PM ਮੋਦੀ ਨੇ ਜੰਮੂ ਕਸ਼ਮੀਰ ''ਚ ਰੇਲ ਸਹੂਲਤਾਂ ''ਚ ਲਿਆਂਦੀ ਕ੍ਰਾਂਤੀ : ਮਨੋਜ ਸਿਨਹਾ
Tuesday, Mar 12, 2024 - 06:06 PM (IST)
ਜੰਮੂ (ਵਾਰਤਾ)- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਰੇਲ ਬੁਨਿਆਦੀ ਢਾਂਚੇ ਅਤੇ ਸੰਪਰਕ ਵਿਚ ਕ੍ਰਾਂਤੀ ਲਿਆਉਣ ਲਈ ਅਤੇ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਕਈ ਰੇਲ ਪ੍ਰਾਜੈਕਟ ਸਮਰਪਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਸ਼੍ਰੀ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਲਈ 85,000 ਕਰੋੜ ਰੁਪਏ ਦੇ ਰੇਲਵੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਨ੍ਹਾਂ ਨੇ ਸ਼੍ਰੀਨਗਰ ਰੇਲਵੇ ਸਟੇਸ਼ਨ 'ਤੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਅਤੇ ਸਾਂਬਾ ਵਿਖੇ ਗਤੀ ਸ਼ਕਤੀ ਟਰਮੀਨਲ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਅਨੰਤਨਾਗ, ਅਵੰਤੀਪੋਰਾ, ਬਨਿਹਾਲ, ਬਾਰਾਮੂਲਾ, ਬਡਗਾਮ, ਜੰਮੂ, ਕਾਜ਼ੀਗੁੰਡ, ਕਟੜਾ, ਸ਼੍ਰੀਨਗਰ, ਬਿਜਬੇਹਰਾ, ਕਠੂਆ, ਪੰਪੋਰ, ਪਟਨਾ, ਕਾਕਾਪੋਰਾ, ਪੰਜਗਾਮ, ਸਦੂਰ ਅਤੇ ਮਾਝੋਮ ਰੇਲਵੇ ਸਟੇਸ਼ਨਾਂ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨ 'ਤੇ ਰੇਲ ਕੋਚ ਰੈਸਟੋਰੈਂਟ 'ਚ 'ਇਕ ਸਟੇਸ਼ਨ, ਇਕ ਉਤਪਾਦ' (OSOP) ਸਟਾਲ ਵੀ ਸਮਰਪਿਤ ਕੀਤੇ ਗਏ।
ਉੱਪ ਰਾਜਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ,''ਦੇਸ਼ 'ਚ ਰੇਲਵੇ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਲਈ ਇੱਕ ਮਹੱਤਵਪੂਰਨ ਦਿਨ।'' ਪ੍ਰਧਾਨ ਮੰਤਰੀ ਨੇ 85 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਰੇਲ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜੋ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਆਰਥਿਕ ਰਸਤੇ ਨੂੰ ਨਵਾਂ ਆਕਾਰ ਦੇਵੇਗਾ।'' ਸ਼੍ਰੀ ਸਿਨਹਾ ਨੇ ਕਿਹਾ,''ਜੰਮੂ ਕਸ਼ਮੀਰ 'ਚ ਰੇਲ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ 'ਚ ਕ੍ਰਾਂਤੀ ਲਿਆਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ। ਸ਼੍ਰੀਨਗਰ ਰੇਲਵੇ ਸਟੇਸ਼ਨ 'ਤੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਕੇਂਦਰ (ਪੀ.ਐੱਮ.ਬੀ.ਜੇ.ਕੇ.) ਦੇ ਖੁੱਲ੍ਹਣ ਨਾਲ ਯਾਤਰੀਆਂ ਲਈ ਕਿਫ਼ਾਇਤੀ ਕੀਮਤਾਂ 'ਤੇ ਗੁਣਵੱਤਾਪੂਰਨ ਦਵਾਈਆਂ ਅਤੇ ਕਈ ਲੋਕਾਂ ਲਈ ਰੋਜ਼ੀ-ਰੋਟੀ ਦੇ ਮੌਕੇ ਯਕੀਨੀ ਹੋਣਗੇ।'' ਉਨ੍ਹਾਂ ਕਿਹਾ ਕਿ ਅਨੰਤਨਾਗ, ਪੰਪੋਰ, ਪੱਟਨ, ਕਾਕਾਪੋਰਾ, ਪੰਜਗਾਮ, ਸਦੂਰ, ਮਝੋਮ, ਅਵੰਤੀਪੋਰਾ, ਬਨਿਹਾਲ, ਬਡਗਾਮ, ਜੰਮੂ, ਕਾਜ਼ੀਗੁੰਡ, ਕੱਟੜਾ, ਸ਼੍ਰੀਨਗਰ, ਬਿਜਬੇਹਰਾ ਅਤੇ ਕਠੁਆ 'ਚ ਇਕ ਸਟੇਸ਼ਨ, ਇਕ ਉਤਪਾਦ ਸਟਾਲ ਸੀਮਾਂਤ ਵਰਗਾਂ ਦੇ ਕਾਰੀਗਾਰਾਂ ਨੂੰ ਮੌਕੇ ਅਤੇ ਹੋਰ ਆਮਦਨ ਪ੍ਰਦਾਨ ਕਰਨਗੇ।