ਮੋਦੀ ਸਰਕਾਰ ਦੇ 6 ਸਾਲ ਬੇਰਹਿਮ ਸਾਬਤ ਹੋਏ : ਕਾਂਗਰਸ

Saturday, May 30, 2020 - 02:34 PM (IST)

ਮੋਦੀ ਸਰਕਾਰ ਦੇ 6 ਸਾਲ ਬੇਰਹਿਮ ਸਾਬਤ ਹੋਏ : ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਦੇ 6 ਸਾਲ ਦੇ ਕਾਰਜਕਾਲ 'ਚ ਅਮੀਰਾਂ ਦੀ ਤਿਜੋਰੀ ਭਰ ਕੇ ਗਰੀਬਾਂ ਦਾ ਸ਼ੋਸ਼ਣ ਕੀਤਾ, ਲੋਕ ਬੇਬੱਸ ਬਣੇ ਰਹੇ ਅਤੇ ਸਰਕਾਰ ਬੇਰਹਿਮ ਬਣ ਕੇ ਕੰਮ ਕਰਦੀ ਰਹੀ। ਕਾਂਗਰਸ ਦੀ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਅਤੇ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੂਰਜੇਵਾਲਾ ਨੇ ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ 'ਚ ਮੋਦੀ ਸਰਕਾਰ ਦੇ 6 ਸਾਲ ਦੇ ਕੰਮਕਾਰ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਪ੍ਰਸ਼ਾਸਨ ਅਤੇ ਸ਼ਾਸਨ ਦਾ ਨਾਅਰਾ ਦਿੱਤਾ ਸੀ ਪਰ ਉਹ ਇਸ ਦੇ ਠੀਕ ਉਲਟ ਸਾਬਤ ਹੋਈ ਹੈ, ਜਿਸ 'ਚ ਦੇਸ਼ ਦੀ ਜਨਤਾ ਪੂਰੀ ਤਰ੍ਹਾਂ ਨਾਲ ਬੇਬੱਸ ਅਤੇ ਸਰਕਾਰ ਬੇਰਹਿਮ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਦੁਨੀਆ ਨੇ ਮੋਦੀ ਨਿਰਮਿਤ ਮਨੁੱਖੀ ਤ੍ਰਾਸਦੀ ਅਤੇ ਬਿਨ੍ਹਾਂ ਸੋਚੇ ਸਮਝੇ ਲਗਾਈ ਗਈ ਤਾਲਾਬੰਦੀ ਕਾਰਨ ਲੋਕਾਂ ਦੀ ਹਾਲਤ ਦਾ ਮੰਜ਼ਰ ਦੇਖਿਆ ਹੈ।

ਮੋਦੀ ਸਰਕਾਰ ਨੇ ਮਨੁੱਖੀ ਤ੍ਰਾਸਦੀ ਨੂੰ ਪਹਿਲੇ ਨੋਟਬੰਦੀ ਦੇ ਰੂਪ 'ਚ ਪੇਸ਼ ਕੀਤਾ, ਜਦੋਂ ਉਸ ਦੇ ਫੈਸਲੇ ਨਾਲ ਬੈਂਕਾਂ ਦੀ ਲਾਈਨਾਂ 'ਚ ਖੜ੍ਹੇ ਰਹਿੰਦੇ ਹੋਏ ਕਈ ਲੋਕਾਂ ਦੀ ਜਾਨ ਚੱਲੀ ਗਈ ਅਤੇ ਫਿਰ ਅਧੂਰਾ ਜੀ.ਐੱਸ.ਟੀ. ਲਾਗੂ ਕਰ ਦੇਸ਼ ਦੀ ਅਰਥ ਵਿਵਸਥਾ ਨੂੰ ਤਬਾਹ ਕੀਤਾ ਗਿਆ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਸਭ ਤੋਂ ਬੇਰਹਿਮ ਰੂਪ ਕੋਰੋਨਾ ਮਹਾਮਾਰੀ ਰੋਕਣ ਲਈ ਲਾਗੂ ਤਾਲਾਬੰਦੀ ਦੇ ਰੂਪ 'ਚ ਦੇਖਣ ਨੂੰ ਮਿਲਿਆ, ਜਦੋਂ ਰੋਜ਼ੀ-ਰੋਟੀ ਖੋਹ ਜਾਣ ਕਾਰਨ ਹਜ਼ਾਰਾਂ ਲੋਕ ਸੜਕਾਂ 'ਤੇ ਪੈਦਲ ਤੁਰਦੇ ਰਹੇ ਅਤੇ ਭੁੱਖੇ ਪਿਆਸੇ ਆਪਣੇ ਘਰਾਂ ਵੱਲ ਨਿਕਲਣ ਲੱਗੇ। ਇਹ ਤ੍ਰਾਸਦੀ ਤਾਲਾਬੰਦੀ ਦੇ ਸ਼ੁਰੂਆਤ ਤੋਂ ਹੀ ਦੇਖਣ ਨੂੰ ਮਿਲੀ ਹੈ ਅਤੇ ਹੁਣ ਤੱਕ ਇਹ ਮੰਜ਼ਰ ਹਰ ਦਿਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ 2019 ਦਾ ਸਾਲ ਭਾਰੀ ਨਿਰਾਸ਼ਾ ਅਤੇ ਕੁਪ੍ਰਬੰਧਨ ਅਤੇ ਜਨਤਾ ਲਈ ਦਰਦ ਨਾਲ ਭਰਿਆ ਰਿਹਾ। ਇਸ ਸਰਕਾਰ ਨੇ 6 ਸਾਲ 'ਚ ਭਟਕਾਉਣ ਦੀ ਰਾਜਨੀਤੀ ਕੀਤੀ ਅਤੇ ਝੂਠੇ ਰੋਲੇ ਨਾਲ ਸ਼ਾਸਨ ਕੀਤਾ, ਜਿਸ ਕਾਰਨ ਦੇਸ਼ ਦੀ ਅਰਥ ਵਿਵਸਥਾ ਡਗਮਗਾ ਰਹੀ ਹੈ, ਉਦਯੋਗ ਧੰਦੇ ਬੰਦ ਹਨ ਅਤੇ ਮੇਕ ਇਨ ਇੰਡੀਆ ਠੱਪ ਹੈ ਪਰ ਬੇਬੱਸ ਲੋਕਾਂ 'ਤੇ ਮੋਦੀ ਸਰਕਾਰ ਬੇਰਹਿਮ ਬਣ ਕੇ ਕੰਮ ਕਰ ਰਹੀ ਹੈ।


author

DIsha

Content Editor

Related News