ਚੀਨ ਦੇ ਡਰ ਕਾਰਨ ਚੁੱਪ ਹੋ ਜਾਂਦੇ ਹਨ PM ਮੋਦੀ : ਕਾਂਗਰਸ
Sunday, Jan 02, 2022 - 03:49 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਹੱਦ 'ਤੇ ਚੀਨ ਦੀ ਹਰ ਹਰਕਤ ਨੂੰ ਨਜ਼ਰਅੰਦਾਜ ਕਰ ਕੇ ਇਕਦਮ ਚੁੱਪ ਹੋ ਜਾਂਦੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸ਼੍ਰੀ ਮੋਦੀ ਚੀਨ ਤੋਂ ਡਰਦੇ ਹਨ। ਪਾਰਟੀ ਨੇ ਕਾਂਗਰਸ ਨੇ ਐਤਵਾਰ ਨੂੰ ਸ਼੍ਰੀ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਚੀਨ ਦੀਆਂ ਨਾਪਾਕ ਹਰਕਤਾਂ ਲਗਾਤਾਰ ਵਧ ਰਹੀਆਂ ਹਨ ਪਰ 'ਮਿਸਟਰ 56' ਪਹਿਲਾਂ ਹੀ ਚੁੱਪ ਸਨ, ਹੁਣ ਵੀ ਚੁੱਪ ਹਨ। ਦੇਸ਼ਵਾਸੀ ਇਹ ਜਾਣਨਾ ਚਾਹੁੰਦੇ ਹਨ ਕਿ ਆਖ਼ਿਰ ਸ਼੍ਰੀ ਮੋਦੀ ਨੂੰ ਕਿਹੜਾ ਡਰ ਸਤਾ ਰਿਹਾ ਹੈ ਜੋ ਉਹ ਇਸ ਤਰ੍ਹਾਂ ਨਾਲ ਚੁੱਪ ਬੈਠੇ ਹੋਏ ਹਨ।
ਕਾਂਗਰਸ ਨੇ ਇਹ ਵੀ ਕਿਹਾ ਕਿ ਚੀਨ ਲਗਾਤਾਰ ਆਪਣੀ ਵਿਸਥਾਰਵਾਦੀ ਨੀਤੀ ਦੇ ਅਧੀਨ ਭਾਰਤੀ ਸਰਹੱਦ 'ਚ ਆਪਣੀਆਂ ਗਤੀਵਿਧੀਆਂ ਵਧਾ ਰਿਹਾ ਹੈ ਅਤੇ ਮੋਦੀ ਸਰਕਾਰ ਚੁੱਪ ਰਹਿਣ ਤੋਂ ਇਲਾਵਾ ਕੁਝ ਨਹੀਂ ਕਰ ਰਹੀ ਹੈ। ਦੇਸ਼ਵਾਸੀਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ ਕਿ ਚੀਨ ਨੂੰ ਲੈਕੇ ਮੋਦੀ ਸਰਕਾਰ ਦਾ ਡਰ ਅਤੇ ਉਨ੍ਹਾਂ ਦੀ ਚੁੱਪੀ ਦਾ ਕੀ ਮਤਲਬ ਹੈ। ਪਾਰਟੀ ਨੇ ਕਿਹਾ,''ਮੋਦੀ ਸਰਕਾਰ ਦੇ ਮੂਰਖਤਾਪੂਰਨ ਕਦਮਾਂ ਅਤੇ ਫੈਸਲਿਆਂ ਕਾਰਨ ਚੀਨ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਉਸ ਨੇ ਅਰੁਣਾਚਲ ਪ੍ਰਦੇਸ਼ ਦੀਆਂ 15 ਥਾਂਵਾਂ ਦੇ ਚੀਨੀ ਨਾਮ ਰੱਖ ਦਿੱਤੇ ਹਨ, ਫਿਰ ਵੀ ਮੋਦੀ ਸਰਕਾਰ ਹੱਥ 'ਤੇ ਹੱਥ ਰੱਖ ਬੈਠੀ ਹੋਈ ਹੈ।''
ਇਹ ਵੀ ਪੜ੍ਹੋ : ਵਿਦੇਸ਼ ਮੰਤਰਾਲਾ ਦੀ ਅਪੀਲ- ਭਾਰਤੀ ਕੈਦੀਆਂ ਦੀ ਛੇਤੀ ਰਿਹਾਈ ਯਕੀਨੀ ਕਰੇ ਪਾਕਿਸਤਾਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ