ਕੋਰੋਨਾ ਨਾਲ ਭਾਰਤ ਨੂੰ ਬਚਾਉਣ ਲਈ ਮੋਦੀ ਦੀ ਕੋਸ਼ਿਸ਼ ਸ਼ਲਾਘਾਯੋਗ : ਬਿਲ ਗੇਟਸ
Wednesday, Apr 22, 2020 - 08:52 PM (IST)
![ਕੋਰੋਨਾ ਨਾਲ ਭਾਰਤ ਨੂੰ ਬਚਾਉਣ ਲਈ ਮੋਦੀ ਦੀ ਕੋਸ਼ਿਸ਼ ਸ਼ਲਾਘਾਯੋਗ : ਬਿਲ ਗੇਟਸ](https://static.jagbani.com/multimedia/2020_4image_20_52_397405672afd.jpg)
ਨਵੀਂ ਦਿੱਲੀ—ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਸ਼ੁਮਾਰ ਅਤੇ ਮਾਈਕ੍ਰੋਸਾਫਟ ਕੰਪਨੀ ਦੇ ਸੰਸਥਾਪਕ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੋਰੋਨਾ ਮਹਾਮਾਰੀ ਵਿਰੁੱਧ ਭਾਰਤ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਦੀ ਤਾਰਿਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਆਪਣੀ ਅਗਵਾਈ ਦੇ ਨਾਲ-ਨਾਲ ਤੁਹਾਡੀ ਅਤੇ ਤੁਹਾਡੀ ਸਰਕਾਰ ਦੇ ਸਰਗਰਮ ਕਦਮਾਂ ਦੀ ਸ਼ਲਾਘਾ ਕਰਦਾ ਹਾਂ।
ਦੇਸ਼ 'ਚ ਹਾਟਸਪਾਟ ਮਾਰਕ ਕਰਨ ਅਤੇ ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਣ ਲਈ ਲਾਕਡਾਊਨ, ਕੁਆਰੰਟਾਈਨ ਦੇ ਨਾਲ-ਨਾਲ ਇਸ ਮਹਾਮਾਰੀ ਨਾਲ ਲੜਨ ਲਈ ਜ਼ਰੂਰੀ ਹੈਲਥ ਇੰਫ੍ਰਾਸਟਰਕਚਰ ਨੂੰ ਵਧਾਉਣਾ ਸ਼ਲਾਘਾਯੋਗ ਹੈ। ਆਪਣੀ ਰਿਸਰਚ ਅਤੇ ਡਿਵੈੱਲਪਮੈਂਟ ਦੇ ਨਾਲ-ਨਾਲ ਡਿਜ਼ੀਟਲ ਇਨੋਵੇਸ਼ਨ 'ਤੇ ਵੀ ਕਾਫੀ ਜ਼ੋਰ ਦਿੱਤਾ ਹੈ। ਬਿਲ ਗੇਟਸ ਨੇ ਅਰੋਗਿਆ ਸੇਤੂ ਐਪ ਦੀ ਤਾਰਿਫ ਕਰਦੇ ਹੋਏ ਆਪਣੇ ਪੱਤਰ 'ਚ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਤੁਹਾਡੀ ਸਰਕਾਰ ਇਸ ਮਹਾਮਾਰੀ ਨਾਲ ਲੜਾਈ 'ਚ ਆਪਣੀ ਡਿਜ਼ੀਟਲ ਸਮਰਥਾ ਨੂੰ ਪੂਰਾ ਇਸਤੇਮਾਲ ਕਰ ਰਹੀ ਹੈ। ਤੁਹਾਡੀ ਸਰਕਾਰ ਨੇ ਅਰੋਗਿਆ ਸੇਤੂ ਐਪ ਲਾਂਚ ਕੀਤੀ ਹੈ ਜੋ ਕਿ ਕੋਰੋਨਾ ਵਾਇਰਸ ਟ੍ਰੈਕਿੰਗ, ਸੰਪਰਕ ਦਾ ਪਤਾ ਲਗਾਉਣ ਦੇ ਨਾਲ-ਨਾਲ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਦਾ ਕੰਮ ਕਰਦੀ ਹੈ।