ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਲੋਕ ਕੇਂਦਰਿਤ : ਜੈਸ਼ੰਕਰ

05/30/2022 12:06:55 PM

ਨਵੀਂ ਦਿੱਲੀ– ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 8 ਸਾਲ ਪੂਰੇ ਹੋਣ ’ਤੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਹੁਣ ਲੋਕ ਕੇਂਦਰਿਤ ਹੋ ਗਈ ਹੈ। ਜੋ ਦੇਸ਼ ਦੀ ਸੁਰੱਖਿਆ, ਸਹਿਯੋਗ , ਸੱਭਿਆਚਾਰ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰਤ ਨੂੰ ਵਿਸ਼ਵ ਪੱਧਰ ’ਤੇ ਉੱਚ ਸਥਾਨ ਹਾਸਲ ਕਰਨ ਲਈ ਯਤਨਸ਼ੀਲ ਹੈ। ਵਿਦੇਸ਼ ਮੰਤਰੀ ਨੇ ਦੇਸ਼ ਦੀ ਵਿਦੇਸ਼ ਨੀਤੀ ਦੇ ਮੁੱਖ ਨੁਕਤਿਆਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ 'ਮੋਦੀ ਦੀ ਵਿਦੇਸ਼ ਨੀਤੀ' ਦੇ 8 ਸਾਲਾਂ 'ਚ ਜਨਤਾ ਕੇਂਦਰ 'ਚ ਰਹੀ ਹੈ।

ਇਹ ਇਕ ਅਜਿਹੀ ਕੂਟਨੀਤੀ ਹੈ ਜੋ ਸਾਡੇ ਵਿਕਾਸ, ਸੁਰੱਖਿਆ ਅਤੇ ਸੱਭਿਅਤਾ ਨੂੰ ਸਮਰਪਿਤ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਵਿਚ ਬੁਨਿਆਦੀ ਤੌਰ 'ਤੇ ਬਦਲਾਅ ਕੀਤਾ ਗਿਆ ਹੈ। ਕੋਵਿਡ ਕਾਲ ਵਿਚ ‘ਵੰਦੇ ਭਾਰਤ ਮਿਸ਼ਨ’, ਯੂਕਰੇਨ ਵਿਚ ਆਪਰੇਸ਼ਨ ਗੰਗਾ ਆਦਿ ਵਿਦੇਸ਼ਾਂ ਵਿਚ ਭਾਰਤੀਆਂ ਦੀ ਸੁਰੱਖਿਆ ਦੇ ਸੰਕਲਪ ਦਾ ਸਬੂਤ ਹਨ।

ਵਿਦੇਸ਼ ਮੰਤਰੀ ਨੇ ਕਿਹਾ ਕਿ ਗਲੋਬਲ ਕਾਰਜ ਸਥਾਨਾਂ 'ਤੇ ਨਾਗਰਿਕਾਂ ਨੂੰ ਸਮਰਥਨ ਅਤੇ ਸਹਿਯੋਗ ਦੇਣਾ, ਸੰਕਟ ਤੋਂ ਪ੍ਰਭਾਵਿਤ ਭਾਰਤੀਆਂ ਅਤੇ ਕਾਮਿਆਂ ਦੀ ਭਲਾਈ ਲਈ ਫੰਡਾਂ ਦਾ ਵਿਸਥਾਰ, ਭਾਰਤੀ ਪ੍ਰਤਿਭਾ, ਪੇਸ਼ੇਵਰਾਂ, ਕਾਮਿਆਂ ਅਤੇ ਵਿਦਿਆਰਥੀਆਂ ਲਈ ਵਧੇਰੇ ਕੰਮ ਦੇ ਮੌਕੇ ਭਾਰਤੀ ਨਿਵੇਸ਼ ਅਤੇ ਨਿਰਯਾਤ ਅਤੇ ਦੇਸ਼ ਵਿਚ ਰੁਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰਨਾ ਅਤੇ ਭਰੋਸੇਮੰਦ ਰਿਸ਼ਤਿਆਂ ਰਾਹੀਂ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਭਾਰਤੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਕੇ ਵਿਸ਼ਵ ਪ੍ਰਭਾਵ ਨੂੰ ਵਧਾਉਣਾ ਸਾਡੀ ਵਿਦੇਸ਼ ਨੀਤੀ ਦੇ ਨਵੇਂ ਪਹਿਲੂ ਹਨ।


 


Tanu

Content Editor

Related News