PM ਮੋਦੀ ਨੇ ''ਮੀਡੀਆ ਮਿੱਤਰ'' ਸੱਚ ਨਹੀਂ ਬੋਲਦੇ : ਰਾਹੁਲ ਗਾਂਧੀ
Monday, Feb 05, 2024 - 10:55 AM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੀਡੀਆ ਨੂੰ 'ਮੋਦੀ ਮਿੱਤਰ' ਦੱਸਦੇ ਹੋਏ ਉਨ੍ਹਾਂ 'ਤੇ ਸੱਚ ਲੁਕਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦੇਸ਼ ਨੂੰ ਸੱਚ ਦੱਸਣ ਲਈ ਸੱਤਿਆਗ੍ਰਹਿ ਕਰਨਾ ਪਵੇਗਾ। ਰਾਹੁਲ ਗਾਂਧੀ ਨੇ ਕਿਹਾ,''ਮੋਦੀ ਦੇ 'ਮੀਡੀਆ ਮਿੱਤਰ' ਤੁਹਾਨੂੰ ਦੇਸ਼ ਦਾ ਸੱਚ ਕਦੇ ਨਹੀਂ ਦੱਸਣਗੇ, ਹੁਣ ਦੇਸ਼ ਨੂੰ ਸੱਚ ਦੱਸਣ ਲਈ ਸਾਨੂੰ ਸੱਤਿਆਗ੍ਰਹਿ ਕਰਨਾ ਹੋਵੇਗਾ।''
ਉਨ੍ਹਾਂ ਕਿਹਾ,''ਮੋਦੀ ਸਰਕਾਰ ਨੇ ਵਰਕਰਾਂ ਨੂੰ ਠੇਕੇ 'ਤੇ ਰੱਖੇ ਜਾਣ ਦੇ ਰੁਝਾਨ ਨੂੰ ਉਤਸ਼ਾਹ ਦਿੱਤਾ ਹੈ। ਸਾਲ 2011 ਤੱਕ ਸਿਰਫ਼ 28 ਫ਼ੀਸਦੀ ਫੈਕਟਰੀਆਂ ਠੇਕੇ 'ਤੇ ਵਰਕਰ ਰੱਖਦੀਆਂ ਸਨ ਅਤੇ 2020 ਤੱਕ ਇਹ ਗਿਣਤੀ ਵੱਧ ਕੇ 98 ਫ਼ੀਸਦੀ ਹੋ ਗਈ। ਠੇਕੇ 'ਤੇ ਰੱਖੇ ਜਾਣ ਨਾਲ ਹਰ ਮਜ਼ਦੂਰ ਨੂੰ ਕੱਲ੍ਹ ਮੈਂ ਆਪਣਾ ਮਾਈਕ ਸਿੱਧਾ ਟਰੇਡ ਯੂਨੀਅਨ ਦੇ ਆਪਣੇ ਭਰਾ ਨੂੰ ਦਿੱਤਾ। ਸੈਲੇਰੀਡ ਮਜ਼ਦੂਰਾਂ 'ਚ ਵੀ ਅੱਧੇ ਤੋਂ ਵੱਧ ਨਿਯਮਿਤ ਘੰਟਿਆਂ ਤੋਂ ਵੱਧ ਕੰਮ ਕਰਦੇ ਹਨ, ਉਨ੍ਹਾਂ ਨੂੰ ਨਾ ਪੀ.ਐੱਫ਼. ਮਿਲਦਾ ਹੈ ਅਤੇ ਨਾ ਹੀ ਪੈਨਸ਼ਨ ਇਸ ਲਈ ਅੱਜ ਹਰ ਵਰਕਰ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਹਨ੍ਹੇਰੇ 'ਚ ਦਿਖਾਈ ਦੇ ਰਿਹਾ ਹੈ।'' ਰਾਹੁਲ ਨੇ ਕਿਹਾ,''ਕਾਂਗਰਸ ਭਾਰਤ ਬਣਾਉਣ ਵਾਲੇ ਇਨ੍ਹਾਂ ਵਰਕਰਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਹੈ ਅਤੇ ਭਾਜਪਾ ਉਨ੍ਹਾਂ ਨੂੰ ਮੁੱਠੀ ਭਰ ਤਾਕਤਵਰ ਲੋਕਾਂ ਦਾ ਗੁਲਾਮ। ਭਾਰਤ ਜੋੜੋ ਨਿਆਂ ਯਾਤਰਾ ਇਨ੍ਹਾਂ ਮਜ਼ਦੂਰਾਂ ਦੀ ਆਵਾਜ਼ ਬਣ, ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਅਤੇ ਨਿਆਂ ਦਿਵਾਉਣ ਦਾ ਮਾਧਿਅਮ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8