ਭਾਰਤ ਦੀ ਅਰਥਵਿਵਸਥਾ ਲਈ ''ਸਪੀਡ ਬ੍ਰੇਕਰ'' ਬਣ ਗਏ ਹਨ PM ਮੋਦੀ : ਰਾਹੁਲ ਗਾਂਧੀ

Saturday, Mar 02, 2024 - 02:17 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੇ ਸਮੇਂ ਦੇਸ਼ ਨੇ ਤਰੱਕੀ ਦੀ ਜੋ ਰਫ਼ਤਾਰ ਫੜੀ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਸ ਗਤੀ 'ਚ ਰੁਕਾਵਟ ਬਣੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਗਰੀਬਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਕੇ ਦੇਸ਼ ਨੂੰ ਵਿਕਾਸ ਦੀ ਰਾਹ ਦਿਖਾਈ ਪਰ ਸ਼੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਚ ਸਿਰਫ਼ ਦੋਸਤਾਂ ਦਾ ਹਿੱਤ ਸਾਧਿਆ ਜਾ ਰਿਹਾ ਹੈ।

PunjabKesari

ਰਾਹੁਲ ਨੇ ਕਿਹਾ,''ਯੂ.ਪੀ.ਏ. ਸਰਕਾਰ 'ਚ ਤੇਜ਼ੀ ਨਾਲ ਅੱਗੇ ਵਧਦੀ ਭਾਰਤ ਦੀ ਅਰਥਵਿਵਸਥਾ ਲਈ ਨਰਿੰਦਰ ਮੋਦੀ 'ਸਪੀਡ ਬ੍ਰੇਕਰ' ਬਣ ਗਏ ਹਨ। ਕਾਂਗਰਸ ਨੇ ਗਰੀਬਾਂ ਨੂੰ ਮਜ਼ਬੂਤ ਕਰ ਕੇ ਵਿਕਾਸ ਨੂੰ ਗਤੀ ਦਿੱਤੀ, ਉੱਥੇ ਹੀ ਸ਼੍ਰੀ ਮੋਦੀ ਕੁਝ ਦੋਸਤਾਂ ਦੇ ਫ਼ਾਇਦੇ ਲਈ ਦੇਸ਼ ਨੂੰ ਖੋਖਲ੍ਹਾ ਕਰ ਰਹੇ ਹਨ।'' ਦੇਸ਼ ਦੀ ਲਗਾਤਾਰ ਤਰੱਕੀ 'ਚ ਨੀਤੀਆਂ 'ਤੇ ਮਹੱਤਵ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ,''ਨੀਤੀਆਂ 'ਚ ਦੇਸ਼ਵਾਸੀਆਂ ਨੂੰ ਅੱਗੇ ਰੱਖੇ ਬਿਨਾਂ ਦੇਸ਼ ਦਾ ਵਿਕਾਸ ਅਸੰਭਵ ਹੈ। ਝੂਠੇ ਪ੍ਰਚਾਰ ਦੇ ਉਲਟ ਆਰਥਿਕ ਮੋਰਚੇ 'ਤੇ ਭਾਜਪਾ ਸਰਕਾਰ ਕਾਂਗਰਸ ਦੇ ਨੇੜੇ-ਤੇੜੇ ਵੀ ਨਹੀਂ ਹੈ। ਅੰਕੜੇ ਇਸ ਗੱਲ ਦੀ ਗਵਾਹੀ ਦੇ ਰਹੇ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News