ਮੋਦੀ ਸਰਕਾਰ ਦਾ ਤੋਹਫ਼ਾ, 2 ਰੇਲਵੇ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ

Friday, Oct 25, 2024 - 12:11 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਮੋਦੀ ਕੈਬਨਿਟ ਨੇ ਰੇਲਵੇ ਦੇ ਦੋ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਨੂੰ ਕਵਰ ਕਰੇਗਾ। ਇਨ੍ਹਾਂ ਪ੍ਰਾਜੈਕਟਾਂ ਵਿਚ ਕੁੱਲ 6,798 ਕਰੋੜ ਰੁਪਏ ਦੀ ਲਾਗਤ ਆਵੇਗੀ। ਪ੍ਰਾਜੈਕਟਾਂ ਦਾ ਉਦੇਸ਼ ਬਿਹਾਰ ਅਤੇ ਆਂਧਰਾ ਪ੍ਰਦੇਸ਼ ਵਿਚ ਸੰਪਰਕ ਨੂੰ ਬਿਹਤਰ ਬਣਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਿਚ ਆਰਥਿਕ ਮਾਮਲਿਆਂ ਦੀ ਕੇਂਦਰੀ ਕੈਬਨਿਟ ਕਮੇਟੀ ਨੇ ਬਿਹਾਰ 'ਚ ਨਰਕਟਿਆਗੰਜ-ਰਕਸੌਲ-ਸੀਤਾਮੜੀ-ਦਰਭੰਗਾ ਅਤੇ ਸੀਤਾਮੜੀ-ਮੁਜ਼ੱਫਰਪੁਰ ਰੇਲਵੇ ਸੈਕਸ਼ਨਾਂ ਦੇ 256 ਕਿਲੋਮੀਟਰ ਲੰਬੇ ਦੋਹਰੀਕਰਨ ਅਤੇ ਅਮਰਾਵਤੀ ਰਾਹੀਂ ਏਰੁਪਾਲੇਮ ਅਤੇ ਨਮਬਰੂ ਦੇ ਵਿਚਕਾਰ 57 ਕਿਲੋਮੀਟਰ ਲੰਬੀ ਨਵੀਂ ਲਾਈਨ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ।  

ਬਿਹਾਰ ਵਿਚ ਰੇਲਵੇ ਲਾਈਨਾਂ ਨੂੰ ਦੁੱਗਣਾ ਕਰਨ ਨਾਲ ਨੇਪਾਲ, ਉੱਤਰ-ਪੂਰਬੀ ਭਾਰਤ ਅਤੇ ਸਰਹੱਦੀ ਖੇਤਰਾਂ ਨਾਲ ਸੰਪਰਕ ਵਿਚ ਸੁਧਾਰ ਹੋਣ ਦੀ ਉਮੀਦ ਹੈ, ਜਿਸ ਨਾਲ ਯਾਤਰੀ ਅਤੇ ਮਾਲ ਗੱਡੀਆਂ ਦੋਵਾਂ ਲਈ ਸੁਚਾਰੂ ਆਵਾਜਾਈ ਦੀ ਸਹੂਲਤ ਹੋਵੇਗੀ। ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਯਾਤਰਾ ਅਤੇ ਆਵਾਜਾਈ ਨੂੰ ਵਧੇਰੇ ਕੁਸ਼ਲ ਬਣਾ ਕੇ ਪੂਰੇ ਖੇਤਰ ਵਿਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ।

ਬਿਹਾਰ ਵਿਚ ਰੇਲਵੇ ਲਾਈਨਾਂ ਦੇ ਦੋਹਰੀਕਰਨ ਨਾਲ ਨੇਪਾਲ, ਪੂਰਬੀ-ਉੱਤਰ ਭਾਰਤ ਅਤੇ ਸਰਹੱਦੀ ਖੇਤਰਾਂ ਨਾਲ ਕੁਨੈਕਟੀਵਿਟੀ ਵਿਚ ਸੁਧਾਰ ਹੋਣ ਦੀ ਉਮੀਦ ਹੈ, ਜਿਸ ਤੋ ਯਾਤਰੀ ਅਤੇ ਮਾਲ ਗੱਡੀਆਂ ਦੋਹਾਂ ਲਈ ਆਸਾਨ ਆਵਾਜਾਈ ਸਹੂਲਤ ਹੋਵੇਗੀ। ਨਵੀਂ ਰੇਲ ਲਾਈਨ ਏਰੁਪਾਲੇਮ-ਅਮਰਾਵਤੀ-ਨਮਬਰੂ ਆਂਧਰਾ ਪ੍ਰਦੇਸ਼ ਦੇ ਐੱਨ. ਟੀ. ਆਰ. ਵਿਜੇਵਾੜਾ ਅਤੇ ਗੁੰਟੂਰ ਜ਼ਿਲ੍ਹਿਆਂ, ਜਦਕਿ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਤੋਂ ਹੋ ਕੇ ਲੰਘੇਗੀ। ਸਰਕਾਰ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਦੇ ਤਿੰਨ ਸੂਬਿਆਂ ਵਿਚ 8 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਇਹ ਦੋ ਪ੍ਰਾਜੈਕਟਾਂ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲੱਗਭਗ 313 ਕਿਲੋਮੀਟਰ ਤੱਕ ਵਧਾ ਦੇਵੇਗੀ।

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਕ ਕੈਬਨਿਟ ਬ੍ਰੀਫਿੰਗ ਵਿਚ ਮਿਥਿਲਾਂਚਲ ਖੇਤਰ ਲਈ ਡਬਲਿੰਗ ਪ੍ਰਾਜੈਕਟ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜੋ ਉੱਤਰੀ ਬਿਹਾਰ ਅਤੇ ਉੱਤਰ-ਪੂਰਬ ਨੂੰ ਰਣਨੀਤਕ ਸੰਪਰਕ ਪ੍ਰਦਾਨ ਕਰੇਗਾ। ਇਸ ਪ੍ਰਾਜੈਕਟ ਵਿਚ ਲਗਭਗ 40 ਵੱਡੇ ਪੁਲਾਂ ਦਾ ਨਿਰਮਾਣ ਸ਼ਾਮਲ ਹੈ, ਭਾਰਤ-ਨੇਪਾਲ ਸਰਹੱਦ ਦੇ ਨਾਲ ਇਕ ਮਹੱਤਵਪੂਰਨ ਟਰਾਂਸਪੋਰਟ ਕੋਰੀਡੋਰ ਤਿਆਰ ਕਰੇਗਾ।
 


Tanu

Content Editor

Related News