ਨਰਿੰਦਰ ਮੋਦੀ ਨੇ ਲੋਕਾਂ ਨੂੰ PM ਵਜੋਂ ਮਿਲੇ ਤੋਹਫ਼ਿਆਂ ਦੀ ਨੀਲਾਮੀ ''ਚ ਸ਼ਾਮਲ ਹੋਣ ਦੀ ਕੀਤੀ ਅਪੀਲ

Thursday, Sep 19, 2024 - 10:39 AM (IST)

ਨਰਿੰਦਰ ਮੋਦੀ ਨੇ ਲੋਕਾਂ ਨੂੰ PM ਵਜੋਂ ਮਿਲੇ ਤੋਹਫ਼ਿਆਂ ਦੀ ਨੀਲਾਮੀ ''ਚ ਸ਼ਾਮਲ ਹੋਣ ਦੀ ਕੀਤੀ ਅਪੀਲ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਮਿਲੇ ਵੱਖ-ਵੱਖ ਤੋਹਫ਼ਿਆਂ ਅਤੇ ਯਾਦਗੀਰੀ ਚਿੰਨ੍ਹਾਂ ਦੀ ਨੀਲਾਮੀ 'ਚ ਸ਼ਾਮਲ ਹੋਣ ਅਤੇ ਬੋਲੀ ਲਗਾਉਣ। ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫ਼ਿਆਂ ਅਤੇ ਯਾਦਗੀਰੀ ਚਿੰਨ੍ਹਾਂ ਦੀ ਈ-ਨੀਲਾਮੀ ਮੰਗਲਵਾਰ ਨੂੰ ਸ਼ੁਰੂ ਹੋਈ। ਇਹ 2 ਅਕਤੂਬਰ ਤੱਕ ਜਾਰੀ ਰਹੇਗੀ। ਕੇਂਦਰੀ ਸੰਸਕ੍ਰਿਤੀ ਮੰਤਰਾਲਾ ਵਲੋਂ 600 ਤੋਂ ਵੱਧ ਤੋਹਫ਼ਿਆਂ ਅਤੇ ਯਾਦਗੀਰੀ ਚਿੰਨ੍ਹਾਂ ਦੀ ਆਨਲਾਈਨ ਨੀਲਾਮੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਇਕ ਦੇਸ਼ ਇਕ ਚੋਣ' ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ

ਨੀਲਾਮੀ ਲਈ ਇਨ੍ਹਾਂ ਵਸਤੂਆਂ ਨੂੰ ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਹਰ ਸਾਲ ਮੈਂ ਜਨਤਕ ਪ੍ਰੋਗਰਾਮਾਂ ਦੌਰਾਨ ਮਿਲਣ ਵਾਲੇ ਵੱਖ-ਵੱਖ ਯਾਦਗੀਰੀ ਚਿੰਨ੍ਹਾਂ ਦੀ ਨੀਲਾਮੀ ਕਰਦਾ ਹਾਂ। ਨੀਲਾਮੀ ਦੀ ਆਮਦਨ ਨਮਾਮਿ ਗੰਗੇ ਪਹਿਲ 'ਚ ਜਾਂਦੀ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦੀ ਨੀਲਾਮੀ ਸ਼ੁਰੂ ਹੋ ਗਈ ਹੈ। ਉਨ੍ਹਾਂ ਯਾਦਗੀਰੀ ਚਿੰਨ੍ਹਾਂ ਲਈ ਬੋਲੀ ਲਗਾਓ, ਜੋ ਤੁਹਾਨੂੰ ਦਿਲਚਸਪ ਲੱਗਦੇ ਹਨ।'' 'ਨਮਾਮਿ ਗੰਗੇ' ਗੰਗਾ ਨਦੀ ਦੀ ਸੁਰੱਖਿਆ ਲਈ ਸਰਕਾਰ ਦੀ ਇਕ ਪਹਿਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News