ਮੋਦੀ ਨੇ ਹੀ ਦਿੱਤਾ ਅਮੇਠੀ ਦੀ ਧੀ ਨੂੰ ਪਦਮ ਸਨਮਾਨ: ਸਮ੍ਰਿਤੀ ਈਰਾਨੀ
Thursday, Nov 18, 2021 - 07:52 PM (IST)
ਅਮੇਠੀ (ਉੱਤਰ ਪ੍ਰਦੇਸ਼) - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਗਾਂਧੀ ਨਹਿਰੂ ਪਰਿਵਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੀਰਵਾਰ ਨੂੰ ਕਿਹਾ ਕਿ ਲੰਬੇ ਸਮੇਂ ਤੋਂ ਵੀ.ਵੀ.ਆਈ.ਪੀ. ਖੇਤਰ ਹੋਣ ਦੇ ਬਾਵਜੂਦ ਅਮੇਠੀ ਦੀ ਕਿਸੇ ਗਰੀਬ ਧੀ ਨੂੰ ਪਦਮ ਸਨਮਾਨ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਦਿੱਤਾ। ਸਮ੍ਰਿਤੀ ਨੇ ਅਮੇਠੀ ਵਿੱਚ ਇੱਕ ਸਵੈੱਛਿਕ ਸੰਸਥਾ ਦੁਆਰਾ ਆਯੋਜਿਤ ਕੰਬਲ ਵੰਡ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਮੇਠੀ ਦੀ ਐਥਲੀਟ ਧੀ ਸੁਧਾ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਲੰਬੇ ਸਮੇਂ ਤੋਂ ਅਮੇਠੀ ਦਾ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਨਹਿਰੂ ਗਾਂਧੀ ਪਰਿਵਾਰ 'ਤੇ ਹਮਲਾ ਕਰਦੇ ਹੋਏ ਕਿਹਾ, ਅਮੇਠੀ ਕਹਿਣ ਨੂੰ ਤਾਂ ਲੰਬੇ ਸਮੇਂ ਤੱਕ ਵੀ.ਵੀ.ਆਈ.ਪੀ. ਖੇਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਰਿਹਾ ਪਰ ਪਹਿਲਾਂ ਕਦੇ ਕਿਸੇ ਗਰੀਬ ਦੀ ਧੀ ਨੂੰ ਅਜਿਹਾ ਸਨਮਾਨ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਾਲ 2010 ਵਿੱਚ ਚੀਨ ਦੇ ਗਵਾਂਗਝੂ ਵਿੱਚ ਆਯੋਜਿਤ ਏਸ਼ੀਆਈ ਖੇਡਾਂ ਵਿੱਚ ਸਟੀਪਲ ਚੇਜ਼ ਈਵੈਂਟ ਵਿੱਚ ਸੋਨਾ ਤਮਗਾ ਜਿੱਤਣ ਵਾਲੀ ਐਥਲੀਟ ਅਮੇਠੀ ਦੀ ਧੀ ਸੁਧਾ ਸਿੰਘ ਨੂੰ ਇਸ ਸਾਲ ਜਨਵਰੀ ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਤਮਨਿਰਭਰ ਭਾਰਤ ਦੀ ਕਲਪਨਾ ਦੀ ਚਰਚਾ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਤਮਾਮ ਲੋਕ ਈਮਾਨਦਾਰੀ ਅਤੇ ਸਖ਼ਤ ਮਿਹਨਤ ਦੇ ਬਲ 'ਤੇ ਤਰੱਕੀ ਦੇ ਰਸਤੇ 'ਤੇ ਹਨ। ਸਮ੍ਰਿਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ ਅਮੇਠੀ ਵਿੱਚ ਮਿੱਟੀ ਪਰਖ ਪ੍ਰਯੋਗਸ਼ਾਲਾ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।