ਮੋਦੀ ਦਾ ਰਾਹੁਲ 'ਤੇ ਪਲਟਵਾਰ, ਕਿਹਾ-ਮੈਂ ਚੌਂਕੀਦਾਰ ਹਾਂ, ਪਰ ਠੇਕੇਦਾਰ ਨਹੀਂ

Saturday, Jul 21, 2018 - 03:31 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਚੌਂਕੀਦਾਰ ਦੀ ਜਗ੍ਹਾ ਸਹਿਭਾਗੀ ਕਹੇ ਜਾਣ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਭ੍ਰਿਸ਼ਟਾਚਾਰ ਰੋਕਣ ਵਾਲੇ ਚੌਂਕੀਦਾਰ ਅਤੇ ਗਰੀਬਾਂ ਦੇ ਦੁੱਖ, ਕਿਸਾਨਾਂ ਦੇ ਦਰਦ ਅਤੇ ਨੌਜਵਾਨਾਂ ਦੇ ਸੁਪਨਿਆਂ ਦਾ ਸਹਿਭਾਗੀ ਹੈ। ਮੋਦੀ ਨੇ ਲੋਕ ਸਭਾ 'ਚ ਉਨ੍ਹਾਂ ਦੀ ਸਰਕਾਰ ਖਿਲਾਫ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਚੌਂਕੀਦਾਰ ਨਹੀਂ ਸਹਿਭਾਗੀ ਕਿਹਾ ਗਿਆ। 
ਕਾਂਗਰਸ 'ਤੇ ਲਾਇਆ ਦੋਸ਼—
ਪੀ. ਐੱਮ. ਮੋਦੀ ਨੇ ਕਿਹਾ, ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਚੌਂਕੀਦਾਰ ਵੀ ਹਾਂ ਅਤੇ ਸਹਿਭਾਗੀ ਵੀ ਹਾਂ ਪਰ ਅਸੀਂ ਸੌਦਾਗਰ ਜਾਂ ਠੇਕੇਦਾਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਉਹ ਗਰੀਬਾਂ ਦੇ ਦੁੱਖ, ਕਿਸਾਨਾਂ ਦੇ ਦਰਦ ਅਤੇ ਨੌਜਵਾਨਾਂ ਦੇ ਸੁਪਨੇ, ਦੇਸ਼ ਨੂੰ ਵਿਕਾਸ ਦੇ ਰਾਹੀਂ ਅੱਗੇ ਲੈ ਜਾਣ ਦੇ ਸੁਪਨਿਆਂ ਦਾ ਸਹਿਭਾਗੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੰਤਰ ਹੈ ਕਿ ਅਸੀਂ ਰਹਾਂਗੇ ਜਾਂ ਦੇਸ਼ 'ਚ ਅਸਥਿਰਤਾ ਰਹੇਗੀ। ਅਜਿਹਾ ਹੁੰਦਾ ਆਇਆ ਹੈ ਅਤੇ ਅੱਜ ਵੀ ਇਸ ਲਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੁਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਰਿਜ਼ਰਵੇਸ਼ਨ ਖਤਮ ਹੋ ਜਾਵੇਗੀ। ਦਲਿਤਾਂ 'ਤੇ ਅੱਤਿਆਚਾਰ ਦਾ ਕਾਨੂੰਨ ਕਮਜ਼ੋਰ ਕੀਤਾ ਜਾਵੇਗਾ। ਦੇਸ਼ 'ਚ ਹਿੰਸਾ ਫੈਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। 
ਦਲਿਤਾਂ ਨੂੰ ਇਮੋਸ਼ਨਲ ਬਲੈਕਮੇਲਿੰਗ ਕਰਦੀ ਹੈ ਕਾਂਗਰਸ—
ਮੋਦੀ ਨੇ ਕਿਹਾ ਕਿ ਕਾਂਗਰਸ ਨੇ ਦਲਿਤਾਂ, ਪੀੜਤਾਂ, ਆਦਿਵਾਸੀਆਂ ਦੀ ਇਮੋਸ਼ਨਲ ਬਲੈਕਮੇਲਿੰਗ ਕੀਤੀ ਹੈ। ਵਾਰ-ਵਾਰ ਡਾ. ਅੰਬੇਦਕਰ ਦਾ ਮਜ਼ਾਕ ਉਡਾਇਆ ਅਤੇ ਅੱਜ ਦਲਿਤ ਯਾਦ ਆਉਣ ਲੱਗੇ। ਉਨ੍ਹਾਂ ਦੋਸ਼ ਲਾਇਆ ਕਿ ਸੰਵਿਧਾਨ ਦੇ ਲੇਖ 356 ਦੀ ਵਾਰ-ਵਾਰ ਦੁਰਵਰਤੋਂ ਕਰਨ ਵਾਲੀ ਕਾਂਗਰਸ ਨੂੰ ਸਰਕਾਰ ਜਾਂ ਮੁੱਖ ਮੰਤਰੀ ਪਸੰਦ ਨਹੀਂ ਆਇਆ, ਉਸ ਨੂੰ ਹਟਾਉਣ ਜਾਂ ਸਰਕਾਰ ਡੇਗਣ ਦੀ ਖੇਡ ਬਹੁਤ ਖੇਡੀ। ਦੇਸ਼ ਅਤੇ ਲੋਕਤੰਤਰ ਦੀ ਵੀ ਪਰਵਾਹ ਨਹੀਂ ਕੀਤੀ ਗਈ। ਮੋਦੀ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਾਡਾ ਇੱਥੇ ਬੈਠਣਾ ਕਿਵੇਂ ਗਵਾਰਾ ਹੋ ਸਕਦਾ ਹੈ। 
ਆਂਧਰਾ ਪ੍ਰਦੇਸ਼ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗੇ—
ਪ੍ਰਧਾਨ ਮੰਤਰੀ ਨੇ ਅੱਜ ਆਂਧਰਾ ਪ੍ਰਦੇਸ਼ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਨੇ ਲੋਕ ਸਭਾ 'ਚ ਉਸ ਦੀ ਸਰਕਾਰ ਖਿਲਾਫ ਆਂਧਰਾ ਪ੍ਰਦੇਸ਼ ਤੋਂ ਤੇਲਗੂ ਪਾਰਟੀ ਮੈਂਬਰ ਸ਼੍ਰੀਨਿਵਾਸ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਆਂਧਰਾ ਪ੍ਰਦੇਸ਼ ਦੀ ਜਨਤਾ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਚਾਹੇ ਰਾਜਧਾਨੀ ਦੀ ਗੱਲ ਹੋਵੇ ਜਾਂ ਕਿਸਾਨਾਂ ਦੀ ਗੱਲ, ਵਿਕਾਸ 'ਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਂਧਰਾ ਪ੍ਰਦੇਸ਼ ਦੇ ਲੋਕਾਂ ਦੀਆਂ ਉਮੀਦਾਂ ਦਾ ਸਨਮਾਨ ਕਰਦੀ ਹੈ ਪਰ 14ਵੇਂ ਵਿੱਤ ਆਯੋਗ ਦੀਆਂ ਸਿਫਾਰਿਸ਼ਾਂ ਕਾਰਨ ਉਹ ਬੰਦਿਸ਼ਾਂ 'ਚ ਬੱਝੀ ਹੋਈ ਹੈ। 


Related News