ਗਿਣੇ-ਮਿੱਥੇ ਢੰਗ ਨਾਲ ਮੋਦੀ ਨੇ ਵੋਟਰਾਂ ਨੂੰ ਲੁਭਾਇਆ

Saturday, Feb 19, 2022 - 10:45 AM (IST)

ਗਿਣੇ-ਮਿੱਥੇ ਢੰਗ ਨਾਲ ਮੋਦੀ ਨੇ ਵੋਟਰਾਂ ਨੂੰ ਲੁਭਾਇਆ

ਨਵੀਂ ਦਿੱਲੀ– ਸ਼ੁਰੂ ਵਿਚ ਜੇ. ਪੀ. ਨੱਢਾ ਅਤੇ ਅਮਿਤ ਸ਼ਾਹ ਨੂੰ ਚੋਣ ਮੈਦਾਨ ’ਚ ਉਤਾਰਨ ਪਿਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਾਂਡ ਆਪਣੇ ਹੱਥਾਂ ’ਚ ਲੈ ਲਈ ਹੈ। ਜਦੋਂ ਮੋਦੀ ਚੋਣ ਮੈਦਾਨ ’ਚ ਉਤਰਨ ਦਾ ਫੈਸਲਾ ਕਰਦੇ ਹਨ ਤਾਂ ਉਹ ਧਿਆਨ ਨਾਲ ਯੋਜਨਾ ਬਣਾਉਂਦੇ ਹਨ। ਇਸ ਦੀ ਇਕ ਝਲਕ ਪਹਿਲੀ ਵਾਰ 7 ਫਰਵਰੀ ਨੂੰ ਲੋਕ ਸਭਾ ’ਚ ਵੇਖਣ ਨੂੰ ਮਿਲੀ ਸੀ ਜਿਥੇ ਉਨ੍ਹਾਂ ਨੇ ਲੱਗਭਗ 90 ਮਿੰਟ ਤੱਕ ਭਾਸ਼ਣ ਕੀਤਾ ਅਤੇ ਰਾਹੁਲ ਗਾਂਧੀ ’ਤੇ ਜਵਾਬੀ ਹਮਲਾ ਕਰ ਕੇ 5 ਸੂਬਿਆਂ ਦੇ ਵੋਟਰਾਂ ਨੂੰ ਲੁਭਾਇਆ।

ਇਸ ਦੌਰਾਨ ਮੋਦੀ ਨੇ ਗੋਆ ’ਚ ਵੱਖ-ਵੱਖ ਤਰ੍ਹਾਂ ਦੀਆਂ ਨਾਕਾਮੀਆਂ ਲਈ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ’ਤੇ ਵੀ ਹਮਲੇ ਕੀਤੇ। ਨਾਲ ਹੀ 1984 ’ਚ ਸਿੱਖਾਂ ਦੇ ਕਤਲ ਲਈ ਗਾਂਧੀ ਪਰਿਵਾਰ ’ਤੇ ਜ਼ੋਰਦਾਰ ਹਮਲੇ ਕੀਤੇ। ਉਨ੍ਹਾਂ ਰਾਹੁਲ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਕਿ ਮੈਂ ਇਕ ਸ਼ਹਿਨਸ਼ਾਹ ਵਾਂਗ ਕੰਮ ਕਰ ਰਿਹਾ ਹਾਂ।

ਮੋਦੀ ਨੇ 5 ਸੂਬਿਆਂ ’ਚ ਲੱਖਾਂ ਵੋਟਰਾਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਸੰਸਦ ’ਚ ਵੀ ਭਾਸ਼ਣ ਕੀਤੇ। ਰਾਜ ਸਭਾ ’ਚ ਆਪਣੇ ਭਾਸ਼ਣ ਨੂੰ ਉਨ੍ਹਾਂ ਦੋਹਰਾਇਆ। ਉਨ੍ਹਾਂ ਆਪਣਾ ਧਿਆਨ ਨਾਲ ਹੀ 5 ਸੂਬਿਆਂ ਦੀਆਂ ਚੋਣਾਂ ’ਤੇ ਵੀ ਰਖਿਆ। 9 ਫਰਵਰੀ ਨੂੰ ਇਕ ਟੀ. ਵੀ. ਚੈਨਲ ਅਤੇ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦੇ ਕੇ ਕੌਮੀ ਪਧੱਰ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਨੂੰ ਦੇਸ਼ ਦੇ ਸਭ ਨਿਊਜ਼ ਚੈਨਲਾਂ ਵਲੋਂ ਲਾਈਵ ਵਿਖਾਇਆ ਗਿਆ।

ਇਸ ਦੌਰਾਨ ਮੋਦੀ ਦਾ ਧਿਆਨ ਯੂ. ਪੀ. ’ਤੇ ਸੀ ਕਿਉਂਕਿ ਪਹਿਲੇ ਪੜਾਅ ਦੀ ਪੋਲਿੰਗ 10 ਫਰਵਰੀ ਨੂੰ ਹੋਣੀ ਸੀ। ਇਸ ਕਾਰਨ ਉਨ੍ਹਾਂ ਲਗਾਤਾਰ 3 ਦਿਨ ਤੱਕ ਆਪਣੇ ਆਪ ਨੂੰ ਲੋਕਾਂ ਨਾਲ ਜੋੜੀ ਰਖਿਆ। ਉਨ੍ਹਾਂ ਆਪਣੇ ਹਮਾਇਤੀਆਂ ਨੂੰ ਮੰਤਰਮੁਗਧ ਕਰ ਦਿੱਤਾ। ਕੁਝ ਵਿਰੋਧੀਆਂ ਨੂੰ ਵੀ ਪ੍ਰਭਾਵਤ ਕੀਤਾ। ਮੋਦੀ ਦੀ ਯੋਜਨਾ ਬੇਮਿਸਾਲ ਸੀ। ਇੰਦਰਾ ਗਾਂਧੀ ਨੂੰ ਛੱਡ ਕੇ 10 ਸਾਬਕਾ ਪ੍ਰਧਾਨ ਮੰਤਰੀਆਂ ’ਚੋਂ ਕੋਈ ਵੀ ਅਜਿਹਾ ਕਰਨ ’ਚ ਸਮਰੱਥ ਨਹੀਂ ਸੀ।


author

Rakesh

Content Editor

Related News