ਖੁੱਲੇ ''ਚ ਪੇਸ਼ਾਬ ਕਰਦੇ ਦੇਖੇ ਗਏ ਮੋਦੀ ਸਰਕਾਰ ਦੇ ਮੰਤਰੀ, ਫੋਟੋ ਵਾਇਰਲ

06/29/2017 2:37:25 AM

ਉੱਤਰ ਪ੍ਰਦੇਸ਼— ਕੇਂਦਰ ਖੇਤੀਬਾੜੀ ਮੰਤਰੀ ਰਾਧੇਮੋਹਨ ਸਿੰਘ ਦੀ ਇਕ ਅਜਿਹੀ ਫੋਟੋ ਵਾਈਰਲ ਹੋਈ ਜਿਸ 'ਚ ਉਹ ਆਪਣੇ ਪੁਰੇ ਕਾਫਲੇ ਸਾਹਮਣੇ ਖੁੱਲੇ 'ਚ ਪੇਸ਼ਾਬ ਕਰਦੇ ਹੋਏ ਦਿੱਖ ਰਹੇ ਹਨ।
ਰਾਧੇਮੋਹਨ ਸਿੰਘ ਦੀ ਇਹ ਤਸ਼ਵੀਰ ਕਿਥੋਂ ਦੀ ਹੈ ਇਸ ਦੀ ਕੋਈ ਜਾਣਕਾਰੀ ਪ੍ਰਾਪਤ ਨਹੀ ਹੋਈ ਹੈ। ਪਰ ਟਵੀਟਰ 'ਤੇ ਇਹ ਫੋਟੋ ਲੋਕਾਂ ਦੁਆਰਾ ਬੜੀ ਤੇਜੀ ਨਾਲ ਵਾਈਰਲ ਹੋ ਰਹੀ ਹੈ ਅਤੇ ਉਨ੍ਹਾਂ ਦਾ ਲੋਕਾਂ ਦੁਆਰਾ ਮਖੌਲ ਉਡਾਇਆ ਜਾ ਰਿਹਾ ਹੈ। ਤਸਵੀਰਾਂ ਮੁਤਾਬਕ ਉਹ ਆਪਣੇ ਕਾਫਲੇ ਦੌਰਾਨ ਚਲਦੇ ਹੋਏ ਇਕ ਜਗ੍ਹਾ 'ਤੇ ਰੁਕੇ ਅਤੇ ਕੰਧ 'ਤੇ ਪਿਸ਼ਾਬ ਕਰਨ ਲੱਗੇ। ਇਨ੍ਹਾਂ ਵਾਈਰਲ ਹੋਈਆਂ ਫੋਟੋਆਂ 'ਚ ਉਨ੍ਹਾਂ ਨਾਲ ਕਾਰ ਅਤੇ ਉਨ੍ਹਾਂ ਦੇ ਬੋਡੀ ਗਾਰਡ ਵੀ ਦਿਖਾਈ ਦੇ ਰਹੇ ਹਨ।


Related News