ਉੱਤਰਾਖੰਡ ਹੈਲੀਕਾਪਟਰ ਹਾਦਸੇ 'ਚ ਲੋਕਾਂ ਦੀ ਮੌਤ 'ਤੇ PM ਮੋਦੀ ਨੇ ਜਤਾਇਆ ਦੁਖ਼
Tuesday, Oct 18, 2022 - 04:47 PM (IST)

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ 'ਚ ਮੰਗਲਵਾਰ ਨੂੰ ਹੋਏ ਹੈਲੀਕਾਪਟਰ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵਿੱਟਰ 'ਤੇ ਜਾਰੀ ਇਕ ਬਿਆਨ 'ਚ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ 'ਚ ਹੋਏ ਹੈਲੀਕਾਪਟਰ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਡੂੰਘਾ ਦੁਖ਼ ਜ਼ਾਹਰ ਕੀਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ 'ਚ ਸ਼੍ਰੀ ਮੋਦੀ ਦੇ ਹਵਾਲੇ ਤੋਂ ਕਿਹਾ,''ਉੱਤਰਾਖੰਡ 'ਚ ਹੋਏ ਹੈਲੀਕਾਪਟਰ ਹਾਦਸੇ ਤੋਂ ਦੁਖ਼ੀ ਹਾਂ। ਇਸ ਦੁਖ਼ਦ ਘੜੀ 'ਚ ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰਾਂ ਨਾਲ ਹੈ।'' ਮੰਗਲਵਾਰ ਦੁਪਹਿਰ ਉੱਤਰਾਖੰਡ 'ਚ ਰੁਦਰਪ੍ਰਯਾਗ ਜਨਪਦ ਸਥਿਤ ਕੇਦਾਰਨਾਥ ਧਾਮ ਤੋਂ 6 ਤੀਰਥ ਯਾਤਰੀਆਂ ਨੂੰ ਲੈ ਕੇ ਵਾਪਸ ਆ ਰਿਹਾ ਇਕ ਹੈਲੀਕਾਪਟਰ ਧੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਇਲਟ ਸਮੇਤ ਹੈਲੀਕਾਪਟਰ 'ਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ