ਮੋਦੀ ਨੇ ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਕੀਤੀ ਮੁਲਾਕਾਤ , ਦੁਵੱਲੇ ਸਬੰਧਾਂ 'ਤੇ ਚਰਚਾ
Thursday, Aug 22, 2024 - 02:57 PM (IST)
ਵਾਰਸਾ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਗੱਲਬਾਤ ਤੋਂ ਪਹਿਲਾਂ ਮੋਦੀ ਦਾ ਚਾਂਸਲਰ 'ਚ ਰੈੱਡ ਕਾਰਪੇਟ 'ਤੇ ਸਵਾਗਤ ਕੀਤਾ ਗਿਆ। ਮੋਦੀ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ 'ਚ ਬੁੱਧਵਾਰ ਨੂੰ ਪੋਲੈਂਡ ਪਹੁੰਚੇ। ਮੋਦੀ ਯੂਕ੍ਰੇਨ ਦੀ ਰਾਜਧਾਨੀ ਕੀਵ ਵੀ ਜਾਣਗੇ। ਪ੍ਰਧਾਨ ਮੰਤਰੀ ਮੋਦੀ ਦੀ ਪੋਲੈਂਡ ਦੀ ਯਾਤਰਾ ਪਿਛਲੇ 45 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪੋਲੈਂਡ ਦੀ ਪਹਿਲੀ ਯਾਤਰਾ ਹੈ। ਗੱਲਬਾਤ ਤੋਂ ਪਹਿਲਾਂ ਮੋਦੀ ਦਾ ਚਾਂਸਲਰ 'ਚ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ। ਮੋਦੀ ਪੋਲੈਂਡ ਦੇ ਰਾਸ਼ਟਰਪਤੀ ਆਂਡਰੇਜ ਸੇਬੇਸਟੀਅਨ ਡੂਡਾ ਨਾਲ ਵੀ ਗੱਲਬਾਤ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਓਮਾਨ 'ਚ ਦੇਣਾ ਪਵੇਗਾ Income Tax, 6 ਲੱਖ ਭਾਰਤੀਆਂ 'ਤੇ ਅਸਰ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ,''ਭਾਰਤ-ਪੋਲੈਂਡ ਹਿੱਸੇਦਾਰੀ ਵਿਚ ਮੀਲ ਦਾ ਇਕ ਨਵਾਂ ਪੱਥਰ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਸਾ ਵਿਚ ਫੈਡਤਲ ਚਾਂਸਲਰ ਵਿਚ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਗਰਮਜੋਸ਼ੀ ਨਾਲ ਅਗਵਾਈ ਕੀਤੀ ਅਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ। 45 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪੋਲੈਂਡ ਯਾਤਰਾ ਭਾਰਤ-ਪੋਲੈਂਡ ਸਾਂਝੇਦਾਰੀ ਨੂੰ ਨਵਾਂ ਹੁਲਾਰਾ ਦੇਵੇਗੀ।" ਟਸਕ ਨੇ ਐਕਸ 'ਤੇ ਪੋਸਟ ਕੀਤਾ,''ਆਖਰਕਾਰ 45 ਸਾਲ ਬਾਅਦ! ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਹਾਨੂੰ ਵਾਰਸਾ ਵਿੱਚ ਦੇਖ ਕੇ ਬਹੁਤ ਖੁਸ਼ੀ ਹੋਈ।” ਪ੍ਰਧਾਨ ਮੰਤਰੀ ਮੋਦੀ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਸੇਬੇਸਟੀਅਨ ਡੂਡਾ ਨਾਲ ਵੀ ਗੱਲਬਾਤ ਕਰਨਗੇ।
ਜਾਣੋ PM ਮੋਦੀ ਦਾ ਪੂਰਾ ਪ੍ਰੋਗਰਾਮ
ਪੀ.ਐਮ ਮੋਦੀ ਆਪਣੀ ਯਾਤਰਾ ਦੌਰਾਨ ਯੂਕ੍ਰੇਨ ਵੀ ਜਾਣਗੇ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਪੋਲੈਂਡ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਤੋਂ ਬਾਅਦ 23 ਅਗਸਤ ਨੂੰ ਪੀ.ਐਮ ਮੋਦੀ ਯੁੱਧ ਵਿੱਚ ਘਿਰੇ ਯੂਕ੍ਰੇਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਪੋਲੈਂਡ ਤੋਂ ਕੀਵ ਤੱਕ ਰੇਲਗੱਡੀ ਰਾਹੀਂ ਸਫ਼ਰ ਕਰਨਗੇ, ਜਿਸ ਵਿੱਚ ਕਰੀਬ 10 ਘੰਟੇ ਲੱਗਣਗੇ। ਵਾਪਸੀ ਦੀ ਯਾਤਰਾ ਵੀ ਲਗਭਗ ਉਸੇ ਸਮੇਂ ਦੀ ਹੋਵੇਗੀ। ਕੀਵ ਦੀ ਉਸ ਦੀ ਯਾਤਰਾ ਮਾਸਕੋ ਦੀ ਉਸ ਦੀ ਉੱਚ-ਪ੍ਰੋਫਾਈਲ ਯਾਤਰਾ ਦੇ ਹਫ਼ਤੇ ਬਾਅਦ ਆਈ ਹੈ, ਜਿਸਦੀ ਅਮਰੀਕਾ ਅਤੇ ਇਸਦੇ ਕੁਝ ਪੱਛਮੀ ਸਹਿਯੋਗੀਆਂ ਦੁਆਰਾ ਆਲੋਚਨਾ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।