ਮੋਦੀ ਦੇ ਮੰਤਰੀ ਸਾਹਮਣੇ ਤਿਰੰਗੇ ਦਾ ਅਪਮਾਨ, ਬੈਠਕ ''ਚ ਲੱਗਾ ਉਲਟਾ ਝੰਡਾ

01/17/2017 4:30:05 PM

ਨਵੀਂ ਦਿੱਲੀ— ਪਿਛਲੇ ਹਫਤੇ ਅਬੂਧਾਬੀ ''ਚ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਉਨ੍ਹਾਂ ਦੇ ਹਮਅਹੁਦੇਦਾਰ ਸਾਊਦੀ ਮੰਤਰੀ ਨਾਲ ਬੈਠਕ ਦੌਰਾਨ ਸਾਊਦੀ ਸਰਕਾਰ ਦੀ ਇਕ ਵੱਡੀ ਗੜਬੜੀ ਦੇਖਣ ਨੂੰ ਮਿਲੀ। ਦਰਅਸਲ ਦੋਵੇਂ ਮੰਤਰੀਆਂ ਦੀ ਬੈਠਕ ਦੌਰਾਨ ਤਿਰੰਗਾ ਝੰਡਾ ਉਲਟਾ ਲੱਗਾ ਹੋਇਆ ਸੀ। ਅਜਿਹਾ ਉਦੋਂ ਹੋਇਆ, ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਿਰੰਗੇ ਵਾਲੇ ਡੋਰਮੈੱਟ (ਪਾਇਦਾਨ) ਵੇਚਣ ਨੂੰ ਲੈ ਕੇ ਈ-ਕਾਮਰਸ ਕੰਪਨੀ ਐਮਾਜੋਨ ਨੂੰ ਮੁਆਫ਼ੀ ਮੰਗਣ ਲਈ ਕਿਹਾ। ਐਮਾਜੋਨ ਦੇ ਡੋਰਮੈੱਟ ''ਤੇ ਤਿਰੰਗਾ ਛਪਿਆ ਹੋਇਆ ਸੀ। ਵਿਦੇਸ਼ ਮੰਤਰੀ ਨੇ ਐਮਾਜੋਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਐਮਾਜੋਨ ਨੇ ਇਸ ਤਰ੍ਹਾਂ ਦੇ ਉਤਪਾਦ ਨੂੰ ਆਪਣੀ ਵਿਕਰੀ ਸੂਚੀ ''ਚੋਂ ਨਹੀਂ ਹਟਾਇਆ ਤਾਂ ਐਮੋਨ ਦੇ ਕਿਸੇ ਵੀ ਪ੍ਰਤੀਨਿਧੀ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾ ਵੇਗਾ। 
ਕੇਂਦਰੀ ਮੰਤਰੀ ਪੀਊਸ਼ ਗੋਇਲ ਅਕਸ਼ੇ ਊਰਜਾ ''ਤੇ ਇਕ ਰਾਊਂਡਟੇਬਲ ਕਾਨਫਰੰਸ ''ਚ ਹਿੱਸਾ ਲੈਣ ਅਬੂਧਾਬੀ ਪੁੱਜੇ ਸਨ। ਇਸ ਬੈਠਕ ਦੀ ਤਸਵੀਰ ਸਾਊਦੀ ਪ੍ਰੈੱਸ ਏਜੰਸੀ ਨੇ ਟਵਿੱਟਰ ''ਤੇ ਪੋਸਟ ਕੀਤੀ ਸੀ। ਬੈਠਕ ਤੋਂ ਬਾਅਦ ਗੋਇਲ ਨੇ ਟਵੀਟ ਕਰ ਕੇ ਕਿਹਾ ਕਿ ਸਾਊਦੀ ਹਮਅਹੁਦੇਦਾਰ ਖਾਲਿਦ ਅਲ ਫਲੀਹ ਨਾਲ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਅਕਸ਼ੇ ਊਰਜਾ ਦੇ ਖੇਤਰ ''ਚ ਸਹਿਯੋਗ ਵਧਾਉਣ ਨੂੰ ਲੈ ਕੇ ਚਰਚਾ ਹੋਈ ਹੈ।


Disha

News Editor

Related News