 100-125 ਜ਼ਿਲਿਆਂ ਦੇ ਲੋਕਾਂ ਨੂੰ ਬੁਲਾਇਆ ਸੀ। ਕਿਹਾ ਸੀ ਕਿ ਇਨ੍ਹਾਂ 3 ਮਹੀਨਿਆਂ 'ਚ ਜੋ ਸਭ ਤੋਂ ਅੱਗੇ ਆਏਗਾ, ਉੱਥੇ ਮੈਂ ਜਾਵਾਂਗਾ। ਬੀਜਾਪੁਰ ਦੇ ਅਧਿਕਾਰੀਆਂ ਨੇ ਇਸ ਨੂੰ ਕਰ ਕੇ ਦਿਖਾਇਆ ਅਤੇ ਮੈਂ ਇੱਥੇ ਆਇਆ ਹਾਂ।
ਪਿਛਲੀਆਂ ਸਰਕਾਰਾਂ 'ਤੇ ਚੁੱਕਿਆ ਸਵਾਲ
ਪਿਛਲੀਆਂ ਸਰਕਾਰਾਂ 'ਤੇ ਸਵਾਲ ਚੁੱਕਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਆਜ਼ਾਦੀ ਤੋਂ ਬਾਅਦ, ਇੰਨੇ ਸਾਲਾਂ 'ਚ ਵੀ ਇਹ ਜ਼ਿਲੇ ਪਿਛੜੇ ਬਣੇ ਰਹੇ, ਇਸ 'ਚ ਉਨ੍ਹਾਂ ਦੀ ਕੋਈ ਗਲਤੀ ਨਹੀਂ। ਬਾਬਾ ਸਾਹਿਬ ਦੇ ਸੰਵਿਧਾਨ ਨੇ ਇੰਨੇ ਮੌਕੇ ਦਿੱਤੇ, ਅੱਗੇ ਵਧਣ ਲਈ ਪ੍ਰੇਰਿਤ ਕੀਤਾ ਪਰ ਫਿਰ ਵੀ ਬੀਜਾਪੁਰ ਵਰਗੇ ਜ਼ਿਲੇ, ਵਿਕਾਸ ਦੀ ਦੌੜ 'ਚ ਪਿੱਛੇ ਕਿਉਂ ਛੁੱਟ ਗਏ?''


Related News