ਮੋਦੀ ਸਰਕਾਰ ''ਚ ਅਰਬਪਤੀ ਬਣੇ ਖਰਬਪਤੀ, ਗਰੀਬ ਹੋਏ ਕੰਗਾਲ : ਮਲਿਕਾਰਜੁਨ ਖੜਗੇ

Wednesday, Mar 26, 2025 - 03:46 PM (IST)

ਮੋਦੀ ਸਰਕਾਰ ''ਚ ਅਰਬਪਤੀ ਬਣੇ ਖਰਬਪਤੀ, ਗਰੀਬ ਹੋਏ ਕੰਗਾਲ : ਮਲਿਕਾਰਜੁਨ ਖੜਗੇ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਮੋਦੀ ਸਰਕਾਰ 'ਚ ਆਰਥਿਕ ਅਸਮਾਨਤਾ ਇੰਨੀ ਭਿਆਨਕ ਪੱਧਰ 'ਤੇ ਹੈ ਕਿ ਅਰਬਪਤੀ ਖਰਬਪਤੀ ਬਣ ਗਏ ਹਨ ਅਤੇ ਗਰੀਬ ਕੰਗਾਲ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ 'ਚ ਸਰਕਾਰ 'ਸਬਕਾ ਸਾਥ, ਸਬਕਾ ਵਿਕਾਸ' ਦਾ ਨਾਅਰਾ ਦੇ ਰਹੀ ਹੈ। ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ,"ਪਿਛਲੇ 78 ਸਾਲਾਂ 'ਚ, ਕਿਸੇ ਵੀ ਸਰਕਾਰ ਨੇ ਆਮ ਆਦਮੀ ਨੂੰ ਆਰਥਿਕ ਤੌਰ 'ਤੇ ਓਨਾ ਕਮਜ਼ੋਰ ਨਹੀਂ ਕੀਤਾ ਜਿੰਨਾ ਮੋਦੀ ਸਰਕਾਰ ਨੇ ਕੀਤਾ ਹੈ। ਆਰਥਿਕ ਅਸਮਾਨਤਾ ਚਿੰਤਾਜਨਕ ਪੱਧਰ 'ਤੇ ਹੈ। ਅਰਬਪਤੀ ਖਰਬਪਤੀ ਬਣ ਗਏ ਹਨ, (ਅਤੇ) ਗਰੀਬ ਕੰਗਾਲ ਹੋ ਰਹੇ ਹਨ। ਬ੍ਰਿਟਿਸ਼ ਰਾਜ ਦੌਰਾਨ 1820 'ਚ ਮੱਧ ਵਰਗ ਦੀ ਆਮਦਨੀ ਦੀ ਜੋ ਸਥਿਤੀ ਸੀ, ਉਹੀ (ਸਥਿਤੀ) ਅੱਜ ਹੋ ਗਈ ਹੈ।''

ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੇ ਅੰਕੜੇ ਦੱਸਦੇ ਹਨ ਇਕ ਭਾਵੇਂ ਹੀ ਉਹ ਕੋਈ ਉੱਨਤ ਡਿਗਰੀ ਵਾਲਾ ਵਿਅਕਤੀ ਹੋਵੇ ਜਾਂ ਕੋਈ ਕੁਸ਼ਲ ਨੌਕਰੀ ਕਰ ਰਿਹਾ ਹੋਵੇ, ਫਿਰ ਵੀ ਉਸ ਨੂੰ ਦੁਨੀਆ 'ਚ 7ਵੀਂ ਸਭ ਤੋਂ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ। ਖੜਗੇ ਨੇ ਦਾਅਵਾ ਕੀਤਾ ਕਿ ਮਜ਼ਦੂਰੀ ਵਾਧਾ ਦਰ 2006 'ਚ 9.3 ਫੀਸਦੀ ਸੀ, ਜੋ 2023 'ਚ ਘੱਟ ਕੇ 0.1 ਫੀਸਦੀ ਰਹਿ ਗਈ ਹੈ। ਉਨ੍ਹਾਂ ਦੋਸ਼ ਲਗਾਇਆ,''ਟੈਕਸ ਦੀ ਮਾਰ, ਮਹਿੰਗਾਈ ਅਤੇ ਆਰਥਿਕ ਕੁਪ੍ਰਬੰਧਨ ਤੋਂ ਮੱਧਮ ਵਰਗ, ਗਰੀਬ ਅਤੇ ਅਣਗੌਲਿਆ ਵਰਗ ਸਿਮਟ ਰਿਹਾ ਹੈ ਅਤੇ ਮੋਦੀ ਸਰਕਾਰ 'ਸਭ ਕਾ ਸਾਥ, ਸਭ ਕਾ ਵਿਕਾਸ' ਦਾ ਨਾਅਰਾ ਲਗਾਉਂਦੀ ਨਜ਼ਰ ਆ ਰਹੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News