'ਮੇਰੀ ਮੌਤ ਲਈ ਮੋਦੀ ਜ਼ਿੰਮੇਦਾਰ' ਅਧਿਆਪਕ ਨੇ ਫੇਸੁਬੱਕ 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ (ਵੀਡੀਓ)
Wednesday, Apr 07, 2021 - 04:08 AM (IST)
ਰੋਹਤਕ (ਦੀਪਕ ਭਾਰਦਵਾਜ) : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੀ ਹਾਲਤ ਵੇਖ ਕੇ ਤੰਗ ਇੱਕ ਅਧਿਆਪਕ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਅਧਿਆਪਕ ਖੁਦਕੁਸ਼ੀ ਕਰਣ ਤੋਂ ਪਹਿਲਾਂ ਫੇਸਬੁੱਕ 'ਤੇ ਲਾਈਵ ਹੋਇਆ, ਇਸ ਦੌਰਾਨ ਉਸ ਨੇ ਦੁਖ ਜ਼ਾਹਰ ਕਰਦਿਆਂ ਜ਼ਹਿਰ ਨਿਗਲ ਲਿਆ, ਇਸ ਤੋਂ ਪਹਿਲਾਂ ਉਸ ਨੇ ਖੁਦਕੁਸ਼ੀ ਦਾ ਜ਼ਿੰਮੇਦਾਰ ਪੀ.ਐੱਮ. ਮੋਦੀ ਨੂੰ ਦੱਸਿਆ ਹੈ। ਹਾਲਾਂਕਿ ਲਾਈਵ ਵੀਡੀਓ ਵੇਖ ਰਹੇ ਕੁੱਝ ਲੋਕਾਂ ਨੇ ਕੁਮੈਂਟ ਦੇ ਜ਼ਰੀਏ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕ ਨੇ ਅਖੀਰ ਮੌਤ ਨੂੰ ਗਲੇ ਲਗਾ ਲਿਆ।
ਅਧਿਆਪਕ ਨੇ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਦੱਸਿਆ ਅਤੇ ਵਿਰੋਧੀ ਨੇਤਾ ਦੀਪੇਂਦਰ ਹੁੱਡਾ, ਅਭੈ ਚੌਟਾਲਾ ਅਤੇ ਬਲਰਾਜ ਕੁੰਡੂ ਦੀ ਤਾਰੀਫ ਕੀਤੀ। ਰੋਹਤਕ ਦੇ ਰੈਨਕਪੁਰਾ ਦਾ ਰਹਿਣ ਵਾਲਾ ਅਧਿਆਪਕ ਮੁਕੇਸ਼ ਕਾਫ਼ੀ ਦਿਨਾਂ ਤੋਂ ਕਿਸਾਨ ਅੰਦੋਲਨ ਵਿੱਚ ਸਰਗਰਮ ਸੀ ਅਤੇ ਉਹ ਅਕਸਰ ਬਾਰਡਰ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਵਿਚਾਲੇ ਜਾਇਆ ਕਰਦਾ ਸੀ। ਮੁਕੇਸ਼ ਦੇ ਭਰਾ ਨੇ ਵੀ ਪ੍ਰਧਾਨ ਮੰਤਰੀ ਤੋਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ ਤਾਂ ਕਿ ਹੋਰ ਕਿਸਾਨਾਂ ਦੀ ਮੌਤ ਨਾ ਹੋਵੇ। ਉਥੇ ਹੀ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰ ਵਾਲਿਆਂ ਨੂੰ ਲਾਸ਼ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ- ਤਾਲਾਬੰਦੀ ਤੋਂ ਡਰੇ ਮਜ਼ਦੂਰ ਕਰ ਰਹੇ ਨੇ ਪਲਾਇਨ, ਕਿਹਾ-'ਜਦੋਂ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ'
ਇਸ ਮਾਮਲੇ ਵਿੱਚ ਡੀ.ਐੱਸ.ਪੀ. ਗੋਰਖਪਾਲ ਰਾਣਾ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਜ਼ਹਿਰ ਖਾਣ ਦੀ ਗੱਲ ਕੀਤੀ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।