PM ਮੋਦੀ ਨੇ ਕੋਰੋਨਾ ਕਾਰਨ ਬੇਸਹਾਰਾ ਹੋਏ ਬੱਚਿਆਂ ਲਈ ਪੀ.ਐੱਮ. ਕੇਅਰਜ਼ ਤੋਂ ਮਦਦ ਰਾਸ਼ੀ ਕੀਤੀ ਜਾਰੀ

Monday, May 30, 2022 - 12:35 PM (IST)

PM ਮੋਦੀ ਨੇ ਕੋਰੋਨਾ ਕਾਰਨ ਬੇਸਹਾਰਾ ਹੋਏ ਬੱਚਿਆਂ ਲਈ ਪੀ.ਐੱਮ. ਕੇਅਰਜ਼ ਤੋਂ ਮਦਦ ਰਾਸ਼ੀ ਕੀਤੀ ਜਾਰੀ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉਨ੍ਹਾਂ ਬੱਚਿਆਂ ਲਈ ਪ੍ਰਧਾਨ ਮੰਤਰੀ ਕੇਅਰਜ਼ ਯੋਜਨਾ ਦੇ ਤਹਿਤ ਮਦਦ ਜਾਰੀ ਕੀਤੀ ਜੋ ਕੋਰੋਨਾ ਕਾਲ ਦੌਰਾਨ ਇਸ ਸੰਕਰਮਣ ਕਾਰਨ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਦੀ ਮੌਤ ਕਾਰਨ ਬੇਸਹਾਰਾ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਅੱਜ ਯਾਨੀ ਸੋਮਵਾਰ ਨੂੰ ਇਸ ਮੌਕੇ 'ਤੇ ਵੀਡੀਓ ਕਾਨਫਰੰਸ ਰਾਹੀਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੀ. ਐੱਮ. ਕੇਅਰਜ਼ ਫਾਰ ਚਿਲਡਰਨ ਦੀ ਵਚਨਬੱਧਤਾ ਹੈ ਕਿ ਹਰ ਦੇਸ਼ ਵਾਸੀ ਪੂਰੀ ਸੰਵੇਦਨਸ਼ੀਲਤਾ ਨਾਲ ਇਨ੍ਹਾਂ ਬੱਚਿਆਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਜਿਹੇ ਬੱਚਿਆਂ ਦੀ ਚੰਗੀ ਸਿੱਖਿਆ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਵਿਚ ਦਾਖ਼ਲਾ ਕਰਵਾਇਆ ਜਾ ਚੁਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਜੇਕਰ ਕਿਸੇ ਬੱਚੇ ਨੂੰ ਪ੍ਰੋਫੈਸ਼ਨਲ ਕੋਰਸ ਜਾਂ ਉੱਚ ਸਿੱਖਿਆ ਲਈ ਕਰਜ਼ੇ ਦੀ ਲੋੜ ਹੁੰਦੀ ਹੈ ਤਾਂ ਪੀ.ਐਮ ਕੇਅਰਜ਼ ਉਸ ਵਿਚ ਵੀ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀਆਂ ਹੋਰ ਲੋੜਾਂ ਲਈ ਅਤੇ ਹੋਰ ਯੋਜਨਾਵਾਂ ਦੇ ਮਾਧਿਅਮ ਨਾਲ ਉਨ੍ਹਾਂ ਲਈ 4000 ਰੁਪਏ ਹਰ ਮਹੀਨੇ ਦੀ ਵਿਵਸਥਾ ਕੀਤੀ ਗਈ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜਦੋਂ ਅਜਿਹੇ ਬੱਚੇ ਸਕੂਲ ਦੀ ਪੜ੍ਹਾਈ ਪੂਰੀ ਕਰ ਲੈਣਗੇ ਤਾਂ ਭਵਿੱਖ ਦੇ ਸੁਫਨੇ ਕਰਨ ਲਈ ਹੋਰ ਪੈਸੇ ਦੀ ਲੋੜ ਪਵੇਗੀ। ਇਸ ਦੇ ਲਈ 18 ਤੋਂ 23 ਸਾਲ ਦੇ ਨੌਜਵਾਨਾਂ ਨੂੰ ਹਰ ਮਹੀਨੇ ਵਜੀਫਾ ਦਿੱਤਾ ਜਾਵੇਗਾ ਅਤੇ ਜਦੋਂ ਬੱਚੇ 23 ਸਾਲ ਦੇ ਹੋ ਜਾਣਗੇ ਤਾਂ ਉਨ੍ਹਾਂ ਨੂੰ 10,00,000 ਰੁਪਏ ਦੀ ਇਕਮੁਸ਼ਤ ਸਹਾਇਤਾ ਦਿੱਤੀ ਜਾਵੇਗੀ।

 

PM-CARES for Children Scheme will support those who lost their parents to Covid-19 pandemic. https://t.co/p42sktb6xz

— Narendra Modi (@narendramodi) May 30, 2022

ਨਰਿੰਦਰ ਮੋਦੀ ਨੇ ਕਿਹਾ ਕਿ ਪੀ. ਐੱਮ. ਕੇਅਰਜ਼ ਫਾਰ ਚਿਲਡਰਨ ਰਾਹੀਂ ਬੱਚਿਆਂ ਨੂੰ ਆਯੁਸ਼ਮਾਨ ਹੈਲਥ ਕਾਰਡ ਵੀ ਦਿੱਤਾ ਜਾ ਰਿਹਾ ਹੈ। ਇਸ ਨਾਲ 5 ਸਾਲ ਤੱਕ ਦੇ ਇਲਾਜ ਦੀ ਮੁਫ਼ਤ ਸਹੂਲਤ ਵੀ ਉਨ੍ਹਾਂ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ ਪੀ. ਐੱਮ. ਕੇਅਰਜ਼ ਰਾਹੀਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕੋਸ਼ਿਸ਼ ਕਿਸੇ ਇਕ ਵਿਅਕਤੀ ਜਾਂ ਸਰਕਾਰ ਦੀ ਕੋਸ਼ਿਸ਼ ਨਹੀਂ ਹੈ, ਸਾਡੇ ਕਰੋੜਾਂ ਦੇਸ਼ਵਾਸੀਆਂ ਨੇ ਆਪਣੀ ਮਿਹਨਤ ਅਤੇ ਪਸੀਨੇ ਦੀ ਕਮਾਈ ਪੀ.ਐੱਮ. ਕੇਅਰਜ਼ ਵਿਚ ਦਿੱਤੀ ਹੈ। ਇਸ ਮੌਕੇ ਸ਼੍ਰੀ ਮੋਦੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਕੋਈ ਵੀ ਕੋਸ਼ਿਸ਼ ਅਤੇ ਸਹਿਯੋਗ ਤੁਹਾਡੇ ਮਾਤਾ-ਪਿਤਾ ਦੇ ਪਿਆਰ ਦੀ ਭਰਪਾਈ ਨਹੀਂ ਕਰ ਸਕਦਾ ਪਰ ਤੁਹਾਡੇ ਪਿਤਾ ਅਤੇ ਮਾਤਾ ਦੇ ਨਾ ਹੋਣ 'ਤੇ ਇਸ ਘੜੀ 'ਚ ਮਾਂ ਭਾਰਤੀ ਤੁਹਾਡੇ ਸਾਰੇ ਬੱਚਿਆਂ ਦੇ ਨਾਲ ਹੈ। ਦੇਸ਼ ਦੀਆਂ ਭਾਵਨਾਵਾਂ ਤੁਹਾਡੇ ਨਾਲ ਹਨ ਅਤੇ ਪੂਰਾ ਦੇਸ਼ ਤੁਹਾਡੇ ਸੁਫ਼ਨੇ ਪੂਰੇ ਕਰਨ ਲਈ ਤੁਹਾਡੇ ਨਾਲ ਹੈ।

ਇਹ ਵੀ ਪੜ੍ਹੋ : ਹਿਮਾਚਲ ਦੇ CM ਜੈਰਾਮ ਠਾਕੁਰ ਨੇ ਮੂਸੇਵਾਲਾ ਦੇ ਕਤਲ ਲਈ 'ਆਪ' ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਸਾਹਮਣੇ ਪੂਰੀ ਮਨੁੱਖਤਾ ਸਹੀ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਹਿੱਸਾ ਹੋਵੇਗਾ ਜਿੱਥੇ ਸਦੀ ਦੀ ਇਸ ਸਭ ਤੋਂ ਵੱਡੀ ਤ੍ਰਾਸਦੀ ਨੇ ਲੋਕਾਂ ਨੂੰ ਕਦੇ ਨਾ ਭੁਲਾਏ ਜਾਣ ਵਾਲੇ ਪਿੰਡ ਨਾ ਦਿੱਤੇ ਹੋਣ। ਤੁਸੀਂ ਜਿਸ ਹਿੰਮਤ ਅਤੇ ਹੌਂਸਲੇ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਹੈ ਅਤੇ ਪਿਆਰ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪੀ. ਐੱਮ. ਕੇਅਰਜ਼ ਨੇ ਆਕਸੀਜਨ ਪਲਾਂਟ ਲਗਾਉਣ, ਵੈਂਟੀਲੇਟਰ ਖਰੀਦਣ, ਕੋਰੋਨਾ ਦੇ ਦੌਰ 'ਚ ਹਸਪਤਾਲ ਤਿਆਰ ਕਰਨ 'ਚ ਵੀ ਕਾਫ਼ੀ ਮਦਦ ਕੀਤੀ, ਇਸ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਕਈ ਪਰਿਵਾਰਾਂ ਦਾ ਭਵਿੱਖ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਰਾਸ਼ਾ ਦੇ ਸਭ ਤੋਂ ਵੱਡੇ ਮਾਹੌਲ ਵਿਚ ਵੀ ਜੇਕਰ ਅਸੀਂ ਆਪਣੇ ਆਪ 'ਤੇ ਵਿਸ਼ਵਾਸ ਕਰੀਏ ਤਾਂ ਰੌਸ਼ਨੀ ਦੀ ਕਿਰਨ ਜ਼ਰੂਰ ਦਿਖਾਈ ਦਿੰਦੀ ਹੈ, ਜਿਸ ਦੀ ਸਭ ਤੋਂ ਵੱਡੀ ਮਿਸਾਲ ਸਾਡਾ ਦੇਸ਼ ਭਾਰਤ ਖੁਦ ਪੇਸ਼ ਕਰਦਾ ਹੈ। ਸ਼੍ਰੀ ਮੋਦੀ ਨੇ ਇਸ ਮੌਕੇ ਭ੍ਰਿਸ਼ਟਾਚਾਰ ਦੀ ਬੁਰਾਈ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਡੀ ਸਰਕਾਰ ਆਪਣੇ 8 ਸਾਲ ਪੂਰੇ ਕਰ ਰਹੀ ਹੈ ਤਾਂ ਦੇਸ਼ ਦਾ ਭਰੋਸਾ ਬੇਮਿਸਾਲ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News