PM ਮੋਦੀ ਨੇ ਬੋਇੰਗ ਦੇ ਗਲੋਬਲ ਇੰਜੀਨੀਅਰਿੰਗ ਅਤੇ ਤਕਨੀਕੀ ਕੇਂਦਰ ਕੰਪਲੈਕਸ ਦਾ ਕੀਤਾ ਉਦਘਾਟਨ

01/20/2024 6:30:12 PM

ਬੈਂਗਲੁਰੂ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਕੋਲ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਨਵੇਂ ਗਲੋਬਲ ਇੰਜੀਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਕੰਪਲੈਕਸ ਦਾ ਉਦਘਾਟਨ ਕੀਤਾ। ਅਤਿ-ਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਤਕਨਾਲੋਜੀ ਸੈਂਟਰ ਕੰਪਲੈਕਸ ਕਰੀਬ 1,600 ਕਰੋੜ ਰੁਪਏ ਦੀ ਲਾਗਤ ਨਾਲ 43 ਏਕੜ 'ਤੇ ਜ਼ਮੀਨ 'ਤੇ ਬਣਿਆ ਹੈ। ਇਹ ਬੋਇੰਗ ਦਾ ਅਮਰੀਕਾ ਦੇ ਬਾਹਰ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਨਿਵੇਸ਼ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਤਾਮਿਲਨਾਡੂ ਦੇ ਰੰਗਨਾਥਸਵਾਮੀ ਮੰਦਰ 'ਚ ਕੀਤੀ ਪੂਜਾ, ਗਜਰਾਜ ਦਾ ਲਿਆ ਆਸ਼ੀਰਵਾਦ

ਬੈਂਗਲੁਰੂ ਦੇ ਬਾਹਰੀ ਇਲਾਕੇ ਦੇਵਨਹੱਲੀ 'ਚ ਸਥਿਤ ਹਾਈਟੈੱਕ ਡਿਫੈਂਸ ਅਤੇ ਏਅਰੋਸਪੇਸ ਪਾਰਕ 'ਚ ਬਣਿਆ ਇਹ ਕੈਂਪਸ ਭਾਰਤ 'ਚ ਸਟਾਰਟਅੱਪ, ਨਿੱਜੀ ਅਤੇ ਸਰਕਾਰੀ ਈਕੋਸਿਸਟਮ ਨਾਲ ਸਾਂਝੇਦਾਰੀ ਲਈ ਇਕ ਨੀਂਹ ਪੱਥਰ ਬਣੇਗਾ। ਬੋਇੰਗ ਦਾ ਇਹ ਕੇਂਦਰ ਗਲੋਬਲ ਏਰੋਨਾਟਿਕਸ ਅਤੇ ਰੱਖਿਆ ਉਦਯੋਗ ਲਈ ਅਗਲੀ ਪੀੜ੍ਹੀ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਵਿਕਸਿਤ ਕਰਨ 'ਚ ਮਦਦ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News