PM ਮੋਦੀ ਨੇ ਕੋਵਿਡ-19 ਵੈਕਸੀਨ ਬਣਾ ਰਹੀਆਂ ਤਿੰਨ ਕੰਪਨੀਆਂ ਦੀ ਟੀਮ ਨਾਲ ਆਨਲਾਈਨ ਕੀਤੀ ਬੈਠਕ

Monday, Nov 30, 2020 - 02:45 PM (IST)

PM ਮੋਦੀ ਨੇ ਕੋਵਿਡ-19 ਵੈਕਸੀਨ ਬਣਾ ਰਹੀਆਂ ਤਿੰਨ ਕੰਪਨੀਆਂ ਦੀ ਟੀਮ ਨਾਲ ਆਨਲਾਈਨ ਕੀਤੀ ਬੈਠਕ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਆ ਰਹੀਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਟੀਕੇ ਨੂੰ ਵਿਕਸਿਤ ਕਰ ਰਹੀਆਂ ਤਿੰਨ ਕੰਪਨੀਆਂ ਦੀ ਟੀਮ ਨਾਲ ਸੋਮਵਾਰ ਨੂੰ ਆਨਲਾਈਨ ਬੈਠਕ ਕੀਤੀ। ਮੋਦੀ ਨੇ ਕੰਪਨੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਲੋਕਾਂ ਨੂੰ ਕੋਵਿਡ-19 ਟੀਕੇ ਦੇ ਪ੍ਰਭਾਵੀ ਹੋਣ ਸਮੇਤ ਇਸ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੌਖੀ ਭਾਸ਼ਾ ਵਿਚ ਸੂਚਿਤ ਕਰਨ ਲਈ ਵਾਧੂ ਕੋਸ਼ਿਸ਼ਾਂ ਕਰਨ। 

PunjabKesari

ਮੋਦੀ ਨੇ ਕੰਪਨੀਆਂ ਤੋਂ ਰੈਗੂਲੇਟਰੀ ਪ੍ਰਕਿਰਿਆ 'ਤੇ ਸੁਝਾਅ ਦੇਣ ਦੀ ਗੱਲ ਕਹਿੰਦੇ ਹੋਏ, ਸਬੰਧਤ ਮਹਿਕਮੇ ਨੂੰ ਮੁੱਦੇ ਸੁਲਝਾਉਣ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਵੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਐਤਵਾਰ ਨੂੰ ਇਕ ਟਵੀਟ ਵਿਚ ਦੱਸਿਆ ਕਿ ਮੋਦੀ 'ਜੇਨੋਵਾ ਬਾਇਓਫਾਰਮ', 'ਬਾਇਓਲਾਜੀਕਲ ਈ' ਅਤੇ 'ਡਾ. ਰੈੱਡੀਜ਼' ਦੀਆਂ ਟੀਮਾਂ ਨਾਲ ਬੈਠਕ ਕਰਨਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ, ਹੈਦਰਾਬਾਦ ਅਤੇ ਪੁਣੇ ਦੀ ਯਾਤਰਾ ਵੀ ਕੀਤੀ ਸੀ। ਉਨ੍ਹਾਂ ਨੇ ਇਨ੍ਹਾਂ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਟੀਕੇ ਦੇ ਵਿਕਾਸ ਅਤੇ ਰੈਗੂਲੇਟਰੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਸੀ।


author

Tanu

Content Editor

Related News