ਮੋਦੀ ਨੇ ਮੈਨਪੂਰੀ ਸੜਕ ਹਾਦਸੇ ''ਚ ਮਾਰੇ ਗਏ ਲੋਕਾਂ ਪ੍ਰਤੀ ਪ੍ਰਗਟਾਇਆ ਦੁੱਖ
Wednesday, Jun 13, 2018 - 02:09 PM (IST)

ਮੈਨਪੁਰੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸੜਕ ਦੁਰਘਟਨਾ 'ਚ ਮਾਰੇ ਗਏ ਪਰਿਵਾਰਾਂ ਦੇ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੀ ਜਲਦ ਹੀ ਸਿਹਤ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਕੀਤੇ ਟਵੀਟ ਮੁਤਾਬਕ ਪ੍ਰਧਾਨ ਮੰੰਤਰੀ ਨੇ ਕਿਹਾ ਹੈ ਕਿ ਮੇਰੀ ਸੰਵੇਦਨਾਵਾਂ ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਭਿਆਨਕ ਸੜਕ ਦੁਰਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹੈ। ਮੈਂ ਇਸ ਦੁਰਘਟਨਾ 'ਚ ਜ਼ਖਮੀ ਲੋਕਾਂ ਦੇ ਜਲਦ ਹੀ ਸਿਹਤ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ 'ਚ ਬੁੱਧਵਾਰ ਸਵੇਰੇ ਸੈਫੇਈ ਹਾਈਵੇ 'ਤੇ ਜੈਪੁਰ ਤੋਂ ਫਰੁੱਖਾਬਾਦ ਜਾ ਰਹੀ ਇਕ ਨਿੱਜੀ ਬੱਸ ਡਿਵਾਈਡਰ ਨਾਲ ਟਕਰਾ ਜਾਣ ਤੋਂ ਬਾਅਦ ਪਲਟ ਗਈ, ਜਿਸ 'ਚ ਮੌਕੇ 'ਤੇ ਹੀ 17 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਯਾਤਰੀ ਨੇ ਬਾਅਦ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਅਤੇ 30 ਤੋਂ ਜ਼ਿਆਦਾ ਯਾਤਰੀ ਜ਼ਖਮੀ ਹੋ ਗਏ।