ਮੋਦੀ ਸਭ ਵੇਚ ਰਹੇ ਹਨ, ਸਾਇਦ ਤਾਜ ਮਹਲ ਵੀ ਵੇਚ ਦੇਣ : ਰਾਹੁਲ

Tuesday, Feb 04, 2020 - 06:49 PM (IST)

ਮੋਦੀ ਸਭ ਵੇਚ ਰਹੇ ਹਨ, ਸਾਇਦ ਤਾਜ ਮਹਲ ਵੀ ਵੇਚ ਦੇਣ : ਰਾਹੁਲ

ਨਵੀਂ ਦਿੱਲੀ — ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਦਿੱਲੀ ਦੇ ਦੰਗਲ 'ਚ ਆਪਣੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਉਤਰੇ। ਇਕ ਜਨਸਭਾ 'ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਭ ਵੇਚ ਰਹੇ ਹਨ। ਸ਼ਾਇਦ ਤਾਜ ਮਹਲ ਵੀ ਵੇਚ ਦੇਣ। ਦਿੱਲੀ ਦੇ ਜੰਗਪੁਰਾ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਕੱਲ ਬੀਜੇਪੀ ਨੇਤਾ ਦੇਸ਼ ਭਗਤੀ ਦੀ ਗੱਲ ਕਰਦੇ ਹਨ। ਸਵੇਰੇ ਸ਼ਾਮ ਪਾਕਿਸਤਾਨ-ਪਾਕਿਸਤਾਨ ਕਰਦੇ ਰਹਿੰਦੇ ਹਨ। ਤੁਸੀਂ ਮੈਨੂੰ ਬੀਜੇਪੀ ਨੇਤਾ ਦਿਖਾ ਦਿਓ, ਜੋ ਪਾਕਿਸਤਾਨ 'ਚ ਜਾ ਕੇ ਹਿੰਦੂਸਤਾਨ ਦਾ ਨਾਅਰਾ ਲਗਾਉਣ ਦੀ ਹਿੰਮਤ ਰੱਖਦੇ ਹੋ।

ਬੀਜੇਪੀ ਅਤੇ ਆਪ 'ਤੇ ਹਮਲਾ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਭਾਵੇ ਬੀਜੇਪੀ ਹੋਵੇਂ ਜਾਂ ਆਮ ਆਦਮੀ ਪਾਰਟੀ, ਕੰਮ ਨਹੀਂ ਹੁੰਦਾ ਸਿਰਫ ਮਾਰਕਟਿੰਗ ਹੁੰਦੀ ਹੈ। 24 ਘੰਟੇ 'ਚ ਤੁਹਾਡਾ ਹੀ ਪੈਸਾ ਲੈ ਕੇ ਆਪਣੀ ਮਾਰਕਟਿੰਗ ਤੁਹਾਡੇ ਸਾਹਮਣੇ ਕਰਦੇ ਹਨ। ਮੋਦੀ ਜੀ ਨੇ ਕਿਹਾ ਸੀ 2 ਕਰੋੜ ਨੌਜਵਾਨਾਂ ਨੂੰ ਹਰ ਸਾਲ ਨੌਕਰੀ ਦੇਣਗੇ। ਕੀ ਮਿਲੀ ਨੌਕਰੀ...ਦਿੱਲੀ 'ਚ ਕੇਜਰੀਵਾਲ ਨੇ ਰੋਜ਼ਗਾਰ ਲਈ ਕੀ ਕੀਤਾ। ਨੋਟਬੰਦੀ ਕਾਂਗਰਸ ਨੇ ਕੀਤੀ ਜਾਂ ਨਰਿੰਦਰ ਮੋਦੀ ਨੇ। ਗੱਬਰ ਸਿੰਘ ਟੈਕਸ ਕੌਣ ਲੈ ਕੇ ਆਇਆ।


author

Inder Prajapati

Content Editor

Related News