''ਆਪ'' ਨੇ ਦੱਸੀ ਸਿਸੋਦੀਆ ਨੂੰ ਜ਼ਮਾਨਤ ਨਾ ਮਿਲਣ ਦੀ ਵਜ੍ਹਾ

Thursday, Nov 02, 2023 - 05:58 PM (IST)

''ਆਪ'' ਨੇ ਦੱਸੀ ਸਿਸੋਦੀਆ ਨੂੰ ਜ਼ਮਾਨਤ ਨਾ ਮਿਲਣ ਦੀ ਵਜ੍ਹਾ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਮਨੀ ਲਾਂਡਰਿੰਗ ਰੋਕੂ ਐਕਟ (PMAL) ਲਾਇਆ ਗਿਆ ਹੈ, ਇਸ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਨਹੀਂ ਮਿਲ ਰਹੀ ਹੈ। 'ਆਪ' ਦੀ ਮੁੱਖ ਬੁਲਾਰਾ ਪ੍ਰਿਅੰਕਾ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਦੇਸ਼ ਨੇ ਵੇਖਿਆ ਹੈ ਕਿ ਭਾਜਪਾ ਨੇ ਕਿਵੇਂ ਲਲਿਤ ਮੋਦੀ, ਵਿਜੇ ਮਾਲਿਆ, ਮੇਹੁਲ ਚੌਕਸੀ, ਨੀਰਵ ਮੋਦੀ ਨੂੰ ਦੇਸ਼ ਤੋਂ ਦੌੜਾ ਦਿੱਤਾ ਪਰ ਦੇਸ਼ 'ਚ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। 

ਇਹ ਵੀ ਪੜ੍ਹੋ-  ਦਿੱਲੀ ਮੈਟਰੋ ਨੇ ਲਾਂਚ ਕੀਤੀ ਨਵੀਂ ਐਪ, ਮੋਟਰੋ ਸਟੇਸ਼ਨ ’ਤੇ ਹੋਣਗੇ ਲਾਕਰ, ਕਰ ਸਕੋਗੇ ਸ਼ਾਪਿੰਗ

ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਦੇਸ਼ ਨੂੰ ਮੁਹੱਲਾ ਕਲੀਨਿਕ ਦਾ ਮਾਡਲ ਦੇਣ ਵਾਲੇ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ। ਜੈਨ ਨੇ ਦਿੱਲੀ ਅੰਦਰ ਸਰਕਾਰੀ ਹਸਪਤਾਲਾਂ 'ਚ ਸਿਹਤ ਸੇਵਾਵਾਂ ਬਿਹਤਰ ਕਰ ਕੇ ਵਿਖਾਈਆਂ। ਕਈ ਵਿਦੇਸ਼ੀ ਹਸਤੀਆਂ ਨੇ ਦਿੱਲੀ ਸਰਕਾਰ ਦੇ ਮਹੁੱਲਾ ਕਲੀਨਿਕ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਮੇਹੁਲ ਚੌਕਸੀ ਨੂੰ ਦੌੜਾ ਦਿੱਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਸੰਜੇ ਸਿੰਘ ਲਗਾਤਾਰ ਰੇਹੜੀ ਪਟੜੀਆਂ ਵਾਲਿਆਂ ਦੀ ਆਵਾਜ਼ ਚੁੱਕ ਰਹੇ ਸਨ।

ਇਹ ਵੀ ਪੜ੍ਹੋ-  ਦਿੱਲੀ-NCR 'ਚ ਵਧਿਆ ਪ੍ਰਦੂਸ਼ਣ, ਹਵਾ ਦਾ ਪੱਧਰ 'ਗੰਭੀਰ ਸ਼੍ਰੇਣੀ' 'ਚ ਪੁੱਜਾ

ਸਿਸੋਦੀਆ ਨੂੰ ਜ਼ਮਾਨਤ ਨਾ ਮਿਲਣ ਦਾ ਕਾਰਨ ਦੱਸਦੇ ਹੋਏ ਕੱਕੜ ਨੇ ਕਿਹਾ ਕਿ ਸਾਲ 2017 ਵਿਚ ਸੁਪਰੀਮ ਕੋਰਟ ਨੇ ਦੇਖਿਆ ਸੀ ਕਿ ਪੀ.ਐਮ.ਐਲ.ਏ. ਦੀ ਇਕ ਵਿਵਸਥਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ ਤਾਂ ਦੋਸ਼ੀ ਨੂੰ ਸਾਬਤ ਕਰਨਾ ਹੋਵੇਗਾ ਕਿ ਉਸ 'ਤੇ ਲੱਗੇ ਦੋਸ਼ ਝੂਠੇ ਹਨ।


author

Tanu

Content Editor

Related News