ਮੋਦੀ ਲੋਕ ਸਭਾ ''ਚ ਨੇਤਾ, ਰਾਜਨਾਥ ਸਿੰਘ ਉਪ ਨੇਤਾ

06/13/2019 1:24:08 AM

ਨਵੀਂ ਦਿੱਲੀ: ਭਾਜਪਾ ਨੇ ਬੁੱਧਵਾਰ ਨੂੰ ਆਪਣੇ ਸੰਸਦੀ ਦਲ ਦੀ ਵਰਕਿੰਗ ਕਮੇਟੀ ਦਾ ਗਠਨ ਕੀਤਾ। ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੇ ਨੇਤਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਪ ਨੇਤਾ ਹੋਣਗੇ। ਰਾਜ ਸਭਾ ਵਿਚ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਸੰਸਦ ਦਾ ਨੇਤਾ, ਜਦਕਿ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਪਿਊਸ਼ ਗੋਇਲ ਨੂੰ ਉਪ ਨੇਤਾ ਨਿਯੁਕਤ ਕੀਤਾ ਗਿਆ ਹੈ। ਭਾਜਪਾ ਨੇ ਸੰਜੇ ਜਾਇਸਵਾਲ ਨੂੰ ਲੋਕ ਸਭਾ 'ਚ ਚੀਫ ਵ੍ਹਿਪ ਨਿਯੁਕਤ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਨੇ 3 ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਮਹਿਲਾ ਸੰਸਦ ਮੈਂਬਰਾਂ ਲਈ ਵ੍ਹਿਪ ਨਿਯੁਕਤ ਕੀਤਾ ਹੈ। ਇਨ੍ਹਾਂ ਤਿੰਨ ਮਹਿਲਾ ਵ੍ਹਿਪ ਦੇ ਇਲਾਵਾ ਵੱਖ-ਵੱਖ ਸੂਬਿਆਂ ਤੋਂ ਸੰਸਦ ਮੈਂਬਰਾਂ ਲਈ 15 ਹੋਰ ਵ੍ਹਿਪ ਵੀ ਨਿਯੁਕਤ ਕੀਤੇ ਗਏ ਹਨ।

ਭਾਜਪਾ ਸੰਸਦੀ ਦਲ ਦੀ ਵਰਕਿੰਗ ਕਮੇਟੀ ਵਿਚ ਹੋਰ ਵਿਸ਼ੇਸ਼ ਇਨਵਾਇਟੀਜ਼ ਵਿਚ ਨਿਤਿਨ ਗਡਕਰੀ, ਰਵੀਸ਼ੰਕਰ ਪ੍ਰਸਾਦ, ਅਰਜੁਨ ਮੁੰਡਾ, ਨਰਿੰਦਰ ਸਿੰਘ ਤੋਮਰ ਅਤੇ ਜੁਏਲ ਓਰਾਮ ਸ਼ਾਮਲ ਹਨ। ਰਾਜ ਸਭਾ ਦੇ ਲਈ ਵਿਸ਼ੇਸ਼ ਇਨਵਾਇਟੀਜ਼ ਵਿਚ ਜੇ. ਪੀ. ਨੱਢਾ, ਓਮ ਪ੍ਰਕਾਸ਼ ਮਾਥੁਰ, ਨਿਰਮਲਾ ਸੀਤਾਰਮਨ, ਧਰਮਿੰਦਰ ਪ੍ਰਧਾਨ ਅਤੇ ਪ੍ਰਕਾਸ਼ ਜਾਵਡੇਕਰ ਸ਼ਾਮਲ ਹਨ। ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੂੰ ਪਾਰਟੀ ਦੇ ਸੰਸਦੀ ਦਫਤਰ ਦਾ ਫਿਰ ਤੋਂ ਇੰਚਾਰਜ ਅਤੇ ਬਾਲਾ ਸੁਬਰਾਮਨੀਅਮ ਨੂੰ ਸੰਸਦੀ ਦਲ ਦਫਤਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।


Related News